ਫ਼ਿਲਮ ਡਾਇਰੈਕਟਰ ਜੇ.ਪੀ. ਦੱਤਾ ਦੀ ਧੀ ਨਿਧੀ ਦੱਤਾ ਵਿਆਹ ਦੇ ਬੰਧਨ ‘ਚ ਬੱਝੀ

written by Shaminder | March 09, 2021

ਬਾਲੀਵੁੱਡ ਇੰਡਸਟਰੀ ਦੇ ਦਿੱਗਜ ਡਾਇਰੈਕਟਰ ਜੇ ਪੀ ਦੱਤਾ ਦੀ ਧੀ ਨਿਧੀ ਦੱਤਾ ਵਿਆਹ ਦੇ ਬੰਧਨ ‘ਚ ਬੱਝ ਚੁੱਕੀ ਹੈ । ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਨਿਧੀ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਹੀ ਹੈ ।

jp dutta Image From voompla’s Instagram

ਹੋਰ ਪੜ੍ਹੋ : ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨਾਲ ਸੈਲਫੀ ਲੈਣਾ ਚਾਹੁੰਦਾ ਦੀ ਪ੍ਰਸ਼ੰਸਕ, ਮੈਨੇਜਰ ਨੇ ਮਾਰਿਆ ਧੱਕਾ, ਝਗੜਾ ਹੋਣ ਤੋਂ ਪਹਿਲਾਂ ਹੀ ਮੌਕਾ ਸੰਭਾਲ ਗਈ ਜਾਨ੍ਹਵੀ

nidhi dutta Image From voompla’s Instagram

ਵਿਆਹ ‘ਚ ਨਿਧੀ ‘ਤੇ ਉਨ੍ਹਾਂ ਦੀ ਮਾਂ ਇੱਕੋ ਜਿਹੀ ਡਰੈੱਸ ਅਤੇ ਗਹਿਣਿਆਂ ‘ਚ ਸੱਜੀਆਂ ਹੋਈਆਂ ਨਜ਼ਰ ਆਈਆਂ । ਨਿਧੀ ਦੱਤਾ ਅਸਿਸਟੈਂਟ ਡਾਇਰੈਕਟਰ ਰਹਿ ਚੁੱਕੇ ਬਿਨੋਏ ਗਾਂਧੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਹੈ ।

nidhi Image From voompla’s Instagram

ਜੈਪੁਰ ‘ਚ ਇਹ ਵਿਆਹ ਬਹੁਤ ਹੀ ਸ਼ਾਹੀ ਅੰਦਾਜ਼ ‘ਚ ਸਪੰਨ ਹੋਇਆ ।ਵਿਆਹ ਦੇ ਵੈਨਿਊ ਦੀ ਗੱਲ ਕਰੀਏ ਤਾਂ ਇਸ ਗ੍ਰੈਂਡ ਈਵੇਂਟ ਨੂੰ ਪਿੰਕ ਸਿਟੀ ਦੇ ਰਾਮ ਬਾਗ ਪੈਲੇਸ ਨੂੰ ਚੁਣਿਆ ਗਿਆ ਸੀ । ਕੁਝ ਮਹੀਨੇ ਪਹਿਲਾਂ ਹੀ ਨਿਧੀ ਦੀ ਮੰਗਣੀ ਹੋਈ ਸੀ । ਜਿਸ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ ।

 

View this post on Instagram

 

A post shared by Voompla (@voompla)

ਨਿਧੀ ਦੱਤਾ ‘ਬਾਰਡਰ’, ‘ਬਟਵਾਰਾ’, ‘ਯਤੀਮ’ ਅਤੇ ਪਲਟਨ ਵਰਗੀਆਂ ਫ਼ਿਲਮਾਂ ਬਨਾਉਣ ਵਾਲੇ ਜੇਪੀ ਦੱਤਾ ਅਤੇ ਬਿੰਦੀਆ ਗੋਸਵਾਮੀ ਦੀ ਧੀ ਹੈ ।

 

0 Comments
0

You may also like