ਪਰੇਸ਼ ਰਾਵਲ ਨੂੰ ਬੰਗਾਲੀਆਂ ਖਿਲਾਫ਼ ਵਿਵਾਦਤ ਬਿਆਨ ਦੇਣਾ ਪਿਆ ਭਾਰੀ, ਅਦਾਕਾਰ ਖਿਲਾਫ FIR ਹੋਈ ਦਰਜ

written by Pushp Raj | December 03, 2022 11:28am

FIR against Paresh Rawal: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਇਨ੍ਹੀਂ ਦਿਨੀਂ ਆਪਣੇ ਇੱਕ ਵਿਵਾਦਿਤ ਬਿਆਨ ਦੇ ਚੱਲਦੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਅਭਿਨੇਤਾ ਨੇ ਗੁਜਰਾਤ ਵਿਖੇ ਇੱਕ ਸਿਆਸੀ ਪਾਰਟੀ ਲਈ ਚੋਣ ਪ੍ਰਚਾਰ ਦੇ ਦੌਰਾਨ ਵਿਵਾਦਤ ਬਿਆਨ ਦਿੱਤਾ ਸੀ। ਇਸ ਦੇ ਚੱਲਦੇ ਪਰੇਸ਼ ਰਾਵਲ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ।

Image Source : Twitter

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਪਰੇਸ਼ ਰਾਵਲ ਗੁਜਰਾਤ ਚੋਣਾਂ ਵਿੱਚ ਇੱਕ ਸਿਆਸੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਬੰਗਾਲੀਆਂ ਬਾਰੇ ਇੱਕ ਬਿਆਨ ਦਿੱਤਾ ਸੀ। ਜਿਸ ਤੋਂ ਬਾਅਦ ਉਹ ਵਿਵਾਦਾਂ ਵਿੱਚ ਘਿਰ ਗਏ ਹਨ।

Image Source : Twitter

ਪਰੇਸ਼ ਰਾਵਲ ਨੇ ਆਪਣੇ ਬਿਆਨ 'ਤੇ ਮੁਆਫੀ ਵੀ ਮੰਗ ਲਈ ਹੈ ਪਰ ਹੁਣ ਉਨ੍ਹਾਂ ਦੇ ਖਿਲਾਫ ਪੱਛਮੀ ਬੰਗਾਲ ਵਿੱਚ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ ਦੇ ਆਗੂ ਮੁਹੰਮਦ ਸਲੀਮ ਨੇ ਤਾਲਤਾਲਾ ਪੁਲੀਸ ਸਟੇਸ਼ਨ ਵਿੱਚ ਅਦਾਕਾਰ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ।

ਸੀਪੀਆਈ (ਐਮ) ਦੇ ਨੇਤਾ ਮੁਹੰਮਦ ਸਲੀਮ ਨੇ ਪੁਲਿਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਨੇ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਰੇਸ਼ ਰਾਵਲ ਦੇ ਭਾਸ਼ਣ ਦੀ ਵੀਡੀਓ ਦੇਖੀ ਹੈ। ਉਨ੍ਹਾਂ ਨੇ ਪਰੇਸ਼ ਰਾਵਲ 'ਤੇ ਜਨਤਕ ਮੰਚ 'ਤੇ ਆਪਣੇ ਭਾਸ਼ਣ ਰਾਹੀਂ ਦੰਗੇ ਫੈਲਾਉਣ ਦਾ ਦੋਸ਼ ਲਾਇਆ।

Image Source : Twitter

ਹੋਰ ਪੜ੍ਹੋ: ਹੰਸਿਕਾ ਮੋਟਵਾਨੀ ਅਤੇ ਸੋਹੇਲ ਕਥੂਰੀਆ ਦੇ ਸੰਗੀਤ ਦੀਆਂ ਵੀਡੀਓ ਹੋਈ ਵਾਇਰਲ, ਬੇਹੱਦ ਖੁਸ਼ ਨਜ਼ਰ ਆਈ ਜੋੜੀ

ਇਸ ਦੇ ਨਾਲ ਹੀ ਸ਼ਿਕਾਇਤਕਰਤਾ ਨੇ ਪਰੇਸ਼ ਰਾਵਲ ਉੱਤੇ ਦੇਸ਼ ਭਰ ਦੇ ਬੰਗਾਲੀ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਵਿਚਾਲੇ ਸਦਭਾਵਨਾ ਨੂੰ ਵਿਗਾੜਨ ਦਾ ਵੀ ਦੋਸ਼ ਲਗਾਇਆ। ਸ਼ਿਕਾਇਤਕਰਤਾ ਨੇ ਕਿਹਾ ਕਿ ਅਦਾਕਾਰ ਦੇ ਬਿਆਨ ਕਾਰਨ ਪ੍ਰਵਾਸੀ ਬੰਗਾਲੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਪਰੇਸ਼ ਰਾਵਲ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

 

You may also like