ਦੋ ਹਿੱਟ ਫ਼ਿਲਮਾਂ ਦੇਣ ਵਾਲੀ ਸਾਰਾ ਅਲੀ ਖ਼ਾਨ ਦਾ ਬਚਪਨ 'ਚ 96 ਕਿਲੋ ਸੀ ਵਜ਼ਨ, ਇਸ ਤਰ੍ਹਾਂ ਘਟਾਇਆ ਵਜ਼ਨ 

written by Rupinder Kaler | May 11, 2019

ਬਾਲੀਵੁੱਡ ਐਕਟਰੈੱਸ ਸਾਰਾ ਅਲੀ ਖ਼ਾਨ ਦੀਆਂ ਫ਼ਿਲਮਾਂ ਦੀ ਜਦੋਂ ਵੀ ਗੱਲ ਹੋਵੇਗੀ ਉਦੋਂ ਇਸ ਗੱਲ ਦਾ ਜ਼ਿਕਰ ਵੀ ਹੋਵੇਗਾ ਕਿ ਉਹਨਾਂ ਦਾ ਵਜ਼ਨ ੯੬ਵੇਂ ਕਿਲੋ ਸੀ । ਸਾਰਾ ਅਲੀ ਖ਼ਾਨ ਨੇ ਬਚਪਨ ਵਿੱਚ ਹੀ ਸੁਫ਼ਨਾ ਦੇਖਿਆ ਸੀ ਕਿ ਉਹ ਵੱਡੀ ਹੋ ਕੇ ਐਕਟਰੈੱਸ ਬਣੇਗੀ ਪਰ ਜਦੋਂ ਉਹ ਆਪਣਾ ਵਜ਼ਨ ਦੇਖਦੀ ਸੀ ਤਾਂ ਉਸ ਦਾ ਇਹ ਸੁਫ਼ਨਾ ਚਕਨਾਚੂਰ ਹੋ ਜਾਂਦਾ ਸੀ । https://www.instagram.com/p/BxKJJAHJPWU/ ਇਸ ਦਾ ਵੱਡਾ ਕਾਰਨ ਸੀ ਉਹਨਾਂ ਦਾ 96 ਵੇਂ ਕਿਲੋ ਭਾਰ । ਸਕੂਲ ਕਾਲਜ ਸਮੇਤ ਹਰ ਜਗ੍ਹਾ ਤੇ ਸਾਰਾ ਅਲੀ ਖ਼ਾਨ ਨੂੰ ਉਹਨਾਂ ਦੇ ਵਜ਼ਨ ਕਰਕੇ ਚਿੜਾਉਂਦੇ ਸਨ । ਪਰ ਹੁਣ ਉਸ ਦੀਆਂ ਦੋ ਫ਼ਿਲਮਾਂ ਕੇਦਾਰਨਾਥ ਤੇ ਸਿੰਬਾ ਆ ਚੁੱਕੀਆਂ ਹਨ । https://www.instagram.com/p/BumLa-9HW30/ ਇੱਕ ਇੰਟਰਵਿਊ ਵਿੱਚ ਸਾਰਾ ਅਲੀ ਖ਼ਾਨ ਨੇ ਖੁਲਾਸਾ ਕੀਤਾ ਸੀ ਕਿ ਸਕੂਲ ਵਿੱਚ ਐਡਮੀਸ਼ਨ ਲੈਣ ਲਈ ਉਸ ਨੇ ਆਪਣੇ ਸਕੂਲ ਦੀ ਪ੍ਰਿੰਸੀਪਲ ਨੂੰ ਤੂੰ ਚੀਜ ਬੜੀ ਹੈ ਮਸਤ ਮਸਤ ਸੁਣਾਇਆ ਸੀ ਤੇ ਸਕੂਲ ਵਿੱਚ ਇੱਕ ਸਾਲ ਪੂਰਾ ਹੁੰਦੇ ਹੀ ਉਸ ਨੇ ਠਾਣ ਲਈ ਸੀ ਕਿ ਉਹ ਹੀਰੋਇਨ ਹੀ ਬਣੇਗੀ ।

Sara Ali Khan Sara Ali Khan
ਇਸੇ ਸਕੂਲ ਵਿੱਚ ਸਾਰਾ ਅਲੀ ਖ਼ਾਨ ਨੇ ਆਪਣਾ ਵਜ਼ਨ ਘਟਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ । ਸਾਰਾ ਅਲੀ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਕਈ ਕਈ ਘੰਟੇ ਜਿਮ ਵਿੱਚ ਗੁਜ਼ਾਰੇ ਹਨ ਜਿਸ ਦਾ ਨਤੀਜਾ ਹੈ ਕਿ ਉਸ ਦਾ ਸੁਫ਼ਨਾ ਪੂਰਾ ਹੋ ਗਿਆ ਹੈ ਤੇ ਉਸ ਨੇ ਦੋ ਸਫ਼ਲ ਫ਼ਿਲਮਾਂ ਦਿੱਤੀਆਂ ਹਨ । https://www.instagram.com/p/BuVsXLIn6uo/

0 Comments
0

You may also like