ਬੈਂਕਾਕ ਤੋਂ ਕੋਲਕਾਤਾ ਆ ਰਹੀ ਫਲਾਈਟ 'ਚ ਯਾਤਰੀਆਂ ਵਿਚਾਲੇ ਹੋਈ ਝੜਪ, ਵੇਖੋ ਵਾਇਰਲ ਵੀਡੀਓ

written by Pushp Raj | December 29, 2022 01:18pm

Fight in flight viral video: ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾਂ ਕੋਈ ਵੀਡੀਓ ਤੇ ਤਸਵੀਰ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਏਅਰਹੋਸਟਸ ਵੱਲੋਂ ਯਾਤਰੀ ਨਾਲ ਬਹਿਸ ਦੀ ਵੀਡੀਓ ਮਗਰੋਂ ਇੱਕ ਹੋਰ ਫਲਾਈਟ ਦੀ ਵੀਡੀਓ ਵਾਇਰਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿਉਂ।

Image source : twitter

ਦਰਅਸਲ ਬੈਂਕਾਕ ਤੋਂ ਕੋਲਕਾਤਾ ਜਾ ਰਹੇ ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕੁਝ ਯਾਤਰੀ ਆਪਸ ਵਿੱਚ ਲੜਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੌਰਾਨ ਲੜਾਈ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਦੋ ਯਾਤਰੀਆਂ ਵਿਚਾਲੇ ਹੱਥੋਪਾਈ ਵੀ ਹੋ ਜਾਂਦੀ ਹੈ।

ਜਹਾਜ਼ ਦੇ ਅੰਦਰ ਹੋਈ ਇਸ ਲੜਾਈ ਦਾ ਇੱਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ, ਜੋ ਕਿ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਇਰਲ ਕਲਿੱਪ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਕੁਝ ਯਾਤਰੀ ਇੱਕ ਵਿਅਕਤੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਉਹ ਯਾਤਰੀ ਆਪਣੀ ਮਾਂ ਨਾਲ ਕੋਲਕਾਤਾ ਜਾ ਰਿਹਾ ਸੀ।ਜਹਾਜ਼ 'ਚ ਮੌਜੂਦ ਇੱਕ ਯਾਤਰੀ ਮੁਤਾਬਕ ਇਹ ਘਟਨਾ 26 ਦਸੰਬਰ ਨੂੰ ਵਾਪਰੀ, ਇਸ ਤੋਂ ਕੁਝ ਸਮਾਂ ਪਹਿਲਾਂ ਜਹਾਜ਼ ਰਨਵੇਅ 'ਤੇ ਟਕਰਾਉਣ ਵਾਲਾ ਸੀ।

Image source : twitter

ਕੋਲਕਾਤਾ ਤੋਂ ਇੱਕ ਯਾਤਰੀ ਨੇ ਆਪਣਾ ਨਾਮ ਨਾਂ ਦੱਸੇ ਜਾਣ ਦੀ ਸ਼ਰਤ 'ਤੇ ਘਟਨਾ ਬਾਰੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਉਹ ਆਪਣੀ ਮਾਂ ਬਾਰੇ ਚਿੰਤਤ ਸੀ ਜੋ ਕਿ ਸੀਟ ਦੇ ਕੋਲ ਬੈਠੀ ਸੀ ਜਿੱਥੇ ਇਹ ਘਟਨਾ ਵਾਪਰੀ ਸੀ। ਉਨ੍ਹਾਂ ਕਿਹਾ ਕਿ ਮਾਮਲਾ ਵਧਣ ਤੋਂ ਬਾਅਦ ਹੋਰ ਯਾਤਰੀਆਂ ਅਤੇ ਏਅਰ ਹੋਸਟੈਸ ਨੇ ਝਗੜਾ ਕਰਨ ਵਾਲੇ ਲੋਕਾਂ ਨੂੰ ਸ਼ਾਂਤ ਕੀਤਾ। ਹਾਲਾਂਕਿ, ਯਾਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਝਗੜੇ ਦੇ ਅਸਲ ਕਾਰਨ ਦਾ ਨਹੀਂ ਪਤਾ ਹੈ।

ਇਸ ਦੌਰਾਨ, ਡੀਜੀ ਬੀਸੀਏਐਸ ਜ਼ੁਲਫਿਕਾਰ ਹਸਨ ਨੇ ਕਿਹਾ ਕਿ 'ਵਾਇਰਲ ਵੀਡੀਓ ਦਾ ਨੋਟਿਸ ਲਿਆ ਗਿਆ ਹੈ, ਜਿਸ ਤੋਂ ਬਾਅਦ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (ਬੀਸੀਏਐਸ) ਨੇ ਸਬੰਧਤ ਅਥਾਰਟੀ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Image source : twitter

ਹੋਰ ਪੜ੍ਹੋ: ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਵਕੇਸ਼ਨਸ 'ਤੇ ਰਵਾਨਾ ਹੋਏ 'ਲਵ ਬਰਡਜ਼' ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਇਸਤਾਂਬੁਲ ਤੋਂ ਦਿੱਲੀ ਆ ਰਹੀ ਇੰਡੀਗੋ ਦੀ ਫਲਾਈਟ 'ਚ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ, ਜਦੋਂ ਇਕ ਯਾਤਰੀ ਦੀ ਏਅਰ ਹੋਸਟੈੱਸ ਨਾਲ ਬਹਿਸ ਹੋ ਗਈ ਸੀ। ਉਸ ਸਮੇਂ ਏਅਰ ਹੋਸਟੈੱਸ ਇੰਨੀ ਗੁੱਸੇ 'ਚ ਆ ਗਈ ਕਿ ਉਸ ਨੇ ਯਾਤਰੀ 'ਤੇ ਚੀਕ ਕੇ ਕਿਹਾ- 'ਮੈਂ ਤੁਹਾਡੀ ਨੌਕਰ ਨਹੀਂ ਹਾਂ'। ਇਹ ਘਟਨਾ 16 ਦਸੰਬਰ ਨੂੰ ਵਾਪਰੀ ਸੀ ਜਿਸ ਤੋਂ ਬਾਅਦ ਇੰਡੀਗੋ ਅਤੇ ਡੀਜੀਸੀਏ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।

You may also like