ਤਲਾਕ ਦੀਆਂ ਅਫਵਾਹਾਂ ਤੋਂ ਬਾਅਦ ਜਾਣੋ ਪ੍ਰਿਯੰਕਾ ਚੋਪੜਾ ਬੇਬੀ ਪਲਾਨਿੰਗ ਬਾਰੇ ਕੀ ਸੋਚਦੀ ਹੈ?

written by Lajwinder kaur | January 14, 2022

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਬਾਲੀਵੁੱਡ ਅਤੇ ਹਾਲੀਵੁੱਡ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਦੋਵੇਂ ਆਪਣੇ ਕਰੀਅਰ 'ਚ ਕਾਫੀ ਰੁੱਝੇ ਹੋਏ ਹਨ। ਪਰ ਇੰਨੇ ਰੁੱਝੇ ਹੋਣ ਦੇ ਬਾਵਜੂਦ ਵੀ ਦੋਵੇਂ ਇਕ-ਦੂਜੇ ਨੂੰ ਸਮਾਂ ਦੇਣਾ ਨਹੀਂ ਭੁੱਲਦੇ। ਸੋਸ਼ਲ ਮੀਡੀਆ 'ਤੇ ਅਕਸਰ ਦੋਵਾਂ ਦੀਆਂ ਲਵੀ-ਡੇਵੀ ਤਸਵੀਰਾਂ ਦਾ ਬੋਲਬਾਲਾ ਰਹਿੰਦਾ ਹੈ। ਦੋਵੇਂ ਹਮੇਸ਼ਾ ਖਾਸ ਮੌਕਿਆਂ 'ਤੇ ਇਕੱਠੇ ਰਹਿੰਦੇ ਹਨ। ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਇੰਟਰਵਿਊ ਨੂੰ ਲੈ ਕੇ ਖੂਬ ਸੁਰਖੀਆਂ ਚ ਬਣੀ ਰਹਿੰਦੀ ਹੈ। ਆਪਣੇ ਇੰਟਰਵਿਊ ਕਰਕੇ ਪ੍ਰਿਯੰਕਾ ਚਰਚਾ ਚ ਬਣੀ ਪਈ ਹੈ।

priyanka baby planning Image Source: instagram

ਪਰ, ਪਿਛਲੇ ਦਿਨੀਂ ਪ੍ਰਿਯੰਕਾ ਚੋਪੜਾ Priyanka Chopra ਅਤੇ ਨਿਕ ਜੋਨਸ Nick Jonas ਦੇ ਤਲਾਕ ਨੂੰ ਲੈ ਕੇ ਕਾਫੀ ਚਰਚਾਵਾਂ ਸਨ। ਇਹ ਸਭ ਪ੍ਰਿਯੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਬਾਇਓ ਵਿੱਚ ਜੋਨਸ ਸਰਨੇਮ ਦੇ ਹਟਾ ਦੇਣ ਤੋਂ ਬਾਅਦ ਬਾਅਦ ਹੋਇਆ ਸੀ। ਹਾਲਾਂਕਿ ਬਾਅਦ 'ਚ ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੀਆਂ ਨਵੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਹੁਨਰ ਸਿੰਘ ਦੀ ਪਹਿਲੀ ਲੋਹੜੀ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

ਪਰ ਹੁਣ ਪ੍ਰਿਯੰਕਾ ਚੋਪੜਾ ਨੇ ਇੱਕ ਇੰਟਰਵਿਊ ‘ਚ ਆਪਣੇ ਬੇਬੀ ਪਲਾਨਿੰਗ (baby planning) 'ਤੇ ਵੱਡੀ ਗੱਲ ਕਹੀ ਹੈ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ 2018 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ। ਅਜਿਹੇ 'ਚ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਰੂ ਕਰਨ 'ਤੇ ਕਈ ਵਾਰ ਸਵਾਲ ਖੜ੍ਹੇ ਹੋ ਚੁੱਕੇ ਹਨ। ਇਹ ਜੋੜਾ ਕਈ ਵਾਰ ਬੇਬੀ ਪਲਾਨਿੰਗ 'ਤੇ ਵੀ ਬੋਲ ਚੁੱਕਾ ਹੈ। ਹੁਣ ਇੱਕ ਨਵੇਂ ਇੰਟਰਵਿਊ ਵਿੱਚ ਪ੍ਰਿਯੰਕਾ ਚੋਪੜਾ ਨੇ ਭਵਿੱਖ ਵਿੱਚ ਮਾਂ ਬਣਨ ਦੀ ਆਪਣੀ ਯੋਜਨਾ ਬਾਰੇ ਗੱਲ ਕੀਤੀ ਹੈ।

Priyanka Nick Jonas Divorce Image Source: instagram

ਹੋਰ ਪੜ੍ਹੋ : ‘Diamond Koka’ ਗੀਤ ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਗੁਰਨਾਮ ਭੁੱਲਰ ਅਤੇ ਦਿਲਜੋਤ ਦੀ ਕਿਊਟ ਜਿਹੀ ਕਮਿਸਟਰੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

ਬੱਚਿਆਂ ਲਈ ਆਪਣੀਆਂ ਯੋਜਨਾਵਾਂ ਬਾਰੇ ਗੱਲ ਕਰਦੇ ਹੋਏ, ਪ੍ਰਿਯੰਕਾ ਚੋਪੜਾ ਕਹਿੰਦੀ ਹੈ- 'ਬੱਚੇ ਭਵਿੱਖ ਲਈ ਸਾਡੀ ਇੱਛਾ ਦਾ ਵੱਡਾ ਹਿੱਸਾ ਹਨ। ਰੱਬ ਦੀ ਕਿਰਪਾ ਨਾਲ, ਜੋ ਵੀ ਹੁੰਦਾ ਹੈ, ਹੁੰਦਾ ਹੈ’। ਪ੍ਰਿਯੰਕਾ ਚੋਪੜਾ ਨੇ ਦੱਸਿਆ ਕਿ ਜਦੋਂ ਵੀ ਅਜਿਹਾ ਹੁੰਦਾ ਹੈ ਤਾਂ ਉਹ ਅਤੇ ਪਤੀ ਨਿਕ ਜੋਨਸ ਆਪਣੀ ਜ਼ਿੰਦਗੀ ਵਿੱਚ ਬਦਲਾਅ ਲਿਆਉਣ ਲਈ ਤਿਆਰ ਰਹਿੰਦੇ ਹਨ। ਇਸ ਤੋਂ ਪਹਿਲਾਂ 2019 'ਚ ਵੀ ਪ੍ਰਿਅੰਕਾ ਚੋਪੜਾ ਨੇ ਆਪਣੇ ਪਰਿਵਾਰ ਨੂੰ ਅੱਗੇ ਲਿਜਾਣ ਦੀ ਗੱਲ ਕਹੀ ਸੀ। ਜੇ ਗੱਲ ਕਰੀਏ ਪ੍ਰਿਯੰਕਾ ਦੇ ਵਰਕ ਫਰੰਟ ਦੀ ਤਾਂ ਉਹ ਹਾਲੀਵੁੱਡ ਚ ਕੰਮ ਕਰ ਰਹੀ ਹੈ। ਹਾਲ ਹੀ ‘ਚ ਉਹ ਮੈਟ੍ਰਿਕਸ ਸੀਰੀਜ਼ ਦੀ ਚੌਥੀ ਫ਼ਿਲਮ Matrix Resurrections ‘ ਨੂੰ ਲੈ ਕੇ ਕਾਫੀ ਚਰਚਾ ‘ਚ ਰਹੀ ਸੀ।

 

You may also like