ਫ਼ਿਲਮ ਨਿਰਮਾਤਾ ਸੈਮ ਫਰਨਾਂਡਿਸ ਨੇ ਆਦਿਤਿਆ ਪੰਚੋਲੀ 'ਤੇ ਲਾਏ ਗ਼ਲਤ ਵਿਵਹਾਰ ਤੇ ਕੁੱਟਮਾਰ ਕਰਨ ਦੇ ਦੋਸ਼

written by Pushp Raj | February 10, 2022 12:05pm

ਬਾਲੀਵੁੱਡ ਅਦਾਕਾਰ ਆਦਿਤਿਆ ਪੰਚੋਲੀ ਅਕਸਰ ਕਿਸੇ ਨਾ ਕਿਸੇ ਕਾਰਨਾਂ ਕਾਰਨ ਵਿਵਾਦਾਂ ਨਾਲ ਘਿਰੇ ਰਹਿੰਦੇ ਹਨ। ਮੁੜ ਇੱਕ ਵਾਰ ਫੇਰ ਆਦਿਤਿਆ ਪੰਚੋਲੀ ਵਿਵਾਦਾਂ ਵਿੱਚ ਘਿਰ ਗਏ ਹਨ, ਕਿਉਂਕਿ ਫ਼ਿਲਮ ਨਿਰਮਾਤਾ ਸੈਮ ਫਰਨਾਂਡਿਸ ਨੇ ਆਦਿਤਿਆ ਪੰਚੋਲੀ 'ਤੇ ਗ਼ਲਤ ਵਿਵਹਾਰ ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ।

ਮੀਡੀਆ ਏਜੰਸੀ ਏਐਨਆਈ ਦੇ ਮੁਤਾਬਕ ਪੁਲਿਸ ਨੇ ਇਹ ਬਿਆਨ ਦਿੱਤਾ ਹੈ ਕਿ ਆਦਿਤਿਆ ਪੰਚੋਲੀ ਨੇ ਫ਼ਿਲਮ ਨਿਰਮਾਤਾ ਦੇ ਖਿਲਾਫ਼ ਮਾੜੇ ਵਿਵਹਾਰ ਅਤੇ ਧਮਕਾਉਣ ਲਈ ਕਰਾਸ ਸ਼ਿਕਾਇਤ ਦਰਜ ਕਰਵਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਆਦਿਤਿਆ ਪੰਚੋਲੀ ਫ਼ਿਲਮ ਨਿਰਮਾਤਾ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਹਵਾ ਸਿੰਘ' 'ਚ ਆਪਣੇ ਬੇਟੇ ਸੂਰਜ ਪੰਚੋਲੀ ਨੂੰ ਕਾਸਟ ਕਰਨ ਲਈ ਜਬਰਨ ਦਬਾਅ ਬਣਾ ਰਹੇ ਸਨ।

ਦੱਸਣਯੋਗ ਹੈ ਕਿ ਸਾਲ 2019 ਵਿੱਚ, ਫ਼ਿਲਮ ਨਿਰਮਾਤਾ ਸੈਮ ਫਰਨਾਂਡਿਸ ਨੇ ਸੂਰਜ ਪੰਚੋਲੀ ਦੇ ਨਾਲ ਮੁੱਖ ਭੂਮਿਕਾ ਵਿੱਚ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਕਾਸਟ ਅਤੇ ਕਰੂ ਨੇ 12 ਦਿਨਾਂ ਤੋਂ ਵੱਧ ਸਮੇਂ ਤੱਕ ਸ਼ੂਟ ਕੀਤਾ, ਪਰ ਜਿਵੇਂ ਹੀ ਕੋਵਿਡ ਕਾਰਨ ਦੇਸ਼ ਵਿੱਚ ਲੌਕਡਾਊਨ ਲੱਗਾ ਤਾਂ ਸ਼ੂਟਿੰਗ ਰੋਕ ਦਿੱਤੀ ਗਈ ਸੀ।

ਹੋਰ ਪੜ੍ਹੋ : ਸਾਰਾ ਅਲੀ ਖ਼ਾਨ ਨੇ ਥ੍ਰੋਬੈਕ ਤਸਵੀਰਾਂ ਸ਼ੇਅਰ ਕਰਕੇ ਮਾਂ ਅਮ੍ਰਿਤਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ, ਵੇਖੋ ਤਸਵੀਰਾਂ

27 ਜਨਵਰੀ ਨੂੰ ਜਦੋਂ ਸੈਮ ਫਰਨਾਂਡੀਜ਼ ਆਦਿਤਿਆ ਪੰਚੋਲੀ ਕੋਲ ਜੁਹੂ ਸਥਿਤ ਸਨ ਐਂਡ ਸਨ ਹੋਟਲ 'ਚ ਗੱਲ ਕਰਨ ਗਏ ਸਨ, ਤਾਂ ਜੋ ਹੋਰ ਗੱਲਾਂ 'ਤੇ ਚਰਚਾ ਕੀਤੀ ਜਾ ਸਕੇ। ਸੈਮ ਨੇ ਦੋਸ਼ ਲਾਇਆ ਕਿ ਜਦੋਂ ਉਹ ਆਦਿਤਿਆ ਨੂੰ ਮਿਲਣ ਗਏ ਤਾਂ ਉਹ ਨਸ਼ੇ ਵਿੱਚ ਸੀ ਅਤੇ ਉਸ ਨੇ ਸੈਮ ਨੂੰ ਉਨ੍ਹਾਂ ਦੇ ਪੁੱਤਰ ਸੂਰਜ ਪੰਚੋਲੀ ਨਾਲ ਫ਼ਿਲਮ ਬਣਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਇਹ ਝਗੜਾ ਵੱਧ ਗਿਆ।

ਦੱਸਣਯੋਗ ਹੈ ਕਿ ਆਦਿਤਿਆ ਪੰਚੋਲੀ ਤੇ ਉਨ੍ਹਾਂ ਦੇ ਬੇਟੇ ਸੂਰਜ ਪੰਚੋਲੀ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਆ ਚੁੱਕੇ ਹਨ। ਜਿਥੇ ਇੱਕ ਪਾਸੇ ਆਦਿਤਿਆ ਪੰਚੋਲੀ ਆਪਣੇ ਝਗੜਿਆਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ, ਉਥੇ ਹੀ ਉਨ੍ਹਾਂ ਦੇ ਬੇਟੇ ਸੂਰਜ ਪੰਚੋਲੀ ਆਪਣੇ ਕਈ ਅਫੇਅਰਸ ਕਾਰਨ ਚਰਚਾ ਵਿੱਚ ਆ ਚੁੱਕੇ ਹਨ। ਫਿਲਹਾਲ ਪੁਲਿਸ ਨੇ ਦੋਹਾਂ ਪੱਖਾਂ ਦੀ ਸ਼ਿਕਾਇਤ ਦਰਜ ਕਰ ਮਾਮਲੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

You may also like