
ਸੁਗੰਧਾ ਮਿਸ਼ਰਾ ਜਿਸ ਦਾ ਵਿਆਹ ਕੁਝ ਦਿਨ ਪਹਿਲਾਂ ਹੋਇਆ ਹੈ । ਉਸ ਦੇ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਗਈ ਹੈ । ਇਲਜ਼ਾਮ ਹੈ ਕਿ ਸੁਗੰਧਾ ਮਿਸ਼ਰਾ ਦੇ ਵਿਆਹ ‘ਚ ਕੋਰੋਨਾ ਪ੍ਰੋਟੋਕਾਲ ਤੋੜਿਆ ਗਿਆ ਅਤੇ 100 ਦੇ ਕਰੀਬ ਲੋਕਾਂ ਨੂੰ ਵਿਆਹ ‘ਚ ਬੁਲਾਇਆ ਗਿਆ ਸੀ । ਇਸ ਵਿਆਹ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਗੰਧਾ ਮਿਸ਼ਰਾ ਦੇ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ । ਹਾਲਾਂਕਿ ਇਸ ਮਾਮਲੇ ‘ਚ ਹਾਲੇ ਕਿਸੇ ਤਰ੍ਹਾਂ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ।

ਹੋਰ ਪੜ੍ਹੋ : ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਗੌਹਰ ਖ਼ਾਨ, ਦੋ ਮਹੀਨੇ ਪਹਿਲਾਂ ਹੋਇਆ ਸੀ ਦਿਹਾਂਤ

ਥਾਣਾ ਸਦਰ ਫਗਵਾੜਾ ਵਿਖੇ ਸੁਗੰਧਾ ਮਿਸ਼ਰਾ, ਮੁੰਡੇ ਵਾਲਿਆਂ ਤੇ ਕਲੱਬ ਦੇ ਮੈਨੇਜਰ ਵਿਰੁੱਧ ਕੋਵਿਡ ਨਿਯਮਾਂ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਇੱਕ ਵਾਇਰਲ ਹੋਈ ਵੀਡੀਓ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ ਹੈ। ਸਦਰ ਥਾਣੇ ਦੇ ਐਸਆਈ ਰਘੁਵੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ 'ਚ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਵਾਇਰਲ ਵੀਡੀਓ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
View this post on Instagram
ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਸੰਕੇਤ ਭੋਂਸਲੇ ਨੇ ਫਗਵਾੜਾ ਦੇ ਕਲੱਬ ਕਬਾਨਾ ਵਿਖੇ ਵਿਆਹ ਕਰਵਾਇਆ ਸੀ। ਸੁਗੰਧਾ ਦੇ ਪਰਿਵਾਰ ਨੇ ਪਹਿਲਾਂ ਹੀ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਕੋਰੋਨਾ ਕਾਰਨ ਰਸਮਾਂ ਸਾਦਗੀ ਨਾਲ ਹੋਣਗੀਆਂ ਤੇ ਵਿਆਹ 'ਚ ਕੁਝ ਹੀ ਨਜ਼ਦੀਕੀ ਰਿਸ਼ਤੇਦਾਰ ਸ਼ਾਮਲ ਹੋਣਗੇ