ਸੰਨੀ ਦਿਓਲ ਤੇ ਬੌਬੀ ਦਿਓਲ ਨੇ ਪਿਤਾ ਨੂੰ ਦਿੱਤੀ ਫਾਦਰ ਡੇਅ ‘ਤੇ ਵਧਾਈ, ਧਰਮਿੰਦਰ ਨੇ ਵੀ ਸਾਂਝੀ ਕੀਤੀ ਆਪਣੇ ਪਿਤਾ ਦੀ ਤਸਵੀਰ

Written by  Lajwinder kaur   |  June 16th 2019 01:29 PM  |  Updated: June 16th 2019 01:39 PM

ਸੰਨੀ ਦਿਓਲ ਤੇ ਬੌਬੀ ਦਿਓਲ ਨੇ ਪਿਤਾ ਨੂੰ ਦਿੱਤੀ ਫਾਦਰ ਡੇਅ ‘ਤੇ ਵਧਾਈ, ਧਰਮਿੰਦਰ ਨੇ ਵੀ ਸਾਂਝੀ ਕੀਤੀ ਆਪਣੇ ਪਿਤਾ ਦੀ ਤਸਵੀਰ

16 ਜੂਨ ਯਾਨੀ ਕਿ ਅੱਜ ਫਾਦਰ ਡੇਅ ਹੈ ਇਸ ਦਿਨ ਨੂੰ ਪੂਰੀ ਦੁਨੀਆ ‘ਚ ਬੜੇ ਹੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਚੱਲਦੇ ਬਾਲੀਵੁੱਡ ਦੇ ਦਿਓਲ ਪਰਿਵਾਰ ਨੇ ਇਸ ਦਿਨ ਨੂੰ ਬੜੇ ਹੀ ਚਾਅ ਨਾਲ ਸੈਲੀਬ੍ਰੇਟ ਕੀਤਾ ਹੈ। ਸੰਨੀ ਦਿਓਲ ਤੇ ਬੌਬੀ ਦਿਓਲ ਨੇ ਆਪਣੇ ਪਿਤਾ ਧਰਮਿੰਦਰ ਦਿਓਲ ਨੂੰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਉਂਟ ਦੇ ਰਾਹੀਂ ਵਧਾਈ ਦਿੱਤੀ ਹੈ।

View this post on Instagram

 

#fathersday My Life My Happiness My Strength

A post shared by Sunny Deol (@iamsunnydeol) on

ਹੋਰ ਵੇਖੋ:ਰੌਸ਼ਨ ਪ੍ਰਿੰਸ ਹੋਏ ਭਾਵੁਕ ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ

 

View this post on Instagram

 

Proud to be a son and proud to be a father. Happy Father’s Day to all fathers and happy 18th birthday to my angel, Aryaman.

A post shared by Bobby Deol (@iambobbydeol) on

ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#fathersday My Life My Happiness My Strength’। ਉੱਧਰ ਬੌਬੀ ਦਿਓਲ ਨੇ ਵੀ ਆਪਣੇ ਪਿਤਾ ਤੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘Proud to be a son and proud to be a father. Happy Father’s Day to all fathers and happy 18th birthday to my angel, Aryaman.’  ਨਾਲ ਹੀ ਬੌਬੀ ਨੇ ਆਪਣੇ ਪੁੱਤਰ ਆਰਿਆਮਨ ਦਿਓਲ ਨੂੰ 18ਵੇਂ ਜਨਮ ਦਿਨ ਦੀ ਵੀ ਮੁਬਾਰਕਾਂ ਦਿੱਤੀ ਹੈ।

View this post on Instagram

 

Happy Father’s Day ? my father, my sons.

A post shared by Dharmendra Deol (@aapkadharam) on

ਬਾਲੀਵੁੱਡ ਸਟਾਰ ਅਦਾਕਾਰ ਧਰਮਿੰਦਰ ਨੇ ਵੀ ਫਾਦਰ ਡੇਅ ਉੱਤੇ ਆਪਣੇ ਮਰਹੂਮ ਪਿਤਾ ਕੇਵਲ ਕਿਸ਼ਨ ਸਿੰਘ ਦਿਓਲ ਨੂੰ ਯਾਦ ਕਰਦੇ ਹੋਏ ਤਸਵੀਰ ਸਾਂਝੀ ਕੀਤੀ ਹੈ। ਇਹ ਅਜਿਹੀ ਤਸਵੀਰ ਜਿਸ ‘ਚ ਧਰਮਿੰਦਰ ਆਪਣੇ ਪਿਤਾ ਤੇ ਪੁੱਤਰਾਂ ਦੇ ਨਾਲ ਨਜ਼ਰ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network