ਮਾਸੂਮੀਅਤ ਦੇ ਨਾਲ ਭਰਿਆ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਰਵੀ ਸਿੰਘ ਖਾਲਸਾ ਦੀ ਦਾੜ੍ਹੀ ਨੂੰ ਛੂਹ ਕੇ ਖੁਸ਼ ਹੁੰਦੀ ਇਹ ਪਿਆਰੀ ਜਿਹੀ ਬੱਚੀ

Written by  Lajwinder kaur   |  June 22nd 2021 10:25 AM  |  Updated: June 22nd 2021 10:34 AM

ਮਾਸੂਮੀਅਤ ਦੇ ਨਾਲ ਭਰਿਆ ਇਹ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਰਵੀ ਸਿੰਘ ਖਾਲਸਾ ਦੀ ਦਾੜ੍ਹੀ ਨੂੰ ਛੂਹ ਕੇ ਖੁਸ਼ ਹੁੰਦੀ ਇਹ ਪਿਆਰੀ ਜਿਹੀ ਬੱਚੀ

ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਏਨੀਂ ਦਿਨੀਂ ਉਨ੍ਹਾਂ ਦਾ ਇੱਕ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।

Khalsa Aid founder Ravi Singh Corona Image Source – instagram

ਹੋਰ ਪੜ੍ਹੋ : ਗਾਇਕ ਸਤਿੰਦਰ ਸਰਤਾਜ ਨੇ ‘WORLD MUSIC DAY’ ‘ਤੇ ਵਧਾਈ ਦਿੰਦੇ ਹੋਏ ਸਾਂਝਾ ਕੀਤਾ ਖ਼ੂਬਸੂਰਤ ਵੀਡੀਓ ਤੇ ਕਿਹਾ- ‘ਸਾਡਾ ਸੰਗੀਤ ਸਾਡੀ ਜ਼ਮੀਨ, ਜ਼ੁਬਾਨ ਤੇ ਪਾਣੀਆਂ ਦਾ ਹਾਣੀ ਏ’: ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਪਟਿਆਲੇ ਵਾਲਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

 

ravi singh khalsa with innocent baby birl Image Source – instagram

ਇਹ ਵੀਡੀਓ ਸੀਰੀਆ ਰਫਿਊਜ਼ੀ ਕੈਪ ਦੀ ਹੈ । ਵੀਡੀਓ ‘ਚ ਦੇਖ ਸਕਦੇ ਹੋ ਰਵੀ ਸਿੰਘ ਖਾਲਸਾ ਨੇ ਇੱਕ ਨੰਨ੍ਹੀ ਬੱਚੀ ਨੂੰ ਗੋਦੀ ‘ਚ ਚੁੱਕਿਆ ਹੋਇਆ ਹੈ। ਉਹ ਬੱਚੀ ਆਪਣੇ ਮਾਸੂਮੀਅਤ ਦੇ ਨਾਲ ਰਵੀ ਸਿੰਘ ਖਾਲਸਾ ਦੀ ਦਾੜ੍ਹੀ ਤੇ ਫੇਰ ਪੱਗ ਨੂੰ ਛੂੰਹਦੀ ਹੈ ਤੇ ਆਪਣੀ ਭਾਸ਼ਾ ‘ਚ ਕੁਝ ਪੁੱਛਦੀ ਹੋਈ ਨਜ਼ਰ ਆ ਰਹੀ ਹੈ । ਇਹ ਦ੍ਰਿਸ਼ ਇੰਨਾ ਪਿਆਰ ਹੈ ਜਿਸ ਕਰਕੇ ਹੋਰ ਕੋਈ ਇਸ ਨੂੰ ਦੇਖੇ ਬਿਨ੍ਹਾਂ ਨਹੀਂ ਰਹਿ ਸਕਦਾ।

ravi singh khalsa aid Image Source – instagram

ਇਸ ਵੀਡੀਓ ਨੂੰ ਖਾਲਸਾ ਏਡ ਵਾਲਿਆਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇੱਕ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ‘ਚ ਕਮੈਂਟ ਆ ਚੁੱਕੇ ਨੇ।

Khalsa Aid founder Ravi Singh Test Corona Positive Image Source – instagram

ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਕਿ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ ਦੁਨੀਆ ਭਰ ‘ਚ ਜਿੱਥੇ ਵੀ ਕੁਦਰਤੀ ਆਫਤ ਹੋਵੇ ਜਾਂ ਫਿਰ ਕੋਈ ਮਹਾਮਾਰੀ ਖਾਲਸਾ ਏਡ ਇਨਸਾਨੀਅਤ ਦੀ ਸੇਵਾ ਲਈ ਸਭ ਤੋਂ ਪਹਿਲਾਂ ਪਹੁੰਚਦੀ ਹੈ । ਖਾਲਸਾ ਏਡ ਦੇ ਵਲੰਟੀਅਰ ਕਿਸਾਨੀ ਧਰਨਿਆਂ ਉੱਤੇ ਵੀ ਆਪਣੀ ਸੇਵਾਵਾਂ ਨਿਭਾ ਰਹੇ ਨੇ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਦੌਰਾਨ ਖਾਲਸਾ ਏਡ ਵੱਲੋਂ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ ਅਤੇ ਅਜੇ ਵੀ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਹੇ ਨੇ।

 

 

View this post on Instagram

 

A post shared by Khalsa Aid (UK) (@khalsa_aid)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network