ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਕਈ ਵੱਡੇ ਰਿਕਾਰਡਸ , ਦੇਸ਼ ਭਰ 'ਚ ਹੋ ਰਹੀ ਚਰਚਾ

Written by  Pushp Raj   |  March 19th 2022 02:09 PM  |  Updated: March 19th 2022 02:25 PM

ਫ਼ਿਲਮ ਦਿ ਕਸ਼ਮੀਰ ਫਾਈਲਸ ਨੇ ਤੋੜੇ ਕਈ ਵੱਡੇ ਰਿਕਾਰਡਸ , ਦੇਸ਼ ਭਰ 'ਚ ਹੋ ਰਹੀ ਚਰਚਾ

ਬਾਲੀਵੁੱਡ ਡਾਇਰੈਕਟਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਤ ਫ਼ਿਲਮ ਦਿ ਕਸ਼ਮੀਰ ਫਾਈਲਸ (The Kashmir Files) ਲਗਾਤਾਰ ਸੁਰੱਖੀਆਂ ਵਿੱਚ ਬਣੀ ਹੋਈ ਹੈ। ਲਗਾਤਾਰ ਵਿਵਾਦਾਂ ਵਿੱਚ ਰਹਿਣ ਦੇ ਬਾਵਜੂਦ ਇਹ ਫ਼ਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ। ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਨਿਰਦੇਸ਼ਤ, ਉਨ੍ਹਾਂ ਦੀ ਫਿਲਮ ਨੇ ਅੱਠਵੇਂ ਦਿਨ (ਦੂਜੇ ਸ਼ੁੱਕਰਵਾਰ) ਨੂੰ ਹੁਣ ਤੱਕ ਦਾ ਸਭ ਤੋਂ ਵੱਧ ਕਲੈਕਸ਼ਨ ਕੀਤਾ ਹੈ।

ਕਸ਼ਮੀਰੀ ਪੰਡਿਤਾਂ ਦੇ ਕਤਲੇਆਮ 'ਤੇ ਆਧਾਰਿਤ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਦੇਸ਼ ਭਰ ਵਿੱਚ ਤਣਾਅ ਦਾ ਮਾਹੌਲ ਹੈ। ਦਿ ਕਸ਼ਮੀਰ ਫਾਈਲਜ਼ ਲੰਬੇ ਸਮੇਂ ਤੋਂ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜੋ ਸਿਨੇਮਾਘਰਾਂ ਵਿੱਚ ਦਸਤਕ ਦੇਣ ਤੋਂ ਪਹਿਲਾਂ ਹੀ ਕਈ ਵਿਵਾਦਾਂ ਵਿੱਚ ਘਿਰੀ ਹੋਈ ਸੀ। ਹਾਲਾਂਕਿ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਰੋਜ਼ਾਨਾ ਆਧਾਰ 'ਤੇ ਉਮੀਂਦ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੀ ਹੈ। ਇਸ ਲੜੀ ਵਿੱਚ, ਫਿਲਮ ਨੇ   ਆਪਣੇ ਬਾਕਸ ਕਲੈਕਸ਼ਨ ਵਿੱਚ ਇੱਕ ਨਵਾਂ ਮੁਕਾਮ ਹਾਸਲ ਕੀਤਾ ਹੈ। ਇਸ ਫਿਲਮ ਨੇ ਹੁਣ 100 ਕਰੋੜ ਦੇ ਕਲੱਬ (100 crore club) 'ਚ ਐਂਟਰੀ ਕਰ ਲਈ ਹੈ। ਹੁਣ ਤੱਕ ਫ਼ਿਲਮ ਨੇ 120.35 ਕਰੋੜ ਰੁਪਏ ਕਮਾ ਲਏ ਹਨ।

ਆਮਤੌਰ 'ਤੇ, ਜ਼ਿਆਦਾਤਰ ਫਿਲਮਾਂ ਆਪਣੇ ਪਹਿਲੇ ਵੀਕੈਂਡ ਤੱਕ ਹੀ ਚੰਗੀ ਕਮਾਈ ਕਰ ਪਾਉਂਦੀਆਂ ਹਨ ਤੇ ਬਾਅਦ ਵਿੱਚ ਹੌਲੀ ਪੈ ਜਾਂਦੀਆਂ ਹਨ, ਪਰ 'ਦਿ ਕਸ਼ਮੀਰ ਫਾਈਲਜ਼' ਨੇ ਅੱਠਵੇਂ ਦਿਨ ਸਭ ਤੋਂ ਵੱਧ ਕਮਾਈ ਕੀਤੀ ਹੈ। ਜੇਕਰ ਵਪਾਰ ਵਿਸ਼ਲੇਸ਼ਕਾਂ ਦੀ ਮੰਨੀਏ ਤਾਂ 'ਦਿ ਕਸ਼ਮੀਰ ਫਾਈਲਜ਼' ਦਾ ਸਿਖਰ ਅਜੇ ਆਉਣਾ ਬਾਕੀ ਹੈ। ਯਾਨੀ ਫਿਲਮ 10 ਦਿਨਾਂ 'ਚ 160 ਕਰੋੜ ਤੋਂ ਜ਼ਿਆਦਾ ਦਾ ਕਲੈਕਸ਼ਨ ਕਰ ਸਕਦੀ ਹੈ।

ਹੋਰ ਪੜ੍ਹੋ : ਵਿਵਾਦਤ ਫ਼ਿਲਮ ਦਿ ਕਸ਼ਮੀਰ ਫਾਈਲਸ ਦੇ ਡਾਈਰੈਕਟਰ ਨੂੰ ਕੇਂਦਰ ਸਰਕਾਰ ਦਿੱਤਾ ਤੋਹਫਾ, ਪੜ੍ਹੋ ਪੂਰੀ ਖ਼ਬਰ

ਦਿ ਕਸ਼ਮੀਰ ਫਾਈਲਜ਼ ਹਿੰਦੀ ਸਿਨੇਮਾ ਦੇ ਆਧੁਨਿਕ ਯੁੱਗ ਦੀ ਸਭ ਤੋਂ ਵੱਡੀ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। ਇਹ ਫ਼ਿਲਮ 15 ਕਰੋੜ ਰੁਪਏ ਬਜਟ ਵਿੱਚ ਬਣੀ ਹੈ।

DAILY COLLECTION

ਪਹਿਲਾ ਦਿਨ - 3.55 ਕਰੋੜ ਰੁਪਏ

ਦੂਜਾ ਦਿਨ - 8.5 ਕਰੋੜ ਰੁਪਏ

ਤੀਜਾ ਦਿਨ - 15.1 ਕਰੋੜ ਰੁਪ

ਚੋਥਾ ਦਿਨ - 15.05 ਕਰੋੜ ਰੁਪਏ

ਪੰਜਵਾਂ ਦਿਨ -17.80 ਕਰੋੜ ਰੁਪਏ

ਛੇਵਾਂ ਦਿਨ - 19.30 ਕਰੋੜ ਰੁਪਏ

ਸਤਵਾਂ ਦਿਨ - 19.05 ਕਰੋੜ ਰੁਪਏ

ਪਹਿਲੇ ਹਫ਼ਤੇ ਦੀ ਕੁੱਲ ਕਮਾਈ   - 98.35 ਕਰੋੜ ਰੁਪਏ

ਅੱਠਵਾਂ ਦਿਨ     - 22.00 ਕਰੋੜ ਰੁਪਏ

ਫ਼ਿਲਮ ਦੀ ਹੁਣ ਤੱਕ ਦੀ ਕੁੱਲ ਕਮਾਈ - 120.35 ਕਰੋੜ ਰੁਪਏ

ਇਸ ਨੂੰ ਲੈ ਕੇ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਪਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ 100 ਕਰੋੜ ਕਲੱਬ ਵਿੱਚ ਐਂਟਰੀ ਹੋਣ 'ਤੇ ਦਰਸ਼ਕਾਂ ਅਤੇ ਪੂਰੀ ਫ਼ਿਲਮ ਟੀਮ ਨੂੰ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network