ਫ਼ਿਲਮ 'ਬ੍ਰਹਮਾਸਤਰ' ਨਾਲ ਜੁਨੀਅਰ ਐਨ.ਟੀ. ਆਰ ਦੇ ਜੁੜਨ 'ਤੇ ਭੜਕੇ ਲੋਕ, ਫ਼ਿਲਮ ਬਾਈਕਾਟ ਕਰਨ ਦੀ ਮਿਲੀ ਧਮਕੀ

written by Pushp Raj | August 27, 2022

Junior NTR with film 'Brahmastra': ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫ਼ਿਲਮ'ਬ੍ਰਹਮਾਸਤਰ' ਇਸ ਸਾਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ਹੈ। ਇਹ ਫ਼ਿਲਮ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹੁਣ ਇਸ ਫ਼ਿਲਮ ਨਾਲ ਜੁਨੀਅਰ ਐਨ.ਟੀ. ਆਰ ਵੀ ਜੁੜ ਗਏ ਹਨ।

image From instagram

ਜਿਵੇਂ-ਜਿਵੇਂ 'ਬ੍ਰਹਮਾਸਤਰ' ਬਾਕਸ ਆਫਿਸ 'ਤੇ ਦਸਤਕ ਦੇਣ ਵੱਲ ਕਦਮ ਵਧਾ ਰਹੀ ਹੈ, ਫ਼ਿਲਮ ਨੂੰ ਲੈ ਕੇ ਹਰ ਰੋਜ਼ ਨਵੇਂ ਅਪਡੇਟਸ ਸਾਹਮਣੇ ਆ ਰਹੇ ਹਨ। ਜਿੱਥੇ ਅਯਾਨ ਮੁਖਰਜੀ ਫ਼ਿਲਮ ਦੇ ਸੰਕਲਪ ਨੂੰ ਸਮਝਾਉਣ ਅਤੇ ਇਸ ਨੂੰ ਪ੍ਰਮੋਟ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ, ਉਥੇ ਹੀ ਇਸ ਫ਼ਿਲਮ 'ਤੇ ਵੀ ਬਾਈਕਾਟ ਦੇ ਰੁਝਾਨ ਦੀ ਤਲਵਾਰ ਲਟਕ ਰਹੀ ਹੈ।

ਇਸ ਸਭ ਦੇ ਵਿਚਕਾਰ ਹੁਣ ਖਬਰ ਆ ਰਹੀ ਹੈ ਕਿ ਐੱਸ.ਐੱਸ. ਰਾਜਾਮੌਲੀ ਤੋਂ ਬਾਅਦ ਸਾਊਥ ਸੁਪਰਸਟਾਰ ਜੂਨੀਅਰ ਐਨਟੀਆਰ ਨੇ ਵੀ ਫ਼ਿਲਮ 'ਬ੍ਰਹਮਾਸਤਰ' 'ਚ ਐਂਟਰੀ ਕਰ ਲਈ ਹੈ। ਇਸ ਖਬਰ ਨੂੰ ਲੈ ਕੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸ਼ੇਅਰ ਕਰ ਰਹੇ ਹਨ।

image From instagram

ਕੁਝ ਸਮਾਂ ਪਹਿਲਾਂ ਅਯਾਨ ਮੁਖਰਜੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਰਾਹੀਂ ਦੱਸਿਆ ਸੀ ਕਿ ਹੁਣ ਜੂਨੀਅਰ ਵੀ ਫ਼ਿਲਮ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਣਗੇ। ਅਯਾਨ ਨੇ ਲਿਖਿਆ, 'ਬ੍ਰਹਮਾਸਤਰ 'ਚ NTR ਦੀ ਐਂਟਰੀ। ਇਸ ਫ਼ਿਲਮ ਦੇ ਸਫ਼ਰ ਦੌਰਾਨ, ਕੁਝ ਬਹੁਤ ਵੱਡੀਆਂ ਸ਼ਖ਼ਸੀਅਤਾਂ ਨੇ ਆਪਣੀ ਦਰਿਆਦਿਲੀ ਨਾਲ ਮੈਨੂੰ ਹੈਰਾਨ ਕਰ ਦਿੱਤਾ ਹੈ।

ਬ੍ਰਹਮਾਸਤਰ ਦੇ ਅਸਮਾਨ ਵਿੱਚ ਇੱਕ ਅਜਿਹਾ ਤਾਰਾ ਹੈ ਜੂਨੀਅਰ ਐਨਟੀਆਰ... ਜੋ ਹੁਣ ਹੈਦਰਾਬਾਦ ਵਿੱਚ ਸਾਡੇ ਸਭ ਤੋਂ ਵੱਡੇ ਸਮਾਗਮ ਵਿੱਚ ਚਮਕ ਰਿਹਾ ਹੈ, ਜਿਵੇਂ ਕਿ ਉਸ ਨੇ ਹਮੇਸ਼ਾ ਕੀਤਾ ਹੈ। ਜੂਨੀਅਰ ਐਨਟੀਆਰ ਯਾਨੀ ਤਾਰਕ ਹੈਦਰਾਬਾਦ ਵਿੱਚ ਫ਼ਿਲਮ ਦੇ ਪ੍ਰਮੋਸ਼ਨਲ ਈਵੈਂਟ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਇਸ ਤੋਂ ਪਹਿਲਾਂ ਅਯਾਨ ਨੇ ਦੱਖਣ 'ਚ ਫ਼ਿਲਮ ਦੇ ਪ੍ਰਚਾਰ ਲਈ ਐੱਸ.ਐੱਸ. ਰਾਜਾਮੌਲੀ ਨਾਲ ਕੰਮ ਕੀਤਾ ਸੀ।

image From instagram

ਹੋਰ ਪੜ੍ਹੋ: ਸੂਰਯਾ ਦੀ ਫ਼ਿਲਮ 'ਜੈ ਭੀਮ' ਦੀਆਂ ਵਧੀਆਂ ਮੁਸ਼ਕਿਲਾਂ, ਨਿਰਦੇਸ਼ਕ ਤੇ ਨਿਰਮਾਤਾਵਾਂ ਦੇ ਖਿਲਾਫ ਹੋਇਆ ਮਾਮਲਾ ਦਰਜ

ਜੂਨੀਅਰ ਐਨਟੀਆਰ ਦੇ ਇਸ ਮੈਗਾ ਬਜਟ ਫ਼ਿਲਮ 'ਚ ਸ਼ਾਮਲ ਹੋਣ ਦੀ ਖ਼ਬਰ 'ਤੇ ਪ੍ਰਸ਼ੰਸਕ ਲਗਾਤਾਰ ਆਪਣੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਜਿੱਥੇ ਕੁਝ ਪ੍ਰਸ਼ੰਸਕ 'ਬ੍ਰਹਮਾਸਤਰ' ਵਿੱਚ ਤਾਰਕ ਦੀ ਐਂਟਰੀ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹਨ।ਉੱਥੇ ਹੀ ਕੁਝ ਹੋਰ ਵੀ ਹਨ ਜੋ ਇਸ ਲਈ ਕਰਨ ਜੌਹਰ ਅਤੇ ਅਯਾਨ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਰਨ ਅਤੇ ਅਯਾਨ ਨੂੰ ਸਵਾਲ ਕੀਤਾ ਅਤੇ ਕਿਹਾ, 'ਕਿਸ ਤਰ੍ਹਾਂ ਹੈ ਜੋਸ਼... ਇਸ ਇਵੈਂਟ 'ਚ ਕੋਈ ਵੀ ਖਾਨ ਮਹਿਮਾਨ ਕਿਉਂ ਨਹੀਂ ਹੈ। ਫ਼ਿਲਮ ਨੂੰ ਪ੍ਰਮੋਟ ਕਰਨ ਲਈ ਤੁਹਾਨੂੰ ਸਾਊਥ ਸਟਾਰਸ ਦੀ ਲੋੜ ਕਿਉਂ ਹੈ?

 

View this post on Instagram

 

A post shared by Ayan Mukerji (@ayan_mukerji)

You may also like