ਪਟਿਆਲਾ ਵਿੱਚ ਕਿਸਾਨਾਂ ਨੇ ਬੌਬੀ ਦਿਓਲ ਦਾ ਕੀਤਾ ਵਿਰੋਧ, ਅੱਧ ਵਿਚਾਲੇ ਰੋਕੀ ਸ਼ੂਟਿੰਗ

written by Rupinder Kaler | February 06, 2021

ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਇਸ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ । ਪੰਜਾਬ ਵਿੱਚ ਜਿਸ ਜਗ੍ਹਾ ਤੇ ਵੀ ਬਾਲੀਵੁੱਡ ਫ਼ਿਲਮਾਂ ਦੀ ਸ਼ੂਟਿੰਗ ਹੋ ਰਹੀ ਹੈ ਉੱਥੇ ਇਹਨਾਂ ਸਿਤਾਰਿਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਹੋਰ ਪੜ੍ਹੋ :

ਕਿਸਾਨਾਂ ਨੇ ਧਰਨੇ ਵਾਲੀ ਥਾਂ ‘ਤੇ ਲਗਾ ਦਿੱਤੇ ਫੁੱਲ ਬੂਟੇ, ਗਾਇਕ ਦਿਲਜੀਤ ਦੋਸਾਂਝ ਅਤੇ ਗਗਨ ਕੋਕਰੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਫਸਾਨਾ ਖ਼ਾਨ ਦੀ ਭੈਣ ਦਾ ਹੋਇਆ ਵਿਆਹ, ਸਿੱਧੂ ਮੂਸੇਵਾਲਾ, ਮਾਸਟਰ ਸਲੀਮ ਸਮੇਤ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਲਗਾਈਆਂ ਰੌਣਕਾਂ

ਇਸ ਸਭ ਦੇ ਚਲਦੇ ਸੰਨੀ ਦਿਓਲ ਦੇ ਭਰਾ ਬੌਬੀ ਦਿਓਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਦਰਅਸਲ ਅਦਾਕਾਰ ਬੌਬੀ ਦਿਓਲ ਦੀ ਵੈੱਬ ਸੀਰੀਜ਼ ਆਸ਼ਰਮ ਦੀ ਸ਼ੂਟਿੰਗ ਪਟਿਆਲਾ ਵਿੱਚ 7 ਫਰਵਰੀ ਤੋਂ ਸ਼ੁਰੂ ਹੋਣੀ ਸੀ ਪਰ ਕਿਸਾਨਾਂ ਦੇ ਰੋਸ ਕਰਕੇ ਇਸ ਨੂੰ ਟਾਲ ਦਿੱਤਾ ਗਿਆ । ਇੱਕ ਅਖਬਾਰ ਦੀ ਖ਼ਬਰ ਮੁਤਾਬਿਕ ਇਹ ਸ਼ੂਟਿੰਗ ਇਕ ਮਹੀਨੇ ਲਈ ਟਾਲ ਦਿੱਤੀ ਗਈ ਹੈ।

inside pic of sunny bobby and dharmenra

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵੈੱਬ ਸੀਰੀਜ਼  ਦੀ ਸ਼ੂਟਿੰਗ ਪਟਿਆਲਾ ਦੇ ਵੱਖ-ਵੱਖ ਇਲਾਕਿਆਂ 'ਚ ਹੋਣੀ ਸੀ । ਬੌਬੀ ਦਿਓਲ ਦੇ ਭਰਾ ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਹਨ, ਜਿਨ੍ਹਾਂ ਦੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਖ-ਵੱਖ ਬਿਆਨਾਂ ਜਾਂ ਟਵੀਟਾਂ ਦਾ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜਿਕ ਜਥੇਬੰਦੀਆਂ ਵਿਰੋਧ ਕਰਦੀਆਂ ਆ ਰਹੀਆਂ ਹਨ।

ਇਨ੍ਹਾਂ ਦੇ ਚੱਲਦਿਆਂ ਉਨ੍ਹਾਂ ਦੇ ਛੋਟੇ ਭਰਾ ਬੌਬੀ ਦਿਓਲ ਦੀ ਵੈੱਬ ਸੀਰੀਜ਼ ਦੀ ਸ਼ੂਟਿੰਗ ਦਾ ਅੱਜ ਜਿਵੇਂ ਹੀ ਪਤਾ ਲੱਗਿਆ ਤਾਂ ਕੁਝ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਇਸ ਦਾ ਮੌਕੇ 'ਤੇ ਜਾ ਕੇ ਵਿਰੋਧ ਕੀਤਾ।

0 Comments
0

You may also like