Advertisment

ਫ਼ਿਲਮ ‘ਮੋਹਬਤੇਂ’ ਨੂੰ ਹੋਏ 20 ਸਾਲ ਪੂਰੇ, ਅਮਿਤਾਭ ਬੱਚਨ ਨੇ ਸਾਂਝੀ ਕੀਤੀ ਪੋਸਟ

author-image
By Shaminder
New Update
ਫ਼ਿਲਮ ‘ਮੋਹਬਤੇਂ’ ਨੂੰ ਹੋਏ 20 ਸਾਲ ਪੂਰੇ, ਅਮਿਤਾਭ ਬੱਚਨ ਨੇ ਸਾਂਝੀ ਕੀਤੀ ਪੋਸਟ
Advertisment
ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਅੱਜ ਉਨ੍ਹਾਂ ਦੀ ਫ਼ਿਲਮ ‘ਮੋਹਬਤੇਂ’ ਨੂੰ ਰਿਲੀਜ਼ ਹੋਏ ਪੂਰੇ 20 ਸਾਲ ਹੋ ਚੁੱਕੇ ਹਨ।ਇਸ ਫ਼ਿਲਮ ਦੇ 20 ਸਾਲ ਪੂਰੇ ਹੋਣ ‘ਤੇ ਬਾਲੀਵੁੱਡ ਦੇ ਮਹਾਨਾਇਕ
Advertisment
ਅਮਿਤਾਭ ਬੱਚਨ ਨੇ ਇਸ ਫ਼ਿਲਮ ਨੂੰ ਯਾਦ ਕੀਤਾ ਹੈ । mohabbatein mohabbatein ਫ਼ਿਲਮ ‘ਚ ਅਮਿਤਾਭ ਬੱਚਨ ਨੇ ਗੁਰੂਕੁਲ ਕਾਲਜ ਦੇ ਇੱਕ ਸਖ਼ਤ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ ਹੈ । ਜਿਸ ‘ਚ ਉਨ੍ਹਾਂ ਦਾ ਨਾਂਅ ਨਰਾਇਣ ਸ਼ੰਕਰ ਰੱਖਿਆ ਗਿਆ ਸੀ । ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਪ੍ਰੰਪਰਾ, ਪ੍ਰਤਿਸ਼ਠਾ, ਅਨੁਸ਼ਾਸਨ ‘ਮੋਹਬਤੇਂ’ ਮੇਰੇ ਲਈ ਕਈ ਕਾਰਨਾਂ ਕਰਕੇ ਖ਼ਾਸ ਹੈ। ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦੇ ਘਰ ਆਈ ਗੁੱਡ ਨਿਊਜ਼, ਬਾਲੀਵੁੱਡ ਅਦਾਕਾਰਾਂ ਨੇ ਦਿੱਤੀ ਵਧਾਈ
Advertisment
publive-image ਇਸ ਖੂਬਸੂਰਤ ਪ੍ਰੇਮ ਕਹਾਣੀ ਅਤੇ ਇਮੋਸ਼ਨਸ ਦੇ ਰੋਲਰ ਕੋਸਟਰ ਦੇ 20 ਸਾਲ । ਤੁਹਾਡੇ ਵੱਲੋਂ ਜ਼ਾਹਿਰ ਕੀਤੇ ਗਏ ਪਿਆਰ ਦੇ ਪ੍ਰਤੀ ਤਹਿ ਦਿਲ ਤੋਂ ਧੰਨਵਾਦੀ ਹਾਂ’। Mohabbatein Mohabbatein ਬਾਲੀਵੁੱਡ ਦੇ ਦੋ ਲੀਜੇਂਡਸ ਅਮਿਤਾਭ ਬੱਚਨ ਅਤੇ ਸ਼ਾਹਰੁਖ ਖ਼ਾਨ ਦੇ ਨਾਲ ਫ਼ਿਲਮ ‘ਚ ਐਸ਼ਵਰਿਆ ਰਾਏ ਬੱਚਨ, ਉਦੈ ਚੋਪੜਾ, ਜੁਗਲ ਹੰਸਰਾਜ, ਜਿੰਮੀ ਸ਼ੇਰਗਿੱਲ, ਕਿਮ ਸ਼ਰਮਾ, ਸ਼ਮਿਤਾ ਸ਼ੈੱਟੀ ਅਤੇ ਪ੍ਰੀਤੀ ਝਿੰਗਆਨੀ ਨੇ ਅਦਾਕਾਰੀ ਕੀਤੀ ਹੈ । https://twitter.com/SrBachchan/status/1320968469928570880 ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਇਸ ‘ਚ ਤਿੰਨ ਜੋੜੀਆਂ ਦੀ ਪ੍ਰੇਮ ਕਹਾਣੀ ਨੂੰ ਦਰਸਾਇਆ ਗਿਆ ਸੀ ।  
#actor #bollywood #aamitabh-bachchan #mohabbatein
Advertisment

Stay updated with the latest news headlines.

Follow us:
Advertisment
Advertisment
Latest Stories
Advertisment