ਨਿਰਮਲ ਰਿਸ਼ੀ ਨੇ 'ਕੁੜ੍ਹਮਾਈਆਂ' ਵੇਖਣ ਦੀ ਕੀਤੀ ਅਪੀਲ 

Written by  Shaminder   |  September 12th 2018 08:03 AM  |  Updated: September 12th 2018 08:03 AM

ਨਿਰਮਲ ਰਿਸ਼ੀ ਨੇ 'ਕੁੜ੍ਹਮਾਈਆਂ' ਵੇਖਣ ਦੀ ਕੀਤੀ ਅਪੀਲ 

ਫਿਲਮ 'ਕੁੜ੍ਹਮਾਈਆਂ' 14 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ।ਇਸ ਫਿਲਮ ਨੂੰ ਲੈ ਕੇ ਫਿਲਮ ਦੀ ਸਟਾਰਕਾਸਟ ਬਹੁਤ ਹੀ ਉਤਸ਼ਾਹਿਤ ਹੈ ਅਤੇ ਫਿਲਮ ਦੀ ਪ੍ਰਮੋਸ਼ਨ ਦਾ ਕੋਈ ਵੀ ਮੌਕਾ ਖੁੰਝਣਾ ਨਹੀਂ ਚਾਹੁੰਦੀ । ਫਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਨਿਰਮਲ ਰਿਸ਼ੀ ਵੀ ਇਸ ਫਿਲਮ 'ਚ ਇੱਕ ਬਹੁਤ ਵਧੀਆ ਕਿਰਦਾਰ ਨਿਭਾ ਰਹੇ ਨੇ । ਫਿਲਮ ਦੀ ਮੁੱਖ ਅਦਾਕਾਰਾ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ਜਿਸ 'ਚ ਨਿਰਮਲ ਰਿਸ਼ੀ ਇਸ ਫਿਲਮ ਬਾਰੇ ਜਾਣਕਾਰੀ ਦੇ ਰਹੇ ਨੇ ।

ਹੋਰ ਵੇਖੋ : ਫਿਲਮ ‘ਕੁੜ੍ਹਮਾਈਆਂ’ ਦਾ ਟ੍ਰੇਲਰ ਪਾ ਰਿਹਾ ਹੈ ਧੁੰਮਾਂ ,14 ਸਤੰਬਰ ਨੂੰ ਰਿਲੀਜ਼ ਹੋਵੇਗੀ ਫਿਲਮ

https://www.instagram.com/p/BnkxwTiAyug/?hl=en&taken-by=thejapjikhaira

ਉਨ੍ਹਾਂ ਨੇ ਚੌਦਾਂ ਸਤੰਬਰ ਨੂੰ ਰਿਲੀਜ਼ ਹੋਣ ਵਾਲੀ 'ਕੁੜ੍ਹਮਾਈਆਂ' ਫਿਲਮ ਨੂੰ ਵੇਖਣ ਲਈ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ । ਨਿਰਮਲ ਰਿਸ਼ੀ ਨੇ ਦੱਸਿਆ ਕਿ ਇਹ ਫਿਲਮ ਦਰਸ਼ਕਾਂ ਨੂੰ ਹਸਾ ਹਸਾ ਕੇ ਉੁਨ੍ਹਾਂ ਦੇ ਢਿੱਡੀਂ ਪੀੜ੍ਹਾਂ ਪਾਵੇਗੀ । ਇਸ ਫਿਲਮ 'ਚ ਨਾ ਸਿਰਫ ਕਮੇਡੀ ਵੇਖਣ ਨੂੰ ਮਿਲੇਗੀ ,ਬਲਕਿ ਫਿਲਮ 'ਚ ਰੋਮਾਂਸ ਅਤੇ ਡਰਾਮਾ ਸਭ ਕੁਝ ਵੇਖਣ ਨੂੰ ਮਿਲੇਗਾ । ਸੋ ਤਿਆਰ ਰਹੋ ਤੁਸੀਂ ਵੀ ਚੌਦਾਂ ਸਤੰਬਰ ਨੂੰ ਹਰਜੀਤ ਹਰਮਨ ਦੀ 'ਕੁੜ੍ਹਮਾਈਆਂ' ਵੇਖਣ ਲਈ ।

ਇਸ ਫਿਲਮ 'ਚ ਹਰਜੀਤ ਹਰਮਨ ,ਜਪਜੀ ਖਹਿਰਾ ਮੁੱਖ ਕਿਰਦਾਰ ਨਿਭਾ ਰਹੇ ਨੇ ,ਜਦਕਿ ਬੀਐੱਨ ਸ਼ਰਮਾ ,ਨਿਰਮਲ ਰਿਸ਼ੀ,ਅਨੀਤਾ ਦੇਵਗਨ ਵੀ ਇਸ ਫਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਹਰਜੀਤ ਹਰਮਨ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਨੇ । ਹਰਜੀਤ ਹਰਮਨ ਅਜਿਹੇ ਗਾਇਕ ਨੇ ਜੋ ਆਪਣੀ ਸਾਫ ਸੁਥਰੀ ਗਾਇਕੀ ਕਰਕੇ ਜਾਣੇ ਜਾਂਦੇ ਨੇ ਅਤੇ ਇਸ ਤੋਂ ਪਹਿਲਾਂ ਉਹ 'ਪੰਜਾਬ', 'ਤਰੀਕਾਂ', 'ਜੱਟ ਚੌਵੀ ਕੈਰੇਟ ਦੇ' ਅਤੇ 'ਮਾਏਂ ਨੀ ਮਾਏਂ' ਵਰਗੇ ਹਿੱਟ ਗੀਤ ਗਾ ਚੁੱਕੇ ਨੇ ਅਤੇ ਹੁਣ ਉਹ ਫਿਲਮ 'ਕੁੜ੍ਹਮਾਈਆਂ' ਰਾਹੀਂ ਪਾਲੀਵੁੱਡ 'ਚ ਧੁੰਮਾਂ ਪਾਉਣ ਆ ਰਹੇ ਨੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network