ਕਿਸ ਕਿਸ ਨੂੰ ਯਾਦ ਹੈ ‘ਹਿਨਾ’ ਫ਼ਿਲਮ ਦੀ ਇਹ ਹੀਰੋਇਨ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਦਿਨ

Written by  Rupinder Kaler   |  November 06th 2019 05:21 PM  |  Updated: November 06th 2019 05:21 PM

ਕਿਸ ਕਿਸ ਨੂੰ ਯਾਦ ਹੈ ‘ਹਿਨਾ’ ਫ਼ਿਲਮ ਦੀ ਇਹ ਹੀਰੋਇਨ, ਅੱਜ ਕੱਲ੍ਹ ਇਸ ਤਰ੍ਹਾਂ ਗੁਜ਼ਾਰ ਰਹੀ ਹੈ ਦਿਨ

ਬਾਲੀਵੁੱਡ ਵਿੱਚ ਬਹੁਤ ਸਾਰੀਆ ਇਸ ਤਰ੍ਹਾਂ ਦੀਆਂ ਹੀਰੋਇਨਾਂ ਹਨ ਜਿਹੜੀਆਂ ਗੁੰਮਨਾਮੀ ਦੇ ਹਨੇਰੇ ਵਿੱਚ ਕਿਤੇ ਗਵਾਚ ਗਈਆਂ ਹਨ । ਤੁਹਾਨੂੰ ਫ਼ਿਲਮ ਹਿਨਾ ਤਾਂ ਯਾਦ ਹੋਵੇਗੀ । ਇਸ ਫ਼ਿਲਮ ਵਿੱਚ ਰਿਸ਼ੀ ਕਪੂਰ ਲੀਡ ਰੋਲ ਵਿੱਚ ਸਨ ਜਦੋਂ ਕਿ ਉਹਨਾਂ ਦੇ ਆਪਜਿਟ ਜੇਬਾ ਬਖਤਿਆਰ ਨਜ਼ਰ ਆਈ ਸੀ । ਇਸ ਫ਼ਿਲਮ ਨੂੰ ਬਾਕਸ ਆਫ਼ਿਸ ਤੇ ਕਾਫੀ ਪਸੰਦ ਕੀਤਾ ਗਿਆ ਗਿਆ ਸੀ । ਇਸ ਫ਼ਿਲਮ ਕਰਕੇ ਜੇਬਾ ਰਾਤੋ ਰਾਤ ਬਾਲੀਵੁੱਡ ਤੇ ਛਾ ਗਈ ਸੀ ।

ਇਸ ਤੋਂ ਇਲਾਵਾ ਜੇਬਾ ਨੇ 90 ਦੇ ਦਹਾਕੇ ਵਿੱਚ ਕੁਝ ਹੋਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਪਰ ਜੋ ਕਾਮਯਾਬੀ ਹਿਨਾ ਫ਼ਿਲਮ ਨਾਲ ਉਹਨਾਂ ਨੂੰ ਮਿਲੀ ਉਸ ਦੀ ਮਿਸਾਲ ਹੈ । ਜੇਬਾ ਦਾ ਅਸਲੀ ਨਾਂਅ ਸ਼ਾਹੀਨ ਸੀ । ਜੇਬਾ ਨੇ ਆਪਣੀ ਪੜ੍ਹਾਈ ਲਾਹੌਰ ਤੋਂ ਕੀਤੀ ਸੀ । ਇਸ ਤੋਂ ਬਾਅਦ ਉਹ ਛੋਟੇ ਪਰਦੇ ਤੇ ਕੰਮ ਕਰਨ ਲੱਗੀ ਸੀ ਤੇ ਅਨਾਰਕਲੀ ਦਾ ਰੋਲ ਨਿਭਾਇਆ ਸੀ ।

ਇਸ ਰੋਲ ਕਰਕੇ ਜੇਬਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ । ਇਸ ਸਭ ਦੇ ਚਲਦੇ ਰਾਜ ਕਪੂਰ ਆਪਣੀ ਫ਼ਿਲਮ ਲਈ ਨਵੇਂ ਚਿਹਰੇ ਦੀ ਤਲਾਸ਼ ਕਰ ਰਹੇ ਸਨ ਉਹਨਾਂ ਦੀ ਤਲਾਸ਼ ਪੂਰੀ ਵੀ ਹੋਈ ਪਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ । ਇਸ ਤੋਂ ਬਾਅਦ ਹਿਨਾ ਫ਼ਿਲਮ ਦੀ ਕਮਾਨ ਰਣਧੀਰ ਕਪੂਰ ਨੇ ਸੰਭਾਲੀ । 1991 ਵਿੱਚ ਹਿਨਾ ਫ਼ਿਲਮ ਰਿਲੀਜ਼ ਹੋਈ ਤਾਂ ਹਰ ਪਾਸੇ ਇਸ ਫ਼ਿਲਮ ਦੇ ਚਰਚੇ ਸ਼ੁਰੂ ਹੋ ਗਏ ।

ਇਸ ਫ਼ਿਲਮ ਦੇ ਗਾਣੇ ਕਾਫੀ ਮਕਬੂਲ ਹੋਏ ਸਨ । ਇਸ ਫ਼ਿਲਮ ਤੋਂ ਬਾਅਦ ਜੇਬਾ ਬਾਲੀਵੁੱਡ ਵਿੱਚ ਵਧੀਆ ਮੁਕਾਮ ਚਾਹੁੰਦੀ ਸੀ ਜਿਹੜਾ ਕਿ ਉਹਨਾਂ ਨੂੰ ਨਹੀਂ ਮਿਲਿਆ ਜਿਸ ਕਰਕੇ ਉਹ ਵਾਪਿਸ ਪਾਕਿਸਤਾਨ ਚਲੀ ਗਈ । ਜੇਬਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਵੀ ਕਾਫੀ ਚਰਚਾ ਵਿੱਚ ਰਹੀ ਹੈ । ਜੇਬਾ ਨੇ 1993 ਵਿੱਚ ਗਾਇਕ ਅਦਨਾਨ ਸਾਮੀ ਨਾਲ ਵਿਆਹ ਕਰਵਾਇਆ ਸੀ ।

ਜੇਬਾ ਦਾ ਇਹ ਦੂਜਾ ਤੇ ਅਦਨਾਨ ਦਾ ਇਹ ਪਹਿਲਾ ਵਿਆਹ ਸੀ । ਪਰ ਇਹ ਵਿਆਹ ਜ਼ਿਆਦਾ ਚਿਰ ਟਿੱਕ ਨਹੀਂ ਸਕਿਆ । ਇਸ ਤੋਂ ਬਾਅਦ ਜੇਬਾ ਨੇ ਸੁਹੇਲ ਖ਼ਾਨ ਨਾਲ ਵਿਆਹ ਕੀਤਾ । ਕਿਹਾ ਜਾਂਦਾ ਹੈ ਕਿ ਜੇਬਾ ਨੇ 4 ਵਿਆਹ ਕੀਤੇ ਸਨ । ਜੇਬਾ ਹੁਣ ਕੁਝ ਟੀਵੀ ਸ਼ੋਅ ਵਿੱਚ ਨਜ਼ਰ ਆਉਂਦੀ ਹੈ । ਇਸ ਤੋਂ ਇਲਵਾ ਉਹ ਫ਼ਿਲਮਾਂ ਵੀ ਡਾਇਰੈਕਟ ਕਰਦੀ ਹੈ । ਜੇਬਾ ਨੂੰ ਪਹਿਲੇ ਵਿਆਹ ਤੋਂ ਇੱਕ ਬੇਟੀ ਹੈ ਜਦੋਂ ਕਿ ਅਦਨਾਨ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network