ਫ਼ਤਿਹਵੀਰ ਦੀ ਮਾਂ ਦੇ ਹਲਾਤਾਂ ਨੂੰ ਬਿਆਨ ਕਰਦਾ ਹੈ, ਇਸ ਬੱਚੇ ਵੱਲੋਂ ਗਾਇਆ ਗਾਣਾ, ਵੀਡੀਓ ਵਾਇਰਲ 

Written by  Rupinder Kaler   |  June 12th 2019 08:39 AM  |  Updated: June 12th 2019 08:39 AM

ਫ਼ਤਿਹਵੀਰ ਦੀ ਮਾਂ ਦੇ ਹਲਾਤਾਂ ਨੂੰ ਬਿਆਨ ਕਰਦਾ ਹੈ, ਇਸ ਬੱਚੇ ਵੱਲੋਂ ਗਾਇਆ ਗਾਣਾ, ਵੀਡੀਓ ਵਾਇਰਲ 

ਬੀਤੇ ਦਿਨ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਿਹਵੀਰ ਦੀ ਮੌਤ ਹੋ ਗਈ ਸੀ । ਫ਼ਤਿਹਵੀਰ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਫਤਿਹਵੀਰ ਦੀ ਮੌਤ ਤੇ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਸੋਸ਼ਲ ਮੀਡੀਆ 'ਤੇ ਅਫਸੋਸ ਜਤਾਇਆ ਹੈ। ਇਸ ਸਭ ਦੇ ਚੱਲਦੇ ਗਾਇਕ ਕੁਲਵਿੰਦਰ ਬਿੱਲਾ ਨੇ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕਿਸੇ ਨੇ ਫਤਿਹਵੀਰ ਲਈ ਖੁੱਲ੍ਹੀ ਕਵਿਤਾ ਲਿਖੀ ਹੈ।

https://www.instagram.com/p/Byjef33FbM4/

ਇਸ ਤੋਂ ਇਲਾਵਾ ਗਿੱਪੀ ਗਰੇਵਾਲ, ਰੁਪਿੰਦਰ ਹਾਂਡਾ ਨੇ ਤਾਂ ਸਿਸਟਮ 'ਤੇ ਹੀ ਸਵਾਲ ਖੜ੍ਹੇ ਕੀਤੇ ਹਨ। ਰੁਪਿੰਦਰ ਨੇ ਸਰਕਾਰ ਨੂੰ ਲਾਹਣਤਾਂ ਪਾਉਂਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, "ਗੰਦੇ ਸਿਸਟਮ ਦੀ ਬਲੀ ਚੜ੍ਹ ਗਈ ਇੱਕ ਨਿੱਕੀ ਜਿਹੀ ਜਾਨ। ਦਿਲ ਬਹੁਤ ਦੁੱਖੀ ਹੈ ਅੱਜ।" ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਲਿਖਿਆ, "ਰੈਸਟ ਇੰਨ ਪੀਸ ਫ਼ਤਿਹਵੀਰ ਕੌਣ ਜ਼ਿੰਮੇਦਾਰ ਹੈ?"

https://www.instagram.com/p/Byjsa4KlLaj/

ਇਨ੍ਹਾਂ ਤੋਂ ਇਲਾਵਾ ਹੋਰ ਵਧੇਰੇ ਕਲਾਕਾਰਾਂ ਨੇ ਆਪਣਾ ਗੁੱਸਾ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਸੋਸ਼ਲ ਮੀਡੀਆ 'ਤੇ ਕੀਤਾ ਹੈ। ਪਰ ਇਸ ਸਭ ਦੇ ਚਲਦੇ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਇਹ ਬੱਚਾ ਇੱਕ ਗਾਣਾ ਗਾ ਰਿਹਾ ਹੈ, ਜਿਹੜਾ ਕਿ ਆਪਣੇ ਆਪ ਵਿੱਚ ਫ਼ਤਿਹਵੀਰ ਨੂੰ ਸ਼ਰਧਾਂਜਲੀ ਹੈ । ਇਸ ਗਾਣੇ ਦੀਆਂ ਕੁਝ ਲਾਈਨਾਂ ਗਾ ਕੇ ਇਸ ਬੱਚੇ ਨੇ ਫ਼ਤਿਹਵੀਰ ਦੀ ਮਾਂ ਦੇ ਹਲਾਤਾਂ ਨੂੰ ਬਿਆਨ ਕੀਤਾ ਹੈ । ਇਹ ਗੀਤ ਬਹੁਤ ਹੀ ਭਾਵੁੱਕ ਹੈ ।

https://www.instagram.com/p/BykibzIlMwq/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network