ਦਿਲਜੀਤ ਦੇ ਜਨਮ ਦਿਨ ’ਤੇ ਜਾਣੋਂ ਕਰਣ ਜੌਹਰ ਦਿਲਜੀਤ ਦੀ ਕਿਸ ਆਦਤ ਤੋਂ ਰਹਿੰਦੇ ਹਨ ਪਰੇਸ਼ਾਨ

written by Rupinder Kaler | January 06, 2021

ਦਿਲਜੀਤ ਦੋਸਾਂਝ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ । ਗਾਇਕੀ ਤੋਂ ਇਲਾਵਾ ਦਿਲਜੀਤ ਬਾਲੀਵੁੱਡ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੇ ਹਨ । ਬਾਲੀਵੁੱਡ ਵਿੱਚ ਉਹ ਵੱਡੇ ਅਦਾਕਾਰਾਂ ਨੂੰ ਟੱਕਰ ਦਿੰਦੇ ਹਨ । ਫੈਸ਼ਨ ਦੇ ਮਾਮਲੇ ਵਿੱਚ ਵੀ ਦਿਲਜੀਤ ਦਾ ਕੋਈ ਮੁਕਾਬਲਾ ਨਹੀਂ । ਜਿਸ ਦਾ ਖੁਲਾਸਾ ਕਰਣ ਜੌਹਰ ਇੱਕ ਇੰਟਰਵਿਊ ਵਿੱਚ ਕਰ ਚੁੱਕੇ ਹਨ ।ਕਰਣ ਜੌਹਰ ਇੱਕ ਬਿਹਤਰੀਨ ਫ਼ਿਲਮਸਾਜ, ਐਂਕਰ ਤੇ ਡਾਇਰੈਕਟਰ ਹਨ । ਹੋਰ ਪੜ੍ਹੋ :

ਪਰ ਇਸ ਦੇ ਨਾਲ ਹੀ ਉਹ ਫੈਸ਼ਨ ਦੇ ਮਾਮਲੇ ਵਿੱਚ ਵੀ ਹਰ ਇੱਕ ਨੂੰ ਟੱਕਰ ਦਿੰਦੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਦੇ ਡਿਜ਼ਾਈਨਰ ਕੱਪੜਿਆਂ ਤੋਂ ਲਗਾਇਆ ਜਾ ਸਕਦਾ ਹੈ । ਉਹ ਹਮੇਸ਼ਾ ਮਹਿੰਗੇ ਬਰੈਂਡ ਦੇ ਕੱਪੜਿਆਂ ਵਿੱਚ ਦਿਖਾਈ ਦਿੰਦੇ ਹਨ । ਪਰ ਇਸ ਮਾਮਲੇ ਵਿੱਚ ਹੁਣ ਉਹ ਕੁਝ ਡਰਨ ਲੱਗੇ ਹਨ ਕਿਉਂਕਿ ਕੱਪੜਿਆਂ ਦੇ ਮਾਮਲੇ ਵਿੱਚ ਉਹਨਾਂ ਨੂੰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਟੱਕਰ ਦੇ ਰਹੇ ਹਨ । karan-johar ਇਸ ਦਾ ਖੁਲਾਸਾ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਨੇਹਾ ਧੂਪੀਆ ਦੇ ਇੱਕ ਚੈਟ ਸ਼ੋਅ ਵਿੱਚ ਕੀਤਾ ਸੀ । ਕਰਨ ਜੌਹਰ ਨੇ ਕਿਹਾ ਸੀ ‘ਉਹ ਹਮੇਸ਼ਾ ਨਵੇਂ ਕੱਪੜੇ ਸੰਭਾਲ ਕੇ ਰੱਖਦੇ ਹਨ ਤਾਂ ਜੋ ਉਹ ਇਨ੍ਹਾਂ ਕੱਪੜਿਆਂ ਨੂੰ ਕਿਸੇ ਖ਼ਾਸ ਮੌਕੇ ਜਾਂ ਫਿਰ ਫੰਗਸ਼ਨ ਤੇ ਪਾ ਸਕਣ, ਪਰ ਉਹਨਾਂ ਦਾ ਉਦੋਂ ਦਿਲ ਟੁੱਟ ਜਾਂਦਾ ਹੈ ਜਦੋਂ ਦਿਲਜੀਤ ਉਸੇ ਤਰ੍ਹਾਂ ਦੇ ਕੱਪੜਿਆਂ ਵਿੱਚ ਕੋਈ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕਰ ਦਿੰਦਾ ਹੈ ।

0 Comments
0

You may also like