ਨਾਮੀ ਕਲਾਕਾਰ ਸੋਹਣ ਕਾਦਰੀ ਦੀ ਯਾਦ 'ਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਚਲਾਏ ਜਾਂਦੇ ਨੇ ਫੈਲੋਸ਼ਿੱਪ ਪ੍ਰੋਗਰਾਮ

Written by  Aaseen Khan   |  August 05th 2019 01:32 PM  |  Updated: August 05th 2019 05:29 PM

ਨਾਮੀ ਕਲਾਕਾਰ ਸੋਹਣ ਕਾਦਰੀ ਦੀ ਯਾਦ 'ਚ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਚਲਾਏ ਜਾਂਦੇ ਨੇ ਫੈਲੋਸ਼ਿੱਪ ਪ੍ਰੋਗਰਾਮ

ਪੰਜਾਬ ਲਲਿਤ ਕਲਾ ਅਕੈਡਮੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਪੰਜਾਬ ਸਰਕਾਰ ਦੀ ਸੂਬਾ ਪੱਧਰੀ ਕਲਾ ਅਕਾਦਮੀ ਹੈ, ਅਤੇ ਇਹ ਸਰਕਾਰ ਤੋਂ ਆਰਥਿਕ ਵਸੀਲੇ ਪ੍ਰਾਪਤ ਕਰਨ ਵਾਲੀ ਖੁਦਮੁਖ਼ਤਿਆਰ ਸੱਭਿਆਚਾਰਕ ਸੰਸਥਾ ਹੈ। ਪੰਜਾਬ ਦੇ ਨਾਮੀ ਕਲਾਕਾਰ ਸੋਹਣ ਕਾਦਰੀ ਦੇ ਨਾਮ 'ਤੇ ਬਣੀ ਸੰਸਥਾ ਦੇ ਤਹਿਤ ਸਕਾਲਰ ਸ਼ਿੱਪ ਅਤੇ ਫੈਲੋਸ਼ਿੱਪ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਸ ਨੂੰ ਕਿ ਕੈਨੇਡਾ ਰਹਿੰਦੀ ਸੋਹਣ ਕਾਦਰੀ ਦੀ ਬੇਟੀ ਪੂਰਵੀ ਕਾਦਰੀ ਚਲਾ ਰਹੀ ਹੈ ਤੇ ਉਹਨਾਂ ਵੱਲੋਂ ਫੰਡਿੰਗ ਕੀਤੀ ਜਾਂਦੀ ਹੈ।

ਇਸ ਫੈਲੋਸ਼ਿੱਪ ਪ੍ਰੋਗਰਾਮ ਤਹਿਤ ਕਈ ਕਲਾਕਾਰਾਂ ਵਿੱਚੋਂ ਅਪਰਨੀਤ ਮਾਨ ਅਤੇ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਬੇਮਿਸਾਲ ਕਲਾਕ੍ਰਿਤੀਆਂ ਨੂੰ ਦੇਖਦੇ ਹੋਏ ਚੁਣਿਆ ਗਿਆ ਹੈ। ਇਸ ਨਾਲ ਇਹਨਾਂ ਦੋਨਾਂ ਕਲਾਕਾਰਾਂ ਨੂੰ ਦੁਨੀਆਂ ਭਰ 'ਚ ਆਪਣੀ ਕਲਾ ਨੂੰ ਪੇਸ਼ ਕਰਨ ਲਈ ਇੱਕ ਵੱਡਾ ਮੰਚ ਮਿਲਿਆ ਹੈ। ਅਕਾਦਮੀ 'ਚ ਲਗਾਈ ਗਈ ਦੋਨਾਂ ਆਰਟਿਸਟਾਂ ਦੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਇਹਨਾਂ ਅੰਦਰਲੇ ਕਲਾਕਾਰਾਂ ਦੀ ਝਲਕ ਪੇਸ਼ ਕਰਦੀ ਹੈ।

ਪੰਜਾਬ ਲਲਿਤ ਕਲਾ ਅਕਾਦਮੀ ਦੀ ਗੱਲ ਕਰੀਏ ਤਾਂ ਇਸ ਦੇ ਪ੍ਰੈਸੀਡੈਂਟ ਦੀਵਾਨ ਮੰਨਾ ਹਨ ਜਿੰਨ੍ਹਾਂ ਦੇ ਦੇਖ ਰੇਖ 'ਚ ਇਸ ਅਕਾਦਮੀ ਦਾ ਕਾਰਜ ਚਲਾਇਆ ਜਾਂਦਾ ਹੈ। ਅਕਾਦਮੀ ਦੀ ਜ਼ਿੰਮੇਵਾਰੀ ਸੂਬੇ ਅਤੇ ਸੂਬੇ ਤੋਂ ਬਾਹਰ ਦ੍ਰਿਸ਼ਟੀਗਤ ਕਲਾਵਾਂ ਦੀ ਸਥਾਪਨਾ, ਪ੍ਰਚਾਰ, ਸਾਂਭ-ਸੰਭਾਲ, ਦਸਤਾਵੇਜ਼ੀਕਰਨ ਕਰਨਾ ਅਤੇ ਦਰਸ਼ਨੀ ਕਲਾਵਾਂ ਅਤੇ ਕਲਾਕ੍ਰਿਤਾਂ ਦੇ ਨਮੂਨੇ ਸਰਵ ਸਾਂਝੇ ਕਰਨਾ ਹੈ।

Sohan Kadari Sohan Kadari

ਇਹ ਚਿੱਤਰਕਾਰੀ, ਸ਼ਿਲਪਕਾਰੀ, ਛਾਪਾ ਚਿੱਤਰਕਾਰੀ (ਗ਼ਾਫ਼ਿਕਸ/ਪ੍ਰਿੰਟ ਮੇਕਿੰਗ), ਵਿਸ਼ੇਸ਼ ਤਰੀਕੇ ਨਾਲ ਮਿੱਟੀ ਦੇ ਭਾਂਡੇ ਬਣਾਉਣ ਅਤੇ ਭੱਠੀ ਵਿਚ ਪਕਾਉਣ ਦੀ ਖਾਸ ਵਿਧਾ (ਸੇਰਾਮਿਕਸ), ਫੋਟੋਗਰਾਫ਼ੀ, ਭਵਨ ਨਿਰਮਾਣ ਕਲਾ, ਕਾਰੋਬਾਰੀ ਜਰੂਰਤਾਂ ਲਈ ਇਸਤੇਮਾਲ ਹੋਣ ਵਾਲੀ ਕਲਾ (ਅਪਲਾਈਡ ਆਰਟ), ਰੇਖਾ ਚਿਤ੍ਰਕਾਰੀ (ਡਰਾਇੰਗ), ਕਈ ਤਰਾਂ ਦੇ ਮਾਧਿਅਮਾਂ ਨੂੰ ਮਿਲਾ ਕੇ ਰਚੀ ਜਾਣ ਵਾਲੀ ਕਲਾ (ਮਿਕਸ ਮੀਡੀਆ), ਸ਼ਿਲਪਕਾਰੀ ਅਤੇ ਹੋਰ ਮਾਧਿਅਮਾਂ ਦੀ ਮਦਦ ਨਾਲ ਸੰਜੋਈ ਤੇ ਸਥਾਪਿਤ ਕੀਤੀ ਵਿਲੱਖਣ ਕਲਾਕ੍ਰਿਤੀ (ਇੰਸਟਾਲੇਸ਼ਨ), ਅਦਾਕਾਰੀ, ਖੇਲ, ਕਰਤੱਬ, ਦਰਸ਼ਨੀ ਕਲਾਵਾਂ ਇਤਿਆਦਿ ਦੇ ਮਿਸ਼੍ਰਣ ਨਾਲ ਤਿਆਰ ਕੀਤੀ ਅਤੇ ਦਰਸ਼ਾਈ ਜਾਣ ਵਾਲੀ ਕਲਾਕ੍ਰਿਤੀ (ਪਰਫਾਰਮੈਂਸ ਆਰਟ), ਵੀਡੀਓ ਇੰਸਟਾਲੇਸ਼ਨ, ਕਲਾ ਬਾਰੇ ਸਾਹਿਤ ਅਤੇ ਹੋਰ ਸੰਬੰਧਤ ਅਨੁਸ਼ਾਸਨਾਂ ਦੇ ਅਧਿਐਨ ਅਤੇ ਖੋਜ ਨੂੰ ਉਤਸ਼ਾਹਿਤ ਅਤੇ ਪ੍ਰਚਾਰਿਤ ਕਰਦੀ ਹੈ।

ਹੋਰ ਵੇਖੋ : ਪੰਜਾਬ ਦੇ ਇਸ ਪਿੰਡ 'ਚ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਸੱਜਣ ਸਿੰਘ ਘੁੰਮਣ ਨੇ, ਮੁਸਲਿਮ ਭਾਈਚਾਰੇ ਲਈ ਕਰ ਰਹੇ ਨੇ ਇਹ ਕੰਮ

punjab lalit kala academi punjab lalit kala academi

ਇਹ ਮੌਜੂਦਾ ਮੂਲਵਾਸੀ/ਸਥਾਨਕ ਦਸਤਕਾਰਾਂ ਨੂੰ ਉਤਸ਼ਾਹਤ ਕਰਕੇ ਲੋਕ-ਕਲਾਵਾਂ, ਰਿਵਾਇਤੀ ਕਲਾਵਾਂ ਅਤੇ ਦਸਤਕਾਰੀ ਵਿਧੀਆਂ ਦੇ ਅਧਿਐਨ, ਪੁਨਰ-ਸੁਰਜੀਤੀ ਅਤੇ ਤਰੱਕੀ ਨੂੰ ਉਤਸ਼ਾਹਤ ਕਰਨ ਤੇ ਉਨ੍ਹਾਂ ਦੇ ਵਧਣ -ਫੁੱਲਣ ਵਿਚ ਸਹਿਯੋਗ ਦੇਣ ਲਈ ਵੀ ਵਚਨਬੱਧ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network