ਕਿਸਾਨ ਦਾ ਪੁੱਤਰ ਸਰਹੱਦਾਂ ਦੀ ਰਾਖੀ ਕਰਦਾ ਹੋਇਆ ਸ਼ਹੀਦ, ਬਿੰਨੂ ਢਿੱਲੋਂ ਨੇ ਦਿੱਤੀ ਸ਼ਰਧਾਂਜਲੀ

written by Shaminder | December 01, 2020

ਇੱਕ ਪਾਸੇ ਜਿੱਥੇ ਕਿਸਾਨਾਂ ਖੇਤੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ‘ਚ ਮਾਰਚ ਕਰ ਰਹੇ ਨੇ । ਉੱਥੇ ਹੀ ਦੂਜੇ ਪਾਸੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਪੰਜਾਬ ਦੇ ਨੌਜਵਾਨ ਸ਼ਹੀਦ ਹੋ ਰਹੇ ਨੇ । ਬਿੰਨੂ ਢਿੱਲੋਂ ਨੇ ਸ਼ਹੀਦ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । Binnu Dhillon ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ 'ਪੁੱਤ ਦੀ ਸ਼ਹੀਦੀ ਦੀ ਖਬਰ ਪਿਓ ਨੂੰ ਮਿਲੀ ਦਿੱਲੀ ਧਰਨੇ ਤੇ...ਦੇਸ਼ ਦੀ ਸੇਵਾ ਕਰਦੇ ਹੋਏ ਸੁਖਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਉਮਰ (22) ਸਾਲ ਪਿੰਡ ਖੁਵਾਸਪੁਰ ਜਿਲਾਂ ਤਰਨਤਾਰਨ ਦੁਸਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ । ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ੍ਰਸਟ ਲੁੱਕ ਕੀਤੀ ਸਾਂਝੀ
Punjabi Actor Binnu Dhillon ਸ੍ਰ. ਕੁਲਵੰਤ ਸਿੰਘ ਨੇ ਕਿਸਾਨੀ ਹੱਕਾਂ ਖਾਤਿਰ ਦਿੱਲੀ ਨੂੰ ਕੂਚ ਕੀਤਾ ਹੋਇਆ ਹੈ,ਪਿਓ ਸੜਕਾਂ ਤੇ ਰੁਲ਼ ਰਹੇ ਨੇ ਤੇ ਪੁੱਤ ਬਾਡਰਾਂ ਤੇ ਪ੍ਰਨਾਮ ਸ਼ਹੀਦਾਂ ਨੂੰ  । kisan ਇੱਕ ਦੱਸ ਦਈਏ ਕਿ ਬਿੰਨੂ ਢਿੱਲੋਂ ਵੀ ਕਿਸਾਨਾਂ ਦਾ ਲਗਾਤਾਰ ਸਮਰਥਨ ਕਰ ਰਹੇ ਹਨ । ਕਿਸਾਨਾਂ ਨਾਲ ਸਬੰਧਤ ਵੀਡੀਓ ਤੇ ਤਸਵੀਰਾਂ ਉਹ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਜਦੋਂ ਉਨ੍ਹਾਂ ਨੂੰ ਕਿਸਾਨ ਦੇ ਪੁੱਤ ਦੀ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਬਿੰਨੂ ਢਿੱਲੋਂ ਵੀ ਭਾਵੁਕ ਹੋਏ ਬਗੈਰ ਨਹੀਂ ਰਹਿ ਸਕੇ ਤੇ ਆਪਣੀ ਹਮਦਰਦੀ ਇਸ ਪਰਿਵਾਰ ਦੇ ਨਾਲ ਸਾਂਝੀ ਕੀਤੀ ।

 
View this post on Instagram
 

A post shared by Binnu Dhillon (@binnudhillons)

0 Comments
0

You may also like