ਫੀਫਾ ਫਿਨਾਲੇ 'ਚ ਛਾਇਆ 'ਕਿੰਗ ਖ਼ਾਨ' ਦਾ ਜਲਵਾ, ਸ਼ਾਹਰੁਖ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਨਜ਼ਰ ਆਏ ਵੇਨ ਰੂਨੀ

written by Pushp Raj | December 19, 2022 01:13pm

Shah Rukh Khan in Fifa Finals: ਕਤਰ ਵਿੱਚ ਹੋਏ ਫੀਫਾ ਵਰਲਡ ਕੱਪ ਲਈ ਇਸ ਵਾਰ ਭਾਰਤੀਆਂ 'ਚ ਵੀ ਭਾਰੀ ਕ੍ਰੇਜ਼ ਵੇਖਣ ਨੂੰ ਮਿਲਿਆ। ਬਾਲੀਵੁੱਡ ਸਿਤਾਰਿਆਂ ਦੇ ਫੈਨਜ਼ ਲਈ ਇਸ ਫੀਫਾ ਵਰਲਡ ਕੱਪ ਬੇਹੱਦ ਖ਼ਾਸ ਰਿਹਾ। ਇਸ ਵਾਰ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਇਸ ਮੈਚ ਦੌਰਾਨ ਸ਼ਿਰਕਤ ਕੀਤੀ। ਇਨ੍ਹਾਂ ਚੋਂ ਇੱਕ ਨੇ ਸ਼ਾਹਰੁਖ ਖ਼ਾਨ। ਇਸ ਦੌਰਾਨ ਫੀਫਾ ਫਿਨਾਲੇ 'ਚ 'ਕਿੰਗ ਖ਼ਾਨ' ਦਾ ਜਾਦੂ ਵੇਖਣ ਨੂੰ ਮਿਲਿਆ।

Image Source : Instagram

ਦੱਸ ਦਈਏ ਕਿ ਫੀਫਾ ਵਰਲਡ ਕੱਪ ਦਾ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਸੁਪਰਸਟਾਰ ਸ਼ਾਹਰੁਖ ਖ਼ਾਨ ਸਾਬਕਾ ਫੁੱਟਬਾਲ ਖਿਡਾਰੀ ਵੇਨ ਰੂਨੀ ਨਾਲ ਸਟੇਜ ਸ਼ੇਅਰ ਕਰਦੇ ਨਜ਼ਰ ਆਏ। ਦੋਵੇਂ ਕਤਰ 'ਚ ਫਾਈਨਲ ਮੈਚ ਤੋਂ ਪਹਿਲਾਂ ਲਾਈਵ ਗੱਲਬਾਤ ਲਈ ਮੌਜੂਦ ਸਨ, ਜਿੱਥੇ ਸ਼ਾਹਰੁਖ ਨੇ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਦਾ ਪ੍ਰਮੋਸ਼ਨ ਵੀ ਕੀਤਾ।

ਸ਼ਾਹਰੁਖ ਖ਼ਾਨ ਤੇ ਵੇਨ ਰੂਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਹਰੁਖ ਖ਼ਾਨ ਤੇ ਵੇਨ ਰੂਨੀ ਇੱਕ ਦੂਜੇ ਨਾਲ ਹਾਸਾ-ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਵੇਨ ਰੂਨੀ ਸ਼ਾਹਰੁਖ ਖ਼ਾਨ ਤੋਂ ਫੀਫਾ ਫਾਈਨਸ ਦੀ ਉਤਸੁਕਤਾ ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਪਠਾਨ' ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆਏ।

Image Source : Instagram

ਇਸ ਵਿਚਾਲੇ ਵੇਨ ਸ਼ਾਹਰੁਖ ਨੂੰ ਉਨ੍ਹਾਂ ਦਾ ਸਿਗਨੇਚਰ ਸਟੈਪ ਕਰਕੇ ਵਿਖਾਉਣ ਦੀ ਬੇਨਤੀ ਕਰਦੇ ਹਨ। ਜਦੋਂ ਸ਼ਾਹਰੁਖ ਨੇ ਬਾਹਾਂ ਖੋਲ੍ਹ ਕੇ ਆਪਣਾ ਸਿਗਨੇਚਰ ਸਟੈਪ ਕੀਤਾ ਤਾਂ ਇਸ ਦੌਰਾਨ ਵੇਨ ਰੂਨੀ ਵੀ ਕਿੰਗ ਖ਼ਾਨ ਦਾ ਸਿਗਨੇਚਰ ਸਟੈਪ ਕਾਪੀ ਕਰਦੇ ਨਜ਼ਰ ਆਏ।

ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਦੋਹਾਂ ਦੇ ਇਸ ਯਾਦਗਾਰੀ ਪਲਾਂ ਦੀ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਇਸ ਵੀਡੀਓ 'ਤੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਆਪਣੇ ਕਮੈਂਟਸ ਵਿੱਚ ਸ਼ਾਹਰੁਖ ਖ਼ਾਨ ਦੀ ਤਾਰੀਫ ਕਰਦੇ ਨਜ਼ਰ ਆਏ।

Image Source : Instagram

ਹੋਰ ਪੜ੍ਹੋ: ਕੀ ਜੈਸਮੀਨ ਸੈਂਡਲਾਸ ਦਾ ਜਾਨੀ ਨਾਲ ਆ ਰਿਹਾ ਅਗਲਾ ਗੀਤ? ਗਾਇਕਾ ਨੇ ਸ਼ੇਅਰ ਕੀਤੀ ਤਸਵੀਰ

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਲਗਭਗ 4 ਸਾਲ ਦੇ ਲੰਮੇਂ ਬ੍ਰੇਕ ਤੋਂ ਬਾਅਦ ਫ਼ਿਲਮ 'ਪਠਾਨ' ਤੇ 'ਜਵਾਨ' ਨਾਲ ਫ਼ਿਲਮੀ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਹਾਲ ਹੀ ਵਿੱਚ ਫ਼ਿਲਮ ਦੇ ਪੋਸਟਰ ਤੇ ਪਹਿਲੇ ਗੀਤ ਨੇ ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ। ਫ਼ਿਲਮ 'ਪਠਾਨ' ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ 25 ਜਨਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

You may also like