ਸ਼ਹੀਦੀ ਜੋੜ ਮੇਲ ’ਤੇ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਧਾਰਮਿਕ ਗੀਤ ਰਿਲੀਜ਼

Written by  Rupinder Kaler   |  December 26th 2019 04:27 PM  |  Updated: December 26th 2019 04:28 PM

ਸ਼ਹੀਦੀ ਜੋੜ ਮੇਲ ’ਤੇ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਧਾਰਮਿਕ ਗੀਤ ਰਿਲੀਜ਼

ਸ਼ਹੀਦੀ ਪੁਰਬ ਨੂੰ ਸਮਰਪਿਤ ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦਾ ਧਾਰਮਿਕ ਗੀਤ ਰਿਲੀਜ਼ ਹੋ ਗਿਆ ਹੈ ।ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਦੇ ਇਸ ਧਾਰਮਿਕ ਗੀਤ ਨੂੰ ‘ਫ਼ਤਿਹਗੜ੍ਹ ਸਾਹਿਬ’ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ । ਗਾਣੇ ਦੇ ਬੋਲ ਤਰਸੇਮ ਜੱਸੜ ਨੇ ਲਿਖੇ ਨੇ ਲਿਖੇ ਹਨ, ਜਿਹੜੇ ਕਿ ਹਰ ਸਿੱਖ ਦੇ ਦਿਲ ਨੂੰ ਛੂਹ ਲੈਂਦੇ ਹਨ । ਗੀਤ ਦਾ ਮਿਊਜ਼ਿਕ ਗਿੱਲ ਸਾਬ ਨੇ ਬਣਾਇਆ ਹੈ, ਵੀਡੀਓ ਵਿਹਲੀ ਜਨਤਾ ਫ਼ਿਲਮਸ ਵੱਲੋਂ ਤਿਆਰ ਕੀਤੀ ਗਈ ਹੈ ।

https://www.instagram.com/p/B6e_jFxA5tF/

ਤਰਸੇਮ ਜੱਸੜ ਤੇ ਕੁਲਬੀਰ ਝਿੰਜਰ ਨੇ ਆਪਣੇ ਇਸ ਗੀਤ ਵਿੱਚ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਦੇ ਇਤਿਹਾਸ ਤੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਬਹੁਤ ਹੀ ਭਾਵੁਕ ਤਰੀਕੇ ਨਾਲ ਬਿਆਨ ਕੀਤਾ ਹੈ ।

https://www.instagram.com/p/B6fngryAGTm/

ਗਾਣੇ ਦਾ ਹਰ ਬੋਲ ਸਿੰਘ ਸੂਰਮਿਆਂ ਦੀ ਬਹਾਦਰੀ ਦੀ ਕਹਾਣੀ ਸੁਣਾਉਂਦਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹੀਦੀ ਜੋੜ ਮੇਲ ਨੂੰ ਦੇਖਦੇ ਹੋਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕਾਂ ਨੇ ਧਾਰਮਿਕ ਗੀਤ ਰਿਲੀਜ਼ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network