Advertisment

ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ

author-image
By Lajwinder kaur
New Update
ਮੇਥੀ ਹੈ ਸਿਹਤ ਲਈ ਵਰਦਾਨ, ਜਾਣੋ ਇਸਦੇ ਗੁਣਕਾਰੀ ਫਾਇਦਿਆਂ ਬਾਰੇ
Advertisment
ਸਰਦ ਰੁੱਤ ਸ਼ੁਰੂ ਹੋ ਚੁੱਕੀ ਹੈ ਜਿਸਦੇ ਚੱਲਦੇ ਹਰੀਆਂ-ਹਰੀਆਂ ਸਬਜ਼ੀਆਂ ਬਾਜ਼ਾਰਾਂ ‘ਚ ਜ਼ਿਆਦਾ ਮਾਤਰਾ ‘ਚ ਪਾਈਆਂ ਜਾਂਦੀਆਂ ਹਨ । ਬਹੁਤ ਸਾਰੇ ਲੋਕ ਨੂੰ ਮੇਥੀ ਖਾਣਾ ਪਸੰਦ ਹੈ । ਮੇਥੀ ਦੀ ਵਰਤੋਂ ਸਬਜ਼ੀ ਤੇ ਪਰਾਂਠੇ ਦੇ ਰੂਪ ‘ਚ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਸੁੱਕੀ ਮੇਥੀ ਦੀ ਵਰਤੋਂ ਜੇ ਕਿਸੇ ਸਬਜ਼ੀ ‘ਚ ਕੀਤੀ ਜਾਂਦੀ ਹੈ ਤਾਂ ਇਹ ਖਾਣੇ ਦੇ ਸੁਆਦ ਨੂੰ ਦੁਗਣਾ ਕਰ ਦਿੰਦੀ ਹੈ ।     
Advertisment
methi pic 1 ਹੋਰ ਪੜ੍ਹੋ :ਲਾਲ-ਲਾਲ ਟਮਾਟਰਾਂ ਦੇ ਜਾਣੋ ਗੁਣਕਾਰੀ ਫਾਇਦਿਆਂ ਬਾਰੇ, ਖ਼ੂਬਸੂਰਤੀ ਵਧਾਉਣ ਤੋਂ ਲੈ ਕੇ ਬਿਮਾਰੀਆਂ ਨੂੰ ਕਰਦਾ ਹੈ ਦੂਰ ਮੇਥੀ ‘ਚ ਵਿਟਾਮਿਨ ਸੀ, ਪੋਟਾਸ਼ੀਅਮ, ਪ੍ਰੋਟੀਨ, ਆਇਰਨ, ਫਾਈਬਰ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ। ਇਸ ਤੋਂ ਇਲਾਵਾ ਇਹ ਸਰੀਰ ਨੂੰ ਅੰਦਰੂਨੀ ਅਤੇ ਬਾਹਰੀ ਰੂਪ ‘ਚ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਆਓ ਜਾਣਦੇ ਹਾਂ ਮੇਥੀ ਦੇ ਗੁਣਕਾਰੀ ਫਾਇਦਿਆਂ ਬਾਰੇ- aloo methi
Advertisment
ਭਾਰ ਘੱਟ ਕਰੇ- ਜੇ ਕੋਈ ਆਪਣਾ ਵਜ਼ਨ ਘੱਟ ਕਰਨਾ ਚਾਹੁੰਦਾ ਹੈ ਤਾਂ ਰੋਜ਼ਾਨਾ ਮੇਥੀ ਦੀ ਵਰਤੋਂ ਖਾਣੇ ਦੇ ਰੂਪ ‘ਚ ਕਰਨੀ ਚਾਹੀਦੀ ਹੈ, ਇਸ ਦੇ ਸੇਵਨ ਦੇ ਨਾਲ ਭਾਰ ਘੱਟ ਹੁੰਦਾ ਹੈ । ਇਸ ਤੋਂ ਇਲਾਵਾ ਸਰੀਰ ਦੀ ਚਰਬੀ ਹੌਲੀ-ਹੌਲੀ ਘੱਟਣ ਲੱਗਦੀ ਹੈ। fat loss methi ਪਾਚਨ ਕਿਰਿਆ- ਮੇਥੀ ਦੇ ਸੇਵਨ ਦੇ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ । ਇਸ ਤੋਂ ਇਲਾਵਾ ਇਸ ਨਾਲ ਪਾਚਨ ਸ਼ਕਤੀ ਵੀ ਵੱਧਦੀ ਹੈ । ਮੇਥੀ ਦੇ ਪਰਾਂਠੇ ਪੇਟ ਲਈ ਬਹੁਤ ਹਲਕੇ ਹੁੰਦੇ ਹਨ, ਜਿਨ੍ਹਾਂ ਨੂੰ ਹਜ਼ਮ ਕਰਨਾ ਵੀ ਬਹੁਤ ਅਸਾਨ ਹੁੰਦਾ ਹੈ। ਮੇਥੀ ਦੇ ਪੱਤੇ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਲਈ ਮੇਥੀ ਦੇ ਪਰਾਂਠੇ ਪੇਟ ਲਈ ਬਹੁਤ ਚੰਗੇ ਹੁੰਦੇ ਹਨ।
Advertisment
methi dey paratha ਸ਼ੂਗਰ ਕੰਟਰੋਲ ਹੁੰਦੀ ਹੈ- ਸ਼ੂਗਰ ਦੇ ਮਰੀਜ਼ਾਂ ਲਈ ਮੇਥੀ ਬਹੁਤ ਲਾਭਕਾਰੀ ਹੈ । ਇਸ ਦੀਆਂ ਪੱਤੀਆਂ ‘ਚ ਮੌਜੂਦ ਤੱਤ ਸਰੀਰ ‘ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦੇ ਹਨ । methi pic
Advertisment
ਕੋਲੈਸਟਰੌਲ ਕੰਟਰੋਲ- ਮੇਥੀ ਦੇ ਸੇਵਨ ਦੇ ਨਾਲ ਸਰੀਰ ‘ਚ ਕੋਲੈਸਟਰੌਲ ਦੀ ਮਾਤਰਾ ਘੱਟ ਹੁੰਦੀ ਹੈ । ਇਸ ਤੋਂ ਇਲਾਵਾ ਇਸ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੀ ਵੀ ਸਮੱਸਿਆ ਨਹੀਂ ਹੁੰਦੀ । methi benefits ਬੁਖਾਰ- ਬੁਖਾਰ ਹੋਣ ਤੇ ਮੇਥੀ ਦੀਆਂ ਪੱਤੀਆਂ ਨੂੰ ਪੀਸ ਕੇ ਸ਼ਹਿਦ ਅਤੇ ਨਿੰਬੂ ਦੇ ਰਸ ਦੇ ਨਾਲ ਪੀਓ । ਇਸ ਤਰ੍ਹਾਂ ਕਰਨ ਨਾਲ ਬੁਖਾਰ ਦੂਰ ਹੋ ਜਾਵੇਗਾ ।
Advertisment
methi good for methi ਵਾਲਾਂ ਲਈ ਫਾਇਦੇਮੰਦ- ਅੱਜ ਕੱਲ੍ਹ ਦੇ ਲਾਈਫ ਸਟਾਈਲ ਕਰਕੇ ਤਣਾਅ ਵੱਧਦਾ ਜਿਸ ਕਰਕੇ ਬਹੁਤ ਸਾਰੇ ਲੋਕ ਵਾਲਾਂ ਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਰਹਿੰਦੇ ਨੇ । ਕੁਝ ਲੋਕਾਂ ਦੇ ਵਾਲ ਸਮੇਂ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਜਾਂਦੇ ਹਨ । ਮੇਥੀ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ । ਇਸਨੂੰ ਭੋਜਨ ‘ਚ ਸ਼ਾਮਿਲ ਕਰਨ ਨਾਲ ਵਾਲ ਕਾਲੇ ਹੁੰਦੇ ਹਨ । dry methi
Advertisment

Stay updated with the latest news headlines.

Follow us:
Advertisment
Advertisment
Latest Stories
Advertisment