ਪੰਜਾਬੀ ਸਿਨੇਮਾ ਦੀ ਸ਼ੁਰੂਆਤ ਨਹੀਂ ਸੀ ਸੌਖੀ, ਜਾਣੋ ਪਹਿਲੀ ਪੰਜਾਬੀ ਫ਼ੀਚਰ ਫਿਲਮ ਬਾਰੇ

Written by  Aaseen Khan   |  February 13th 2019 04:56 PM  |  Updated: February 13th 2019 04:56 PM

ਪੰਜਾਬੀ ਸਿਨੇਮਾ ਦੀ ਸ਼ੁਰੂਆਤ ਨਹੀਂ ਸੀ ਸੌਖੀ, ਜਾਣੋ ਪਹਿਲੀ ਪੰਜਾਬੀ ਫ਼ੀਚਰ ਫਿਲਮ ਬਾਰੇ

ਪੰਜਾਬੀ ਸਿਨੇਮਾ ਦੀ ਸ਼ੁਰੂਆਤ ਨਹੀਂ ਸੀ ਸੌਖੀ, ਜਾਣੋ ਪਹਿਲੀ ਪੰਜਾਬੀ ਫ਼ੀਚਰ ਫਿਲਮ ਬਾਰੇ : ਪੰਜਾਬੀ ਸਿਨੇਮਾ ਅੱਜ ਆਸਮਾਨ ਦੀਆਂ ਬੁਲੰਦੀਆਂ 'ਤੇ ਪਹੁੰਚ ਚੁੱਕਿਆ ਹੈ। ਪਰ ਇਸ ਦੀ ਸ਼ੁਰੂਆਤ ਆਸਾਨੀ ਨਾਲ ਨਹੀਂ ਹੋਈ ਸੀ। ਪੰਜਾਬੀ ਸਿਨੇਮਾ ਨੇ ਕਾਫੀ ਚੰਗੇ ਮਾੜੇ ਸਮੇਂ ਦੇਖੇ ਹਨ ਪਰ ਉਹਨਾਂ ਸਭ ਨੂੰ ਪਾਰ ਕਰਦਾ ਹੋਇਆ ਪੰਜਾਬ ਦਾ ਸਿਨੇਮਾ ਅੱਜ ਆਪਣੀ ਵੱਖਰੀ ਪਹਿਚਾਣ ਦਾ ਮਲਿਕ ਬਣ ਚੁੱਕਿਆ ਹੈ। ਪੰਜਾਬੀ ਸਿਨੇਮਾ ਨੂੰ ਆਮ ਤੌਰ 'ਤੇ ਪਾਲੀਵੁੱਡ ਵੀ ਕਿਹਾ ਜਾਂਦਾ ਹੈ।

first punjabi feature film beginning of punjabi cinema first punjabi feature film beginning of punjabi cinema

ਪੰਜਾਬ ਦੇ ਸਿਨਮਾ ਦੀ ਸ਼ੁਰੂਆਤ ਸੰਨ 1928 'ਚ ਹੋਈ ਸੀ, ਉਂਝ ਇਸ 'ਤੇ ਕੰਮ ਤਾਂ 1920 ਤੋਂ ਹੀ ਲਾਹੌਰ ਵਿੱਚ ਸ਼ੁਰੂ ਹੋ ਗਿਆ ਸੀ। ਆਜ਼ਾਦੀ ਤੋਂ ਪਹਿਲਾਂ ਲਾਹੌਰ ਪੰਜਾਬੀ ਸਿਨੇਮਾ ਦਾ ਕੇਂਦਰ ਰਿਹਾ ਹੈ।1935 'ਚ ਪਹਿਲੀ ਪੰਜਾਬੀ ਫ਼ੀਚਰ ਫਿਲਮ ਨਿਰਦੇਸ਼ਕ ਕੇ.ਡੀ. ਮਹਿਰਾ ਦੀ ਅਗਵਾਈ 'ਚ ਬਣੀ ਜਿਸ ਦਾ ਨਾਮ ਹੈ, "ਪਿੰਡ ਦੀ ਕੁੜੀ'।ਇਹ ਫਿਲਮ ਕਲਕੱਤਾ ਵਿਖੇ ਬਣਾਈ ਗਈ ਅਤੇ ਕਲਕੱਤਾ ਦੀ ਕੰਪਨੀ ਇੰਦਰਾ ਮੂਵੀ ਟੋਨ ਤੋਂ ਪ੍ਰੋਡੀਊਸ ਕਰਵਾ ਕੇ , ਲਾਹੌਰ ਰਿਲੀਜ਼ ਕੀਤੀ ਗਈ।

ਹੋਰ ਵੇਖੋ : ਪਿਛਲੇ 20 ਸਾਲ ਤੋਂ ਪੰਜਾਬੀ ਸਿਨੇਮਾ ਦਾ ਬਦਲਦਾ ਰੰਗ ਰੂਪ

first punjabi feature film beginning of punjabi cinema first punjabi feature film beginning of punjabi cinema

ਫਿਲਮ 'ਚ ਅਦਾਕਾਰਾ ਨੂਰ ਜਹਾਂ, ਮੁਬਾਰਕ, ਪੁਸ਼ਪਾ ਰਾਣੀ ਅਤੇ ਹੈਦਰ ਬੰਦੀ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ। ਫਿਲਮ ਅਜਿਹੀ ਕਾਮਯਾਬ ਹੋਈ, ਕਿ ਬੰਬਈ ਅਤੇ ਕਲਕੱਤਾ ਦੇ ਟੈਕਨੀਸ਼ੀਅਨ ਅਤੇ ਕਲਾਕਾਰ ਨੂੰ, ਪੰਜਾਬੀ ਸਿਨੇਮਾ ਦਾ ਲੋਹਾ ਮੰਨ ਲਾਹੌਰ ਆਉਣਾ ਪਿਆ ਤੇ ਪੰਜਾਬੀ ਫ਼ਿਲਮਜ਼ ਲਾਹੌਰ ਵਿਖੇ, ਹੀ ਬਣਨੀਆਂ ਸ਼ੁਰੂ ਹੋ ਗਈਆਂ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network