ਰਾਂਝਾ ਤੇ ਪ੍ਰੀਤੋ ਦੀ ਕਿਊਟ ਲਵ ਸਟੋਰੀ ਤੇ ਵਿੱਚ ਕਾਮੇਡੀ ਦਾ ਤੜਕਾ, ਵੇਖੋ ਪਹਿਲੀ ਝੱਲਕ

Written by  Gourav Kochhar   |  April 21st 2018 07:57 AM  |  Updated: April 21st 2018 07:57 AM

ਰਾਂਝਾ ਤੇ ਪ੍ਰੀਤੋ ਦੀ ਕਿਊਟ ਲਵ ਸਟੋਰੀ ਤੇ ਵਿੱਚ ਕਾਮੇਡੀ ਦਾ ਤੜਕਾ, ਵੇਖੋ ਪਹਿਲੀ ਝੱਲਕ

ਹਾਲ ਹੀ ਵਿਚ ਪੰਜਾਬੀ ਗਾਇਕ ਤੇ ਅਭਿਨੇਤਾ ਰੋਸ਼ਨ ਪ੍ਰਿੰਸ ਨੇ ਆਪਣੀ ਆਉਣ ਵਾਲੀ ਫਿਲਮ 'ਰਾਂਝਾ ਰਿਫਊਜੀ Ranjha Refugee ' ਦੀ ਘੋਸ਼ਣਾ ਕੀਤੀ ਸੀ | ਤੇ ਹੁਣ ਰੋਸ਼ਨ Roshan Prince ਨੇ ਆਪਣੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਆਪਣੇ ਪ੍ਰਸ਼ੰਸਕਾਂ ਲਈ ਸਾਂਝਾ ਕੀਤੀ ਹੈ | ਰੋਸ਼ਨ ਨੇ ਹਾਲ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਆਪਣੀ ਤੇ ਫਿਲਮ ਦੀ ਅਭਿਨੇਤਰੀ 'ਸਾਨਵੀ ਧੀਮਨ' ਦੀ ਇਕ ਰੋਮਾੰਟਿਕ ਤਸਵੀਰ ਸਾਂਝਾ ਕੀਤੀ ਹੈ |

ਰੋਸ਼ਨ ਪ੍ਰਿੰਸ Roshan Prince ਦੇ ਪੋਸਟ ਤੋਂ ਸਾਫ ਕਿ ਫਿਲਮ ਇਕ ਰੋਮਾਂਟਿਕ-ਕਾਮੇਡੀ ਹੋਵੇਗੀ | ਤਸਵੀਰ ਵਿਚ ਤੁਸੀਂ ਦੋਨਾਂ ਨੂੰ ਇਕੋਂ ਰੰਗ ਦੀ ਪੋਸ਼ਾਕ ਪਾਏ, ਪਿਆਰ ਵਿਚ ਪੂਰੀ ਤਰਾਂ ਨਾਲ ਗੁਮ ਹੋਇਆ ਦੇਖ ਸਕਦੇ ਹੋ | ਰੋਸ਼ਨ ਪ੍ਰਿੰਸ ਨੇ ਆਪਣੇ ਅਕਾਊਂਟ ਤੇ ਲਿਖਿਆ :

Roshan Prince

“FIRST LOOK”

❤ Ranjha Te Preeto ❤

Di Cute Jahi Love Story

Te Vich Comedy Da Tadka...

26 Oct, 2018 Nu Pesh Karan Ja Rahe Aan

#RanjhaRefugee #26Oct

Directed By Avtar Singh

JB Movies Production

Worldwide Distribution By Omjee Group

(Munish Sahni)

Still Photography By Deep Diljit

ਅਵਤਾਰ ਸਿੰਘ ਨੂੰ 2015 ਦੀ ਫਿਲਮ 'ਮਿੱਟੀ ਨਾ ਫਰੋਲ ਜੋਗੀਆਂ' ਦੇ ਨਿਰਦੇਸ਼ਨ ਅਤੇ ਸਕ੍ਰਿਪਟ ਲਈ ਜਾਣਿਆ ਜਾਂਦਾ ਹੈ | ਤੇ ਹੁਣ ਉਹ ਇਕ ਵਾਰ ਫਿਰ ਨਿਰਦੇਸ਼ਕ ਦੇ ਰੂਪ ਚ ਵਾਪਸੀ ਕਰ ਰਹੇ ਹਨ | ਇਹ ਕਾਮੇਡੀ ਡਰਾਮਾ ਫਿਲਮ 26 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ | ਹਾਲਾਂਕਿ ਫਿਲਮਾਂ ਬਾਰੇ ਅਜੇ ਬਹੁਤ ਕੁਝ ਨਹੀਂ ਦੱਸਿਆ ਗਿਆ ਹੈ, ਪਰ ਫ਼ਿਲਮ ਵਿਚ ਸ਼ਾਮਲ ਪ੍ਰਮੁੱਖ ਕਿਰਦਾਰਾਂ ਵਿਚ ਰੋਸ਼ਨ ਪ੍ਰਿੰਸ, ਸਾਨਵੀ ਧੀਮਨ, ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਸ਼ਾਮਲ ਹਨ |

Roshan Prince

ਸਾਲ 2018 ਪੰਜਾਬੀ ਅਭਿਨੇਤਾ ਰੋਸ਼ਨ ਪ੍ਰਿੰਸ ਲਈ ਚੰਗਾ ਸਾਲ ਮੰਨਿਆ ਜਾ ਸਕਦਾ ਹੈ | ਫਰਵਰੀ 2018 'ਚ ਉਨ੍ਹਾਂ ਦੀ ਇਸ ਸਾਲ ਦੀ ਪਹਿਲੀ ਰਿਲੀਜ਼' ਰੁਬੀਨਾ ਬਾਜਵਾ 'ਦੇ ਨਾਲ "ਲਾਵਾਂ ਫੇਰੇ" ਸੀ, ਜੋ ਇੱਕ ਬਲਾਕਬੱਸਟਰ ਹਿਟ ਬਣ ਗਈ | ਇਸਤੋਂ ਬਾਅਦ ਰੋਸ਼ਨ Roshan Prince ਨੇ ਵੱਡੇ ਬਜਟ ਦੀ ਫਿਲਮ' ਸੁਬੇਦਰ ਜੋਗਿੰਦਰ ਸਿੰਘ 'ਵਿਚ ਕੰਮ ਕੀਤਾ | ਫਿਲਮ ਚ ਰੋਸ਼ਨ ਨੇ "ਸਵਰਨ ਸਿੰਘ" ਦਾ ਕਿਰਦਾਰ ਬਹੁਤ ਸੋਹਣੇ ਰੂਪ ਵਿਚ ਪੇਸ਼ ਕੀਤਾ ਜਿਸ ਲਈ ਉਨ੍ਹਾਂ ਦੇ ਕੰਮ ਨੂੰ ਕਾਫੀ ਪ੍ਰਸ਼ੰਸਾ ਮਿਲੀ ਤੇ ਹੁਣ ਰੋਸ਼ਨ ਪ੍ਰਿੰਸ  Roshan Prince ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਰ ਮਨੋਰੰਜਨ ਲਈ ਤਿਆਰ ਹੋਣ ਲਈ ਕਿਹਾ ਹੈ | ਪਾਲੀਵੁੱਡ ਨਾਲ ਜੁੜੀ ਹੋਰ ਮਨੋਰੰਜਕ ਖਬਰਾਂ ਲਈ ਸਾਡਾ ਪੇਜ ਪੜਦੇ ਰਹੋ |

Roshan Prince


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network