Advertisment

'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ

author-image
By Aaseen Khan
New Update
'ਨਿੱਕਾ ਜ਼ੈਲਦਾਰ 3' ਦੇ ਤੀਜੇ ਗੀਤ 'ਫ਼ਿਲਮ ਬਨਾਉਣ ਨੂੰ ਫਿਰਾਂ' ਨੂੰ ਮਿਲ ਰਿਹਾ ਹੈ ਦਰਸ਼ਕਾਂ ਦਾ ਭਰਵਾਂ ਹੁੰਗਾਰਾ,ਦੇਖੋ ਵੀਡੀਓ
Advertisment
ਨਿੱਕਾ ਜ਼ੈਲਦਾਰ ਜਿਹੜੀ ਪਹਿਲੀ ਅਜਿਹੀ ਪੰਜਾਬੀ ਫ਼ਿਲਮਾਂ ਦੀ ਫ੍ਰੈਂਚਾਇਜ਼ੀ ਹੋਣ ਵਾਲੀ ਹੈ ਜਿਸ ਦਾ ਤੀਜਾ ਭਾਗ ਰਿਲੀਜ਼ ਹੋਣ ਜਾ ਰਿਹਾ ਹੈ। ਐਮੀ ਵਿਰਕ ਅਤੇ ਵਾਮੀਕਾ ਗੱਬੀ ਸਮੇਤ ਮੈਗਾ ਸਟਾਰਕਾਸਟ ਵਾਲੀ ਇਸ ਫ਼ਿਲਮ ਦੇ ਟਰੇਲਰ ਨੂੰ ਤਾਂ ਦਰਸ਼ਕਾਂ ਨੇ ਪਿਆਰ ਕਾਫੀ ਦਿੱਤਾ ਹੈ ਨਾਲ ਹੀ ਫ਼ਿਲਮ ਦਾ ਸੰਗੀਤ ਵੀ ਪਸੰਦ ਕੀਤਾ ਜਾ ਰਿਹਾ ਹੈ। ਨਿੱਕਾ ਜ਼ੈਲਦਾਰ ਦੇ ਦੋ ਸ਼ਾਨਦਾਰ ਗਾਣਿਆਂ ਤੋਂ ਬਾਅਦ ਤੀਜਾ ਗੀਤ ਐਮੀ ਵਿਰਕ ਦੀ ਅਵਾਜ਼ 'ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦਾ ਨਾਮ ਹੈ ਫ਼ਿਲਮ ਬਨਾਉਣ ਨੂੰ ਫਿਰਾਂ ਜਿਸ 'ਚ ਐਮੀ ਵਿਰਕ ਅਤੇ ਵਾਮੀਕਾ ਗੱਬੀ ਦੀ ਪਿਆਰੀ ਜਿਹੀ ਨੋਕ ਝੋਕ ਅਤੇ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
Advertisment
ਹੋਰ ਵੇਖੋ  :ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਨਵੀਂ ਫ਼ਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਦਾ ਸ਼ੂਟ ਹੋਇਆ ਸ਼ੁਰੂ,ਦੇਖੋ ਤਸਵੀਰਾਂ ਗਾਣੇ ਦੇ ਬੋਲ ਸਿਮਰ ਦੋਰਾਹਾ ਦੇ ਹਨ ਅਤੇ ਸੰਗੀਤ ਨਾਲ ਸ਼ਿੰਗਾਰਿਆ ਹੈ ਨਾਮੀ ਮਿਊਜ਼ਿਕ ਡਾਇਰੈਕਟਰ ਗੁਰਮੀਤ ਸਿੰਘ ਨੇ। ਸਿਮਰਜੀਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਨਿੱਕਾ ਜ਼ੈਲਦਾਰ 3 ‘ਚ ਐਮੀ ਵਿਰਕ ਤੇ ਨਿਰਮਲ ਰਿਸ਼ੀ ਤੋਂ ਇਲਾਵਾ ਵਾਮੀਕਾ ਗੱਬੀ, ਨਿਸ਼ਾ ਬਾਨੋ, ਸੋਨੀਆ ਕੌਰ ਅਤੇ ਵੱਡਾ ਗਰੇਵਾਲ ਵਰਗੇ ਹੋਰ ਕਈ ਨਾਮੀ ਚਿਹਰੇ ਨਜ਼ਰ ਆਉਣਗੇ। ਗੁਰਪ੍ਰੀਤ ਪਲਹੇੜੀ ਅਤੇ ਜਗਦੀਪ ਸਿੱਧੂ ਵੱਲੋਂ ਫ਼ਿਲਮ ਦਾ ਸਕਰੀਨਪਲੇਅ, ਡਾਇਲੌਗ ਅਤੇ ਕਹਾਣੀ ਸਿਰਜੀ ਗਈ ਹੈ।20 ਸਤੰਬਰ ਨੂੰ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ।
 
View this post on Instagram
 

NIKKA ZAILDAR 3.... almost 2 days to go.... releasing on 20th sept... love u all... WAHEGURU ?

A post shared by Ammy Virk ( ਐਮੀ ਵਿਰਕ ) (@ammyvirk) on

ਇਸ ਗਾਣੇ ਤੋਂ ਪਹਿਲਾਂ ਰਿਲੀਜ਼ ਹੋ ਦੋ ਗੀਤ ਅਨਾਊਂਸਮੈਂਟ ਅਤੇ ਸੁਭਾਅ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹੁਣ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment