ਫ਼ਿਲਮ 'ਜੁਗ ਜੁਗ ਜੀਓ' ਦੀ ਟੀਮ ਦੇ ਕੁਝ ਮੈਂਬਰਾਂ ਨੂੰ ਹੋਇਆ ਕੋਰੋਨਾ

written by Rupinder Kaler | December 04, 2020

ਕੋਰੋਨਾ ਵਾਇਰਸ ਦਾ ਇੱਕ ਵਾਰ ਫਿਰ ਪ੍ਰਕੋਪ ਵੱਧਣ ਲੱਗਾ ਹੈ । ਦੇਸ਼ ਵਿੱਚ ਇੱਕ ਵਾਰ ਫਿਰ ਕੋਰੋਨਾ ਮਰੀਜ਼ ਵਧਣ ਲੱਗੇ ਹਨ । ਇਸ ਸਭ ਦੇ ਚਲਦੇ ਮਸ਼ਹੂਰ ਫਿਲਮ ਨਿਰਦੇਸ਼ਕ ਰਾਜ ਮਹਿਤਾ ਦੀ ਫ਼ਿਲਮ 'ਜੁਗ ਜੁਗ ਜੀਓ' ਦੀ ਟੀਮ ਦੇ ਕੁਝ ਮੈਂਬਰਾਂ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ । ਹੋਰ ਪੜ੍ਹੋ :

ਖ਼ਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਵਰੁਣ ਧਵਨ, ਨੀਤੂ ਸਿੰਘ ਤੇ ਨਿਰਦੇਸ਼ਕ ਰਾਜ ਮਹਿਤਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਚੱਲ ਰਹੀ ਹੈ । ਕੁਝ ਦਿਨ ਪਹਿਲਾਂ ਹੀ ਫ਼ਿਲਮ ਦੀ ਟੀਮ ਮੁੰਬਈ ਤੋਂ ਚੰਡੀਗੜ ਪਹੁੰਚੀ ਸੀ । ਫ਼ਿਲਹਾਲ ਕੋਰੋਨਾ ਨੂੰ ਦੇਖਦੇ ਹੋਏ ਫ਼ਿਲਮ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ। ਹਾਲਾਂਕਿ ਇਸ ਬਾਰੇ ਸਿਤਾਰਿਆਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।  

0 Comments
0

You may also like