ਉਮਰਾਂ ਲਈ ਕਿਸ ਦੇ ਹੋਏ ਗਾਇਕ ਤੇ ਗੀਤਕਾਰ ਫ਼ਤਿਹ ਸ਼ੇਰਗਿੱਲ, ਦੇਖੋ ਵੀਡੀਓ

written by Aaseen Khan | May 08, 2019

ਉਮਰਾਂ ਲਈ ਕਿਸ ਦੇ ਹੋਏ ਗਾਇਕ ਤੇ ਗੀਤਕਾਰ ਫ਼ਤਿਹ ਸ਼ੇਰਗਿੱਲ, ਦੇਖੋ ਵੀਡੀਓ : ਪੰਜਾਬ ਦੇ ਨਾਮਵਰ ਗਾਇਕ ਤੇ ਗੀਤਕਾਰ ਫ਼ਤਿਹ ਸ਼ੇਰਗਿੱਲ ਜਿਹੜੇ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਪੰਜਾਬੀਆਂ ਲਈ ਗਾ ਚੁੱਕੇ ਹਨ। ਫ਼ਤਿਹ ਸ਼ੇਰਗਿੱਲ ਦਾ ਨਵਾਂ ਗੀਤ 'ਯੂਅਰਜ਼ ਫਾਰਐਵਰ' ਰਿਲੀਜ਼ ਹੋ ਚੁੱਕਿਆ ਹੈ, ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਹੋ ਚੁੱਕਿਆ ਹੈ। ਗਾਣੇ ਦੇ ਬੋਲ ਅਤੇ ਕੰਪੋਜ਼ ਫ਼ਤਿਹ ਸ਼ੇਰਗਿੱਲ ਨੇ ਖ਼ੁਦ ਕੀਤਾ ਹੈ। ਗਾਣੇ ਦਾ ਮਿਊਜ਼ਿਕ ਦਿੱਤਾ ਹੈ ਫੇਮਸ ਮਿਊਜ਼ਿਕ ਡਾਇਰੈਕਟਰ ਲਾਡੀ ਗਿੱਲ ਹੋਰਾਂ ਨੇ। ਗੀਤ ਦਾ ਵੀਡੀਓ ਵੀ ਕਾਫੀ ਖ਼ੂਬਸੁਰਤ ਹੈ ਜਿਸ 'ਚ ਪਤੀ ਪਤਨੀ ਦੀਆਂ ਛੋਟੀਆਂ ਛੋਟੀਆਂ ਨੋਕਾਂ ਝੋਕਾਂ ਦਿਖਾਈਆਂ ਗਈਆਂ ਹਨ। ਵੀਡੀਓ 'ਚ ਫੀਮੇਲ ਲੀਡ ਰੋਲ ਮਾਹੀ ਸ਼ਰਮਾ ਵੱਲੋਂ ਨਿਭਾਇਆ ਗਿਆ ਹੈ। ਵੀਡੀਓ ਦਾ ਨਿਰਦੇਸ਼ਨ ਤੇਜੀ ਸੰਧੂ ਨੇ ਕੀਤਾ ਹੈ। ਹੋਰ ਵੇਖੋ : ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਬਣੀਆਂ ਹਨ ਸੱਚੀਆਂ ਘਟਨਾਵਾਂ ਤੇ ਜੀਵਨੀਆਂ ‘ਤੇ ਫ਼ਿਲਮਾਂ, ਜਾਣੋ ਉਹਨਾਂ ਕੁਝ ਫ਼ਿਲਮਾਂ ਬਾਰੇ ਯੂਅਰਜ਼ ਫਾਰਐਵਰ ਗੀਤ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਫ਼ਤਿਹ ਸ਼ੇਰਗਿੱਲ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ, ਜਿੰਨ੍ਹਾਂ 'ਚ ਪਾਰਟੀ, ਉਹਨੂੰ ਨਹੀਂ ਦਿਸੇ, ਟਲਦਾ ਨਹੀਂ, ਲਵ ਲੈਟਰ, ਆਦਿ ਸ਼ਾਮਿਲ ਹਨ। ਫ਼ਤਿਹ ਸ਼ੇਰਗਿੱਲ ਦੇ ਇਹਨਾਂ ਸਾਰੇ ਗੀਤਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਹਨਾਂ ਦੇ ਇਸ ਨਵੇਂ ਗੀਤ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।

0 Comments
0

You may also like