"ਸੁਪਰ-30" ਲਈ ਦਿਖਿਆ ਰਿਤਿਕ ਦਾ ਬਿਹਾਰੀ ਰੂਪ, ਪਹਿਚਾਣ ਪਾਣਾ ਵੀ ਹੈ ਮੁਸ਼ਕਿਲ

Written by  Gourav Kochhar   |  February 07th 2018 06:08 AM  |  Updated: February 07th 2018 06:08 AM

"ਸੁਪਰ-30" ਲਈ ਦਿਖਿਆ ਰਿਤਿਕ ਦਾ ਬਿਹਾਰੀ ਰੂਪ, ਪਹਿਚਾਣ ਪਾਣਾ ਵੀ ਹੈ ਮੁਸ਼ਕਿਲ

ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ 'ਸੁਪਰ-30' ਦੇ ਮੁੱਖੀ ਆਨੰਦ ਕੁਮਾਰ ਦੀ ਬਾਇਓਪਿਕ ਵਿਚ ਅਹਿਮ ਭੂਮਿਕਾ ਨਿੱਭਾ ਰਹੇ ਹਨ। ਇਸ ਫਿਲਮ ਦੇ ਵਿਚ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਫਿਲਹਾਲ ਉਨ੍ਹਾਂ ਦੀ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਰਿਤਿਕ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਨੂੰ 'And the journey begins' ਕੈਪਸ਼ਨ ਨਾਲ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਰਿਤਿਕ ਆਨੰਦ ਕੁਮਾਰ ਦੀ ਤਰ੍ਹਾਂ ਇਕ ਆਮ ਵਿਅਕਤੀ ਵਰਗੇ ਨਜ਼ਰ ਆ ਰਹੇ ਹਨ। ਰਿਤਿਕ Hrithik Roshan ਆਪਣੇ ਇਸ ਨਵੇਂ ਲੁੱਕ 'ਚ ਕਾਫੀ ਜ਼ਬਰਦਸਤ ਦਿਖਾਈ ਦੇ ਰਹੇ ਹਨ।

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਬਿਹਾਰ ਦੇ ਰਹਿਣ ਵਾਲੇ ਆਨੰਦ ਕੁਮਾਰ 'ਤੇ ਆਧਾਰਿਤ ਹੈ ਜੋ ਹਰ ਸਾਲ 30 ਬੱਚਿਆਂ ਨੂੰ ਆਈ. ਆਈ. ਟੀ. ਦੀ ਮੁਫਤ ਕੋਚਿੰਗ ਦਿੰਦੇ ਹਨ, ਜੋ ਗਰੀਬ ਤੇ ਪਿੱਛੜੇ ਵਰਗ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਵਲੋਂ ਦਿੱਤੀ ਗਈ ਕੋਚਿੰਗ ਨਾਲ ਲੱਗਭਗ ਸਭ ਵਿਦਿਆਰਥੀ ਆਈ. ਆਈ. ਟੀ. 'ਚ ਚੁੱਣੇ ਜਾਂਦੇ ਹਨ। ਨਿਰਦੇਸ਼ਕ ਵਿਕਾਸ ਬਹਿਲ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਫਿਲਮ ਨੂੰ ਫੈਂਟਮ ਅਤੇ ਰਿਲਾਇੰਸ ਏੰਟਰਟੇਨਮੇੰਟ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਫਿਲਮ 23 ਨਵੰਬਰ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network