Advertisment

ਗੁਰਲੇਜ ਅਖਤਰ ਅਤੇ ਸਿੰਘ ਹਰਜੋਤ ਆਪਣੇ ਨਵੇਂ ਗੀਤ ‘ਫਿੰਗਰ ਪ੍ਰਿੰਟ’ ਦੇ ਨਾਲ ਪਾ ਰਹੇ ਧੱਕ

author-image
By Shaminder
New Update
ਗੁਰਲੇਜ ਅਖਤਰ ਅਤੇ ਸਿੰਘ ਹਰਜੋਤ  ਆਪਣੇ ਨਵੇਂ ਗੀਤ ‘ਫਿੰਗਰ ਪ੍ਰਿੰਟ’ ਦੇ ਨਾਲ ਪਾ ਰਹੇ ਧੱਕ
Advertisment
ਗੁਰਲੇਜ ਅਖਤਰ ਅਤੇ ਸਿੰਘ ਹਰਜੋਤ ਦਾ ਨਵਾਂ ਗੀਤ ‘ਫਿੰਗਰ ਪ੍ਰਿੰਟ’ ਰਿਲੀਜ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਪ੍ਰਗਟ ਕੋਟਗੁਰੂ ਨੇ ਲਿਖੇ ਨੇ ਜਦੋਂਕਿ ਡਾਇਰੈਕਸ਼ਨ ਸੰਦੀਪ ਬੇਦੀ ਨੇ ਦਿੱਤੀ ਹੈ । ਗੀਤ ‘ਚ ਇੱਕ ਜੱਟੀ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਇੱਕ ਗੱਭਰੂ ਨੂੰ ਮਨ ਹੀ ਮਨ ਚਾਹੁੰਦੀ ਹੈ । ਪਰ ਗੱਭਰੂ ਹਮੇਸ਼ਾ ਉਸ ਨੂੰ ਇਹੀ ਕਹਿੰਦਾ ਹੈ ਕਿ ਉਹ ਉਸ ਨਾਲ ਯਾਰੀ ਨਾ ਲਾਵੇ । https://www.instagram.com/p/CE--FK9AKDB/ ਕਿਉਂਕਿ ਹਰ ਵੀਕੇਂਡ ‘ਤੇ ਉਸ ਦੀਆਂ ਪੇਸ਼ੀਆਂ ਪੈਂਦੀਆਂ ਹਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੁਰਲੇਜ ਅਖਤਰ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਪਿੱਛੇ ਜਿਹੇ ਕੁਲਵਿੰਦਰ ਬਿੱਲਾ ਦੇ ਨਾਲ ਆਏ ਉਨ੍ਹਾਂ ਦੇ ਗੀਤ ‘ਗੱਪ ਮਾਰਦਾ’ ਨੂੰ ਵੀ ਸਰੋਤਿਆਂ ਦਾ ਚੰਗਾ ਹੁੰਗਾਰਾ ਮਿਲਿਆ ਸੀ । https://www.instagram.com/p/CE3N9LDl2vX/ ਗੁਰਲੇਜ਼ ਅਖਤਰ ਦਾ ਪੂਰਾ ਪਰਿਵਾਰ ਹੀ ਸੰਗੀਤ ਨੂੰ ਸਮਰਪਿਤ ਹੈ ।ਉਨ੍ਹਾਂ ਦੇ ਪਤੀ ਅਤੇ ਗਾਇਕ ਕੁਲਵਿੰਦਰ ਕੈਲੀ ਵੀ ਇੱਕ ਪ੍ਰਸਿੱਧ ਗਾਇਕ ਹਨ । ਇਸ ਦੇ ਨਾਲ ਹੀ ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਅਤੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਨਾਮ ਕਮਾ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment