ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਪਿਆ ਪੁਆੜਾ ,ਵੀਡਿਓ ਵਾਇਰਲ 

Written by  Shaminder   |  October 30th 2018 07:53 AM  |  Updated: October 30th 2018 07:53 AM

ਜਦੋਂ ਸਿੱਧੂ ਮੂਸੇਵਾਲਾ ਦੇ ਸ਼ੋਅ 'ਚ ਪਿਆ ਪੁਆੜਾ ,ਵੀਡਿਓ ਵਾਇਰਲ 

ਸਿੱਧੂ ਮੂਸੇਵਾਲਾ ਵੱਲੋਂ  ਇੱਕ ਲਾਈਵ ਸ਼ੋਅ ਦੌਰਾਨ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋਂ ਸ਼ੋਅ 'ਚ ਮੌਜੂਦ ਕੁਝ ਲੋਕਾਂ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ । ਸਿੱਧੂ ਮੂਸੇਵਾਲਾ ਨੇ ਆਪਣੇ ਇਸ ਸ਼ੋਅ ਦੌਰਾਨ ਅਜੇ ਪਰਫਾਰਮੈਂਸ ਸ਼ੁਰੂ ਕੀਤਾ ਹੀ ਸੀ ਕਿ ਕੁਝ ਲੋਕਾਂ ਆਪਸ ਉਲਝ ਗਏ । ਜਿਸ ਤੋਂ ਬਾਅਦ ਬਾਊਂਸਰ ਸਟੇਜ 'ਤੇ  ਆਏ ਅਤੇ ਸਟੇਜ ਤੋਂ ਹੀ ਉਨ੍ਹਾਂ ਨੇ ਕਹਿ ਦਿੱਤਾ ਕਿ ਜੋ ਲੋਕ ਲੜ ਰਹੇ ਨੇ ਉਨ੍ਹਾਂ ਨੂੰ ਬਾਹਰ ਸੁੱਟ ਦਿੱਤਾ ਜਾਵੇ ।

ਹੋਰ ਵੇਖੋ  : ਜਦੋਂ ਅੜਬ ਸੁਭਾਅ ਵਾਲਾ ਸਿੱਧੂ ਮੂਸੇਵਾਲਾ ਆਪਣਿਆਂ ਦੇ ਗਲ ਲੱਗ ਫੁੱਟ-ਫੁੱਟ ਰੋਇਆ ,ਵੇਖੋ ਵੀਡਿਓ

https://www.instagram.com/p/Bpix3lZhSK-/?utm_source=ig_share_sheet&igshid=1en29a64xzw0b

ਜਿਸ ਤੋਂ ਬਾਅਦ ਬਾਊਂਸਰਾਂ ਨੇ ਇੱਕ ਇੱਕ ਕਰਕੇ ਹੰਗਾਮਾ ਕਰਨ ਵਾਲਿਆਂ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਬਾਊਂਸਰਾਂ ਨੇ ਹੰਗਾਮਾ ਕਰਨ ਵਾਲਿਆਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਬਾਹਰ ਸੁੱਟਿਆ ।ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਸਰੋਤਿਆਂ ਵੱਲੋਂ ਖਾਸ ਕਰਕੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

sidhu moosewala sidhu moosewala

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਸਿੱਧੀਆਂ ਅਤੇ ਸਪੱਸ਼ਟ ਗੱਲਾਂ ਕਰਨ ਵਾਲੇ ਸਿੱਧੂ ਮੂਸੇਵਾਲਾ ਦੇ ਇਸ ਬੇਬਾਕ ਅੰਦਾਜ਼ ਨੂੰ ਯੰਗਸਟਰ ਕਾਫੀ ਫਾਲੋ ਕਰਦੇ ਨੇ । ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।

sidhu moosewala show sidhu moosewala show

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network