ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ ਨੇ ਜਿਤਿਆ ਬੈਸਟ ਬੇਕਗ੍ਰਾਉੰਡ ਸਕੋਰ ਦਾ ਖਿਤਾਬ

Written by  Gourav Kochhar   |  March 30th 2018 03:06 PM  |  Updated: March 30th 2018 03:06 PM

ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ ਨੇ ਜਿਤਿਆ ਬੈਸਟ ਬੇਕਗ੍ਰਾਉੰਡ ਸਕੋਰ ਦਾ ਖਿਤਾਬ

ਲਾਓ ਜੀ ਤਿਆਰ ਹੋ ਜਾਓ ਪੰਜਾਬੀ ਫ਼ਿਲਮ ਇੰਡਸਟਰੀ ਦਾ ਸੱਭ ਤੋਂ ਵੱਡਾ ਅਵਾਰਡ ਸ਼ੋਅ ਦਾ ਆਨੰਦ ਲੈਣ ਲਈ | ਪੰਜਾਬੀ ਫ਼ਿਲਮ ਇੰਡਸਟਰੀ ਦਾ ਹਰ ਇੱਕ ਅਦਾਕਾਰ ਇਸ ਅਵਾਰਡ ਸ਼ੋਅ ਦਾ ਹਰ ਸਾਲ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ | ਉਸ ਤੋਂ ਵੀ ਵੱਧ ਇੰਤਜ਼ਾਰ ਕਰਦੇ ਹਨ ਸਿਤਾਰਿਆਂ ਦੇ ਫੈਨਸ ਜੋ ਉਨ੍ਹਾਂ ਨੂੰ ਲਾਈਵ ਪਰਫ਼ਾਰ੍ਮ ਕਰਦੇ ਵੇਖਣਾ ਚਾਹੁੰਦੇ ਹਨ | ਇਸੀ ਲਈ ਤਾਂ ਹਰ ਸਾਲ ਇਹ ਅਵਾਰਡ ਸ਼ੋਅ ਹੋਰ ਵੀ ਜ਼ਿਆਦਾ ਮਸ਼ਹੂਰ ਅਤੇ ਵੱਡਾ ਹੁੰਦਾ ਜਾ ਰਿਹਾ ਹੈ | ਇਸ ਸ਼ੋਅ ਵਿਚ ਆਪਣੀ ਫ਼ਿਲਮ ਨੂੰ ਨੋਮੀਨੇਟ ਕਰਨ ਲਈ ਪੰਜਾਬੀ ਫ਼ਿਲਮ ਇੰਡਸਟਰੀ ਦਿਨਭਰ ਕੜੀ ਮੇਹਨਤ ਕਰਦੀ ਨਜ਼ਰ ਆ ਰਹੀ ਹੈ | ਅਦਾਕਾਰ, ਗਾਇਕ, ਨਿਰਦੇਸ਼ਕ, ਕਾਮੇਡੀਅਨ, ਨਿਰਮਾਤਾ ਹਰ ਕੋਈ ਇਸ ਅਵਾਰਡ ਦਾ ਹਿੱਸਾ ਬਣਨਾ ਚਾਹੁੰਦਾ ਹੈ |

ਪੀਟੀਸੀ ਫ਼ਿਲਮ ਫ਼ਿਲਮ ਅਵਾਰਡ 2018 ਦੇ ਲਈ ਪੋਲੀਵੁੱਡ ਪੂਰੀ ਤਰਾਂ ਤਿਆਰ ਨਜ਼ਰ ਆ ਰਿਹਾ ਹੈ | ਇਸ ਅਵਾਰਡ ਦੇ ਰੇਡ ਕਾਰਪੈਟ ਤੇ ਪੋਲੀਵੁੱਡ ਅਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਪੁੱਜੀਆਂ ਹਨ | ਪੀਟੀਸੀ ਫ਼ਿਲਮ ਅਵਾਰਡ 2018 ਦੀ ਨੌਮੀਨੇਸ਼ਨ ਸੂਚੀ ਤਿਆਰ ਕਿੱਤੀ ਹੈ ਜਿਸ ਵਿਚ ਕਈ ਮਸ਼ਹੂਰ ਹਸਤੀਆਂ ਦੇ ਨਾਮ ਸਾਹਮਣੇ ਆਏ ਹਨ |

ਬੈਸਟ ਬੇਕਗ੍ਰਾਉੰਡ ਸਕੋਰ ਦੀ ਸੂਚੀ ਵਿਚ ਪੰਜ ਨਾਮ ਹਨ:

List of Best Background Score:

- ਪਹਿਲਾ ਨਾਮ ਹੈ ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ,

- ਦੂਜਾ ਨਾਮ ਹੈ ਜਤਿੰਦਰ ਸ਼ਾਹ ਫ਼ਿਲਮ ਲਾਹੌਰੀਏ ਤੋਂ,

- ਤੀਜਾ ਨਾਮ ਹੈ ਰਾਜੂ ਸਿੰਘ ਫ਼ਿਲਮ ਜਿੰਦੁਆ,

- ਚੋਥਾ ਨਾਮ ਹੈ ਸਨੀ ਬਾਵਰਾ ਅਤੇ ਇੰਦਰ ਬਾਵਰਾ ਫ਼ਿਲਮ ਜੋਰਾ ੧੦ ਨੰਬਰੀਆ,

- ਪੰਜਵਾਂ ਨਾਮ ਹੈ ਸੁਰੇਂਦਰ ਸੋਢੀ ਫ਼ਿਲਮ ਸਾਬ ਬਹਾਦਰ

ਜੈਦੇਵ ਕੁਮਾਰ ਫ਼ਿਲਮ ਰੱਬ ਦਾ ਰੇਡੀਓ ਨੇ ਜਿਤਿਆ ਬੈਸਟ ਬੇਕਗ੍ਰਾਉੰਡ ਸਕੋਰ ਦਾ ਖਿਤਾਬ | ਯੋਗੇਸ਼ ਛਾਬੜਾ ਅਤੇ ਅਮਨ ਧਾਲੀਵਾਲ ਵਲੋਂ ਕਿੱਤਾ ਗਿਆ ਸਨਮਾਨਿਤ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network