ਐਮੀ ਵਿਰਕ ਸਾਰੇ ਕੰਮ ਛੱਡ ਕੇ ਲੈ ਰਹੇ ਨੇ 'ਵੰਗ ਦਾ ਨਾਪ', ਦੇਖੋ ਵੀਡੀਓ

written by Aaseen Khan | May 16, 2019

ਐਮੀ ਵਿਰਕ ਸਾਰੇ ਕੰਮ ਛੱਡ ਕੇ ਲੈ ਰਹੇ ਨੇ 'ਵੰਗ ਦਾ ਨਾਪ', ਦੇਖੋ ਵੀਡੀਓ : ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਫ਼ਿਲਮ 'ਮੁਕਲਾਵਾ' ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦਾ ਨਾਮ ਹੈ 'ਵੰਗ ਦਾ ਨਾਮ' ਜਿਸ ਨੂੰ ਐਮੀ ਵਿਰਕ ਨੇ ਆਪਣੀ ਅਵਾਜ਼ ਦਿੱਤੀ ਹੈ। ਗੁਰਮੀਤ ਸਿੰਘ ਦੇ ਮਿਊਜ਼ਿਕ 'ਚ ਤਿਆਰ ਇਸ ਗੀਤ ਦੇ ਬੋਲਾਂ ਨੂੰ ਹਰਮਨਜੀਤ ਨੇ ਲਿਖਿਆ ਹੈ। ਗੀਤ 'ਚ ਐਮੀ ਵਿਰਕ ਅਤੇ ਸੋਨਮ ਫ਼ਿਲਮ ਨਾਲੋਂ ਹੱਟ ਕੇ ਅੱਜ ਦੀ ਮਾਡਰਨ ਦਿੱਖ 'ਚ ਦਿਖਾਈ ਦੇ ਰਹੇ ਹਨ। ਦੱਸ ਦਈਏ ਫ਼ਿਲਮ 1980 ਦੇ ਦਹਾਕੇ ਦੀ ਕਹਾਣੀ ਹੈ, ਜਿਸ 'ਚ ਪੰਜਾਬ ਦੇ ਵਿਆਹਾਂ ਦੇ ਪੁਰਾਣੇ ਰੀਤੀ ਰਿਵਾਜ ਦਿਖਾਏ ਜਾਣਗੇ। ਇਹ ਗੀਤ ਫ਼ਿਲਮ ਦਾ ਪ੍ਰਮੋਸ਼ਨਲ ਗੀਤ ਹੈ ਜਿਸ ਦਾ ਇੰਤਜ਼ਾਰ ਬੜੀ ਦੇਰ ਤੋਂ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਸੀ। ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਵੱਲੋਂ ਪ੍ਰੋਡਿਊਸ ਕੀਤੀ ਫ਼ਿਲਮ ਮੁਕਲਾਵਾ 24 ਮਈ ਨੂੰ ਰਿਲੀਜ਼ ਹੋਵੇਗੀ। ਫ਼ਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਵਾ ਸਰਬਜੀਤ ਚੀਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਬੀ.ਐੱਨ ਸ਼ਰਮਾ ਅਤੇ ਦ੍ਰਿਸ਼ਟੀ ਗਰੇਵਾਲ ਸਮੇਤ ਕਈ ਜਾਣੇ ਪਹਿਚਾਣੇ ਚਿਹਰੇ ਨਜ਼ਰ ਆਉਣਗੇ। ਇਸ ਗੀਤ ਤੋਂ ਪਹਿਲਾਂ ਫ਼ਿਲਮ ਦੇ ਚਾਰ ਗੀਤ ਰਿਲੀਜ਼ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਬਹੁਤ ਪਿਆਰ ਦਿੱਤਾ ਗਿਆ ਹੈ। ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹੋਰ ਵੇਖੋ :ਸ਼ਹਿਨਾਜ਼ ਗਿੱਲ ਨੇ ਫਿਰ ਲਏ ਅਲੋਚਕ ਕਰੜੇ ਹੱਥੀਂ, ਹੇਟਰਾਂ ਨੂੰ ਕਿਹਾ ਸੱਪ, ਦੇਖੋ ਵੀਡੀਓ

0 Comments
0

You may also like