ਪੰਜਾਬ ’ਚ ਮੁੜ ਸ਼ੁਰੂ ਹੋਈ ਗਾਣਿਆਂ ਤੇ ਫ਼ਿਲਮਾਂ ਦੀ ਸ਼ੂਟਿੰਗ, ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਹੋਰ ਕਈ ਕਲਾਕਾਰਾਂ ਨੇ ਸਰਕਾਰ ਦਾ ਕੀਤਾ ਧੰਨਵਾਦ

Written by  Rupinder Kaler   |  July 24th 2020 04:44 PM  |  Updated: July 24th 2020 04:44 PM

ਪੰਜਾਬ ’ਚ ਮੁੜ ਸ਼ੁਰੂ ਹੋਈ ਗਾਣਿਆਂ ਤੇ ਫ਼ਿਲਮਾਂ ਦੀ ਸ਼ੂਟਿੰਗ, ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਹੋਰ ਕਈ ਕਲਾਕਾਰਾਂ ਨੇ ਸਰਕਾਰ ਦਾ ਕੀਤਾ ਧੰਨਵਾਦ

ਪੰਜਾਬ ਸਰਕਾਰ ਦੀਆਂ ਹਿਦਾਇਤਾਂ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਫ਼ਿਲਮਾਂ ਤੇ ਗਾਣਿਆਂ ਦੀ ਸ਼ੂਟਿੰਗ ਮੁੜ ਸ਼ੁਰੂ ਹੋ ਗਈ ਹੈ । ਇਸ ਸਭ ਨੂੰ ਲੈ ਕੇ ਕੁਝ ਕਲਾਕਾਰਾਂ ਨੇ ਪੰਜਾਬ ਸਰਕਾਰ ਦਾ ‘ਧੰਨਵਾਦ’ ਕੀਤਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੂਬਾ ਸਰਕਾਰ ਨੇ ਵੀਰਵਾਰ ਨੂੰ ਸੂਬੇ ਵਿੱਚ ਅਨਲੌਕ 2.0 ਦੌਰਾਨ ਫਿਲਮਾਂ ਤੇ ਮਿਊਜ਼ਿਕ ਵੀਡੀਓਜ਼ ਦੀ ਸ਼ੂਟਿੰਗ ਲਈ ਦਿਸ਼ਾ ਨਿਰਦੇਸ਼ਾਂ ਨੂੰ ਪ੍ਰਵਾਨਗੀ ਦਿੱਤੀ ਸੀ, ਜਿਸ ਵਿੱਚ ਸ਼ੂਟਿੰਗ ਵਾਲੀ ਥਾਂ 'ਤੇ 50 ਵਿਅਕਤੀਆਂ ਤੇ ਹੋਰ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਕਿਹਾ ਗਿਆ ਹੈ।

https://twitter.com/BawaRanjit/status/1286297462676901890

ਗਾਇਕ ਰਣਜੀਤ ਬਾਵਾ ਨੇ ਟਵੀਟ ਕਰਕੇ ਕੈਪਟਨ ਸਰਕਾਰ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਐਕਟਰ ਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ।

https://twitter.com/GippyGrewal/status/1286297001127108608

ਸਰਕਾਰ ਦੀਆਂ ਹਿਦਾਇਤਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੂਟਿੰਗ ਉਦੋਂ ਹੀ ਸ਼ੁਰੂ ਕੀਤੀ ਜਾਏਗੀ ਜਦੋਂ ਸਾਰੇ ਵਿਅਕਤੀਆਂ ਦੀ ਥਰਮਲ ਸਕਰੀਨਿੰਗ ਹੋ ਜਾਵੇਗੀ । ਸ਼ੂਟਿੰਗ ਵਾਲੀ ਥਾਂ 'ਤੇ ਸੈਨੇਟਾਈਜ਼ਰ ਜਾਂ ਸਾਬਣ ਤੇ ਪਾਣੀ ਹੋਣਾ ਚਾਹੀਦਾ ਹੈ ਤੇ ਮੌਜੂਦ ਮੈਂਬਰਾਂ ਨੂੰ ਆਪਣੇ ਹੱਥਾਂ ਨੂੰ ਅਕਸਰ ਧੋਣਾ ਹੈ। ਇਸ ਦੇ ਨਾਲ ਹੀ ਸਾਰਿਆਂ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਸਿਵਾਏ ਉਨ੍ਹਾਂ ਲਈ ਜੋ ਕੈਮਰੇ ਦੇ ਸਾਹਮਣੇ ਹਨ।

https://twitter.com/GurpreetGhuggi/status/1286278259190034432


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network