
Actress Tejasswi Prakash Salary: ‘ਬਿੱਗ ਬੌਸ 15’ ਦੀ ਵਿਨਰ ਬਣਨ ਤੋਂ ਬਾਅਦ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ। ਇਸ ਸ਼ੋਅ ਨੂੰ ਜਿੱਤਣ ਤੋਂ ਬਾਅਦ ਤੇਜਸਵੀ ਦੀ ਫੈਨ ਫਾਲਵਿੰਗ ‘ਚ ਦੋਗਣਾ ਵਾਧਾ ਹੋਇਆ ਹੈ। ਹਾਲ ਹੀ ‘ਚ ਤੇਜਸਵੀ ਪ੍ਰਕਾਸ਼ ਨੇ ਨਵੀਂ ਕਾਰ Audi Q7 ਲਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਵਧਾਈਆਂ ਦੇ ਰਹੇ ਹਨ। ਦੱਸ ਦਈਏ ਉਨ੍ਹਾਂ ਦੀ ਇਸ ਨਵੀਂ ਕਾਰ ਦੀ ਕੀਮਤ 80 ਲੱਖ ਰੁਪਏ ਹੈ।
ਹੋਰ ਪੜ੍ਹੋ : ਅਦਾਕਾਰੀ ਛੱਡ ਐਕਟਰ ਹਾਰਬੀ ਸੰਘਾ ਨੇ ਜਦੋਂ ਚਲਾਇਆ ਹਵਾਈ ਜਹਾਜ਼ ਤਾਂ ਦੇਖੋ ਨਾਲ ਦੇ ਸਾਥੀਆਂ ਦਾ ਕੀ ਹੋਇਆ ਹਾਲ

ਤੇਜਸਵੀ ਪ੍ਰਕਾਸ਼ ਨੇ ਸਵਰਾਗਿਨੀ, ਪਹਿਰੇਦਾਰ ਪੀਆ ਕੀ, ਅਤੇ ਕਰਨ ਸੰਗਨੀ ਸਮੇਤ ਕਈ ਸ਼ੋਅ 'ਚ ਅਦਾਕਾਰੀ ਕਰ ਚੁੱਕੀ ਹੈ। ਹਾਲਾਂਕਿ, ਉਹ ਖਤਰੋਂ ਕੇ ਖਿਲਾੜੀ 10 ਅਤੇ ਬਿੱਗ ਬੌਸ 15 ਵਰਗੇ ਰਿਆਲਿਟੀ ਸ਼ੋਅ ਤੋਂ ਬਾਅਦ ਚਰਚਾ 'ਚ ਆਈ ਹੈ।ਕੀ ਤੁਸੀਂ ਤੇਜਸਵੀ ਪ੍ਰਕਾਸ਼ ਦੀ ਤਨਖਾਹ ਜਾਣਦੇ ਹੋ?
ਹੋਰ ਪੜ੍ਹੋ : ਰਣਬੀਰ ਕਪੂਰ-ਆਲੀਆ ਭੱਟ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦੀ ਸੂਚੀ ਵੀ ਹੋਈ 'ਲੀਕ'

ਤੇਜਸਵੀ ਨੂੰ ਨਾਗਿਨ 6 ਦੇ ਪ੍ਰਤੀ ਐਪੀਸੋਡ 1.5 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਤੇਜਸਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕਰਨ ਦੀ ਕਿੰਨੀ ਕੀਮਤ ਹਾਸਿਲ ਕਰ ਰਹੀ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਮੋਟੀ ਕਮਾਈ ਕਰ ਰਹੀ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਤੇਜਸਵੀ ਪ੍ਰਕਾਸ਼ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪ੍ਰਤੀ ਪੋਸਟ 10-15 ਲੱਖ ਰੁਪਏ ਦੇ ਕਰੀਬ ਕੀਮਤ ਮਿਲਦੀ ਹੈ। ਤੇਜਸਵੀ ਪ੍ਰਕਾਸ਼ ਦੇ ਇੰਸਟਾਗ੍ਰਾਮ 'ਤੇ 5 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਬਿੱਗ ਬੌਸ 15 ਤੋਂ ਬਾਅਦ ਉਸ ਨੇ ਆਪਣੇ ਫਾਲੋਅਰਜ਼ ਦੀ ਵੱਡੀ ਗਿਣਤੀ ਦੇਖੀ। ਇਸ ਤੋਂ ਇਲਾਵਾ, ਉਸਨੇ ਇੱਕ ਨਵੀਂ ਮਰਾਠੀ ਫਿਲਮ ਲਈ ਸਾਈਨ ਅੱਪ ਕੀਤਾ ਹੈ। ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦੀ ਜੋੜੀ ਨੂੰ ਦਰਸ਼ਕ ਖੂਬ ਪਸੰਦ ਕਰਦੇ ਹਨ। ਜਿਸ ਕਰਕੇ ਦੋਵੇਂ ਜਦੋਂ ਵੀ ਇਕੱਠੇ ਨਜ਼ਰ ਆਉਂਦੇ ਨੇ ਤਾਂ ਦੋਵਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਜਾਂਦੀਆਂ ਹਨ।