ਮੈਂਟਲ ਹੈ ਕਿਆ: ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ, ਵੇਖੋ ਤਸਵੀਰਾਂ

Written by  Gourav Kochhar   |  May 05th 2018 11:39 AM  |  Updated: May 05th 2018 11:40 AM

ਮੈਂਟਲ ਹੈ ਕਿਆ: ਕੰਗਨਾ ਰਣੌਤ ਦੀ ਆਉਣ ਵਾਲੀ ਫ਼ਿਲਮ, ਵੇਖੋ ਤਸਵੀਰਾਂ

ਬਾਲੀਵੁੱਡ ਦੀ ਕਵੀਨ ਕੰਗਨਾ ਰਣੌਤ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਉਹ ਆਪਣੇ ਬੇਬਾਕ ਬਿਆਨਾਂ ਕਾਰਨ ਆਏ ਦਿਨ ਚਰਚਾ 'ਚ ਰਹਿੰਦੀ ਹੈ। ਕੰਗਨਾ ਅੱਜ ਆਪਣੇ ਟੈਲੇਂਟ ਦੀ ਬਦੌਲਤ ਨਾ ਸਿਰਫ ਬਾਲੀਵੁੱਡ ਦੀ ਸਭ ਤੋਂ ਸਫਲ ਅਭਿਨੇਤਰੀਆਂ 'ਚੋਂ ਇਕ ਹੈ ਸਗੋਂ ਆਪਣੀ ਇਕ ਫਿਲਮ ਲਈ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਅਭਿਨੇਤਰੀਆਂ ਵਿਚ ਵੀ ਕੰਗਣਾ ਸ਼ਾਮਿਲ ਹੈ। ਕੰਗਣਾ Kangana Ranaut ਦੀ ਫਿਲਮ 'ਮਣਿਕ੍ਰਣਿਕਾ' ਦੀ ਸ਼ੂਟਿੰਗ ਲਗਭੱਗ ਖਤਮ ਹੀ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਹ ਰਾਜਕੁਮਾਰ ਰਾਓ ਨਾਲ 'ਮੈਂਟਲ ਹੈ ਕਿਆ' ਵਿਚ ਨਜ਼ਰ ਆਵੇਗੀ।

Kangana

ਫਿਲਮ 'ਕਵੀਨ ਤੋਂ ਬਾਅਦ 'ਮੈਂਟਲ ਹੈ ਕਿਆ' ਰਾਹੀਂ ਇਕ ਵਾਰ ਫਿਰ ਤੋਂ ਰਾਜਕੁਮਾਰ ਰਾਓ ਅਤੇ ਕੰਗਨਾ ਰਣੌਤ Kangana Ranaut ਦੀ ਜੋੜੀ ਵੱਡੇ 'ਤੇ ਇਕੱਠੀ ਦਿਖਾਈ ਦੇਵੇਗੀ। ਇਸ ਫਿਲਮ ਦੀ ਸ਼ੂਟਿੰਗ 13 ਮਈ ਤੋਂ ਸ਼ੁਰੂ ਹੋਵੇਗੀ। ਫਿਲਮ ਦੀ ਨਿਰਮਾਤਾ ਏਕਤਾ ਕਪੂਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

Kangana

ਫਿਲਮ 'ਤੇ ਗੱਲ ਕਰਦੇ ਹੋਏ ਏਕਤਾ ਨੇ ਦੱਸਿਆ,''ਫਿਲਮ ਨੂੰ ਲੈ ਕੇ ਅਸੀਂ ਕਾਫੀ ਉਤਸ਼ਾਹਿਤ ਹਾਂ। ਇਹ ਨਾ ਹੀ ਕੋਈ ਫਨੀ ਅਤੇ ਨਾ ਹੀ ਥਰਿਲਰ ਫਿਲਮ ਹੈ। ਇਸ ਲਈ ਅਸੀਂ ਇਸ ਦੀ ਸ਼ੈਲੀ ਤਲਾਸ਼ ਰਹੇ ਹਾਂ। ਅਸੀਂ ਇਸ ਦੇ ਲਈ ਫਿਲਮ ਦਾ ਪੋਸਟਰ ਵੀ ਜਾਰੀ ਕੀਤਾ ਹੈ। ਇਹ 'ਥਰਿਲਰ ਕਾਮੇਡੀ' ਫਿਲਮ ਹੈ।

ਗੱਲ ਕਰੀਏ 'ਮਣਿਕ੍ਰਣਿਕਾ' ਦੀ ਤਾਂ ਇਸ ਦਾ ਨਿਰਦੇਸ਼ਨ ਸਾਊਥ ਦੇ ਡਾਇਰੈਕਟਰ ਕ੍ਰਿਸ਼ ਨੇ ਕੀਤਾ ਹੈ। ਫਿਲਮ ਵਿਚ ਕੰਗਨਾ Kangana Ranaut ਤੋਂ ਇਲਾਵਾ ਅੰਕਿਤਾ ਲੋਖੰਡੇ ਝਲਕਾਰੀ ਬਾਈ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਅੰਕਿਤਾ ਦੀ ਇਹ ਡੈਬਿਊ ਫਿਲਮ ਹੈ।

Kangana

'ਮੈਂਟਲ ਹੈ ਕਿਆ' ਰਾਹੀਂ ਰਾਜਕੁਮਾਰ ਰਾਓ Rajkumar Rao ਅਤੇ ਕੰਗਨਾ ਰਣੌਤ Kangana Ranaut ਦੀ ਜੋੜੀ ਦੂਜੀ ਵਾਰ ਇਕੱਠੇ ਸਕਰੀਨ ਸ਼ੇਅਰ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਦੋਵੇਂ 'ਕਵੀਨ' ਵਿਚ ਨਜ਼ਰ ਆਏ ਸਨ।

Kangana


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network