ਜਾਣੋ ਇਸ ਕੁੜੀ ਦੇ ਵਿਆਹ ਤੋਂ ਬਾਅਦ ਕਿਉਂ ਆਇਆ ਸੋਸ਼ਲ ਮੀਡੀਆ ‘ਤੇ ਮੀਮਸ ਦਾ ਹੜ੍ਹ

written by Shaminder | June 24, 2022

ਸਮਾਜਿਕ ਮੁੱਦਿਆਂ ‘ਤੇ ਗੀਤ ਲਿਖਣ ਵਾਲੀ ਨੇਹਾ ਸਿੰਘ ਰਾਠੌੜ(Neha Singh Rathore) ਦਾ ਯੂਪੀ ‘ਚ ਵਿਆਹ ਹੋਇਆ ਹੈ । ਜਿਸ ਤੋਂ ਬਾਅਦ ਉਸ ਦੇ ਵਿਆਹ (Wedding)  ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ਤੋਂ ਬਾਅਦ ਮੀਮਸ ਦਾ ਹੜ੍ਹ ਜਿਹਾ ਆ ਗਿਆ ਹੈ । ਨੇਹਾ ਸਿੰਘ ਰਾਠੌਰ ਸਮਾਜਿਕ ਮੁੱਦਿਆਂ ‘ਤੇ ਗੀਤ ਲਿਖਦੀ ਅਤੇ ਗਾਉਂਦੀ ਹੈ ਅਤੇ ਸਮਾਜਿਕ ਬੁਰਾਈਆਂ ‘ਤੇ ਵਿਅੰਗ ਕਰਦੀ ਰਹਿੰਦੀ ਹੈ ।

neha Singh,,

ਹੋਰ ਪੜ੍ਹੋ : ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਅਸੋਪਾ ਹੋਈ ਵਿਆਹ ਤੋਂ ਪਰੇਸ਼ਾਨ,ਪਤੀ ਪਤਨੀ ਵਿਚਾਲੇ ਵਿਵਾਦ ਵਧਿਆ, ਕਿਹਾ ਮੈਨੂੰ ਅਤੇ ਮੇਰੀ ਧੀ ਨੂੰ…

ਨੇਹਾ ਸਿੰਘ ਰਾਠੌਰ ਉਸ ਵੇਲੇ ਚਰਚਾ ‘ਚ ਆਈ ਸੀ ਜਦੋਂ ਬਿਹਾਰ ਵਿਧਾਨ ਸਭਾ ਚੋਣਾਂ ਸਨ । ਉਨ੍ਹਾਂ ਦਾ ਗੀਤ ‘ਬਿਹਾਰ ਮੇਂ ਕਯਾ ਬਾ’ ਆਇਆ ਸੀ । ਇਹ ਗੀਤ ਕਾਫੀ ਵਾਇਰਲ ਹੋਇਆ ਸੀ । ਜਦੋਂ ਯੂਪੀ ਚੋਣਾਂ ਆਈਆਂ ਤਾਂ ਨੇਹਾ ਸਿੰਘ ਰਾਠੌਰ ਨੇ ਮੁੜ ਤੋਂ ਚੋਣਾਂ ‘ਤੇ ਇੱਕ ਗੀਤ ਲਿਖਿਆ ਸੀ ।

neha Singh,,

ਹੋਰ ਪੜ੍ਹੋ :  ਕਦੇ ਰਾਹੁਲ ਗਾਂਧੀ ਨਾਲ ਡੇਟ ‘ਤੇ ਜਾਣਾ ਚਾਹੁੰਦੀ ਸੀ ਅਦਾਕਾਰਾ ਕਰੀਨਾ ਕਪੂਰ, ਅਦਾਕਾਰਾ ਨੇ ਖੁਦ ਕੀਤਾ ਖੁਲਾਸਾ

ਮੂਲ ਰੂਪ ਤੋਂ ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਰਾਮਗੜ੍ਹ ਦੀ ਰਹਿਣ ਵਾਲੀ ਨੇਹਾ ਨੇ ਉੱਤਰ ਪ੍ਰਦੇਸ਼ ਦੀ ਕਾਨਪੁਰ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਵਿਆਹ ਤੋਂ ਬਾਅਦ ਉਸ ਨੂੰ ਜਿੱਥੇ ਯੂਜ਼ਰਸ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ । ਤਸਵੀਰ ਸ਼ੇਅਰ ਕਰਦੇ ਹੋਏ ਯੂਜ਼ਰਸ ਲਿਖਦੇ ਹਨ, ''ਯੂਪੀ 'ਮੇਂ ਕਾ ਬਾ? ਜਵਾਬ- ਸਾਸ ਬਾ, ਸਹੁਰਾ ਬਾ, ਦੇਵਰ ਬਾ, ਦੇਵਰਾਣੀ ਬਾ ਅਤੇ ਪਤੀ ਬਾ... ਸਭ ਸਮੇਂ ਦੀ ਗੱਲ ਹੈ।

ਇੱਕ ਯੂਜ਼ਰ ਹੋਰ ਨੇ ਫੇਸਬੁੱਕ 'ਤੇ ਲਿਖਿਆ - "ਯੂਪੀ ਮੇਂ ਕਾ ਬਾ, ਯੂਪੀ ਮੇਂ ਕਾ ਬਾ, ਯੂਪੀਏ ਮੇਂ ਕਰਤੱਬ ਕਰ ਕੇ ਵਿਆਹ ਹੋਇਆ।"ਇਸ ਤੋਂ ਇਲਾਵਾ ਯੂਜ਼ਰਸ ਨੇ ਹੋਰ ਵੀ ਕਈ ਕਮੈਂਟਸ ਕੀਤੇ ਨੇ । ਦੱਸ ਦਈਏ ਕਿ ਨੇਹਾ ਸਿੰਘ ਰਾਠੌੜ ਨੇ ੨੦੨੧ ‘ਚ ਵਿਆਹ ਕਰਵਾਉਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਹ ਵਿਆਹ ਨਹੀਂ ਸੀ ਹੋ ਪਾਇਆ ।

You may also like