ਓ ਹੋ ਜਾਣੋ ਕਿਸ ਵਜ੍ਹਾ ਕਰਕੇ ਮਿਸ ਪੂਜਾ ਨੂੰ ਭੱਜਣਾ ਪਿਆ ਏਅਰਪੋਰਟ ਤੋਂ, ਵੀਡੀਓ ਹੋਈ ਵਾਇਰਲ

Written by  Lajwinder kaur   |  January 13th 2022 09:14 AM  |  Updated: January 13th 2022 08:23 AM

ਓ ਹੋ ਜਾਣੋ ਕਿਸ ਵਜ੍ਹਾ ਕਰਕੇ ਮਿਸ ਪੂਜਾ ਨੂੰ ਭੱਜਣਾ ਪਿਆ ਏਅਰਪੋਰਟ ਤੋਂ, ਵੀਡੀਓ ਹੋਈ ਵਾਇਰਲ

ਪੰਜਾਬੀ ਮਿਊਜ਼ਿਕ ਜਗਤ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਆਓ ਦੱਸਦੇ ਹਾਂ ਇਹ ਵੀਡੀਓ ਹੈ ਕੀ?

ਹੋਰ ਪੜ੍ਹੋ : ਸੰਨੀ ਦਿਓਲ ਨੇ ਮਨਾਲੀ ਤੋਂ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਅਤੇ ਭੈਣ ਈਸ਼ਾ ਦਿਓਲ ਨੇ ਦਿੱਤੀ ਆਪਣੀ ਇਹ ਟਿੱਪਣੀ, ਦੇਖੋ ਵੀਡੀਓ

miss pooja

ਮਿਸ ਪੂਜਾ ਨੇ ਆਪਣਾ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਉਹ ਕਹਿ ਰਹੀ ਹੈ ਕਿ ਮੈਂ ਜਾ ਰਹੀ ਹੂੰ...ਮੈਂ ਭਾਗ ਰਹੀ ਹੂੰ...। ਇਹ ਵੀਡੀਓ ਉਨ੍ਹਾਂ ਨੇ ਹਿੰਦੀ ਫ਼ਿਲਮ jab we met ਦੇ ਕਰੀਨਾ ਕਪੂਰ ਦੇ ਡਾਇਲਾਗ ਉੱਤੇ ਬਣਾਈ ਹੈ। ਸੋਸ਼ਲ ਮੀਡੀਆ ਉੱਤੇ ਇਸ ਡਾਇਲਾਗ ਉੱਤੇ ਲੋਕੀਂ ਖੂਬ ਵੀਡੀਓ ਬਣਾ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਮਿਸ ਪੂਜਾ ਨੇ ਦੱਸਿਆ ਹੈ ਕਿ ਇਹ ਵੀਡੀਓ ਉਨ੍ਹਾਂ ਨੇ SFO airport ਤੋਂ ਬਣਾਈ ਹੈ ਜਦੋਂ ਸਾਰਾ ਕੁਝ ਪਲੇਨ ਸੀ ਪਰ ਉਨ੍ਹਾਂ ਦੀ ਫਲਾਈਟ ਬਾਰ-ਬਾਰ ਡਿਲੇਅ ਹੋ ਰਹੀ ਸੀ। ਵੀਡੀਓ ਚ ਦੇਖ ਸਕਦੇ ਹੋ ਮਿਸ ਪੂਜਾ ਨੇ ਟੋਪ ਤੇ ਜੀਨ ਪਾਈ ਹੋਈ ਹੈ ਤੇ ਨਾਲ ਹੀ ਉਨ੍ਹਾਂ ਨੇ ਬਲੈਕ ਰੰਗ ਦੀ ਜੈਕਟ ਪਾ ਕੇ ਆਪਣੀ ਲੁੱਕ ਨੂੰ ਹੋਰ ਸਟਾਈਲਿਸ਼ ਬਣਾਇਆ ਹੈ। ਪ੍ਰਸ਼ੰਸਕਾਂ ਨੂੰ ਮਿਸ ਪੂਜਾ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਆਪਣੇ ਬਰਥਡੇਅ ਦੇ ਨਾਲ ਮਨਾਇਆ ਗੁਰਬਾਜ਼ ਦੀ ਲੋਹੜੀ ਦਾ ਜਸ਼ਨ, ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਦੇ ਨਾਲ ਲਾਈਆਂ ਰੌਣਕਾਂ, ਦੇਖੋ ਵੀਡੀਓ

Miss pooja-Aalaap

ਜੇ ਗੱਲ ਕਰੀਏ ਮਿਸ ਪੂਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਜਿਨ੍ਹਾਂ ਨੇ ਕਈ ਰਿਕਾਰਡ ਬਣਾਏ ਨੇ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਪਿਛਲੇ ਸਾਲ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਵੀ ਹਾਸਿਲ ਹੋਇਆ ਸੀ। ਜੇ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਤਾਂ ਉਹ ਪਿਛਲੇ ਸਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਅਲਾਪ ਦੇ ਨਾਲ ਰੂਬਰੂ ਕਰਵਾਇਆ ਸੀ।

 

 

View this post on Instagram

 

A post shared by Miss Pooja (@misspooja)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network