Advertisment

ਪਰਮੀਸ਼ ਵਰਮਾ ਦਾ ਆਉਣ ਵਾਲੇ ਗੀਤ ਛੜਾ ਦੀ ਪਹਿਲੀ ਝੱਲਕ ਹੋਈ ਜਾਰੀ, ਵੇਖੋ ਅਤੇ ਸ਼ੇਅਰ ਕਰੋ

author-image
By Gourav Kochhar
New Update
ਪਰਮੀਸ਼ ਵਰਮਾ ਦਾ ਆਉਣ ਵਾਲੇ ਗੀਤ ਛੜਾ ਦੀ ਪਹਿਲੀ ਝੱਲਕ ਹੋਈ ਜਾਰੀ, ਵੇਖੋ ਅਤੇ ਸ਼ੇਅਰ ਕਰੋ
Advertisment

Upcoming Punjabi Track Of Parmish Verma - Shada: ਵੀਡੀਓ ਡਾਇਰੈਕਟਰ ਵਜੋਂ ਕਰਿਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਗਾਇਕੀ ਅਤੇ ਅਦਾਕਾਰੀ ਦਾ ਕਮਾਲ ਦਿਖਾਉਣ ਵਾਲੇ ਪਰਮੀਸ਼ ਵਰਮਾ ਦਾ ਇਕ ਹੋਰ ਗੀਤ ਤਿਆਰ ਹੈ ਦਰਸ਼ਕਾਂ ਦੀ ਕਚਹਿਰੀ ਵਿਚ ਦਸਤਕ ਦੇਣ ਲਈ | ਜੀ ਹਾਂ ਗਾਲ਼ ਨੀ ਕੱਢਣੀ ਅਤੇ ਕੱਚੇ ਪੱਕੇ ਯਾਰ ਵਰਗੇ ਹਿੱਟ ਗੀਤ ਗਾਉਣ ਤੋਂ ਬਾਅਦ ਪਰਮੀਸ਼ ਵਰਮਾ ਤਿਆਰ ਨੇ ਆਪਣੇ ਨਵੇਂ ਗੀਤ "ਛੜਾ" ਦੇ ਨਾਲ | ਗੀਤ ਦਾ ਮਿਊਜ਼ਿਕ ਦਿੱਤਾ ਹੈ ਦੇਸੀ ਕਰਿਊ ਨੇ ਤੇ ਬੋਲ ਲਿਖੇ ਹਨ ਸਰਬਾ ਮਾਨ ਨੇ |

Advertisment

ਹਾਲ ਹੀ ਵਿਚ ਪਰਮੀਸ਼ ਵਰਮਾ Parmish Verma ਨੇ ਆਪਣੇ ਸੋਸ਼ਲ ਨੇਟਵਰਕਿੰਗ ਪੇਜ ਤੇ ਇਸ ਗੀਤ ਦੀ ਪਹਿਲੀ ਝੱਲਕ ਸੱਭ ਨਾਲ ਸਾਂਝਾ ਕਿੱਤੀ ਹੈ | ਇਹ ਗੀਤ 17 ਮਾਰਚ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਰਿਲੀਜ਼ ਹੋਵੇਗਾ | ਇਹ ਗੀਤ ਉਨ੍ਹਾਂ ਲਈ ਹੈ ਜਿਨ੍ਹਾਂ ਦਾ ਅਜੇ ਤੱਕ ਵਿਆਹ ਨਹੀਂ ਹੋਇਆ ਅਤੇ ਉਨ੍ਹਾਂ ਨੂੰ ਆਪਣੇ ਤੇ ਮਾਨ ਹੈ | ਜੀ ਹਾਂ ਇਹ ਚੀਜ਼ ਅਸੀਂ ਨਹੀਂ ਕਹਿ ਰਹੇ ਇਹ ਬੋਲ ਹਨ ਪਰਮੀਸ਼ ਵਰਮਾ ਦੇ | ਉਨ੍ਹਾਂ ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਵਿਚ ਲਿੱਖਿਆ ਹੈ #ProudlySingle | ਚਲੋ ਫਿਰ ਕਰਦੇ ਹਾਂ ਇੰਤਜ਼ਾਰ ਇਸ ਗੀਤ ਦਾ ਤੇ ਜੇ ਤੁਹਾਨੂੰ ਇਸ ਗੀਤ ਦਾ ਪੋਸਟਰ ਆਇਆ ਹੈ ਪਸੰਦ ਤਾਂ ਜਰੂਰ ਸ਼ੇਅਰ ਕਰੋ ਅਤੇ ਟੈਗ ਕਰੋ ਆਪਣੇ ਦੋਸਤ ਨਾਲ |

publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment