ਕੀ ਐਮੀ ਵਿਰਕ ਅਤੇ ਸਰਗੁਨ ਮਹਿਤਾ ਨੂੰ ਮਿਲੇਗਾ 'ਕਿਸਮਤ' ਦਾ ਸਾਥ !

written by Shaminder | August 25, 2018

'ਕਿਸਮਤ' ਫਿਲਮ 21 ਸਤੰਬਰ ਨੂੰ ਸਿਨੇਮਾ ਘਰਾਂ 'ਚ ਆ ਰਹੀ ਹੈ । ਇਸ ਫਿਲਮ 'ਚ ਮੁੱਖ ਭੂਮਿਕਾਵਾਂ 'ਚ Ammy Virk ਅਤੇ ਸਰਗੁਨ ਮਹਿਤਾ ਨਿਭਾ ਰਹੇ ਨੇ । ਇਸ ਫਿਲਮ ਦਾ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਅਦਾਕਾਰ ਐਮੀ ਵਿਰਕ ਨੇ ਜਾਣਕਾਰੀ ਦਿੱਤੀ ਹੈ । ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕਰਕੇ ਉਨ੍ਹਾਂ ਨੇ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਫਿਲਮ ਦੇ ਗੀਤ 'ਕੌਣ ਹੋਵੇਗਾ' ਨੂੰ ਸਵਾਈਪ ਅੱਪ ਕਰਕੇ ਸੁਣਨ ਦੀ ਅਪੀਲ ਕੀਤੀ ਹੈ।ਇਹ ਫਿਲਮ ਇੱਕ ਰੋਮਾਂਟਿਕ ਕਮੇਡੀ ਫਿਲਮ ਹੈ ।ਜਿਸ 'ਚ ਤੁਹਾਨੂੰ ਇਮੋਸ਼ਨ,ਡਰਾਮਾ , ਰੋਮਾਂਸ ਸਭ ਕੁਝ ਵੇਖਣ ਨੂੰ ਮਿਲੇਗਾ । ਫਿਲਮ ਦਾ ਇੱਕ ਗੀਤ 'ਕੌਣ ਹੋਵੇਗਾ' ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਐਮੀ ਵਿਰਕ ਤੋਂ ਇਲਾਵਾ ਫਿਲਮ 'ਚ ਹੋਰ ਕਈ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ । https://www.instagram.com/p/Bm5RXV_HT77/ ਦੱਸ ਦਈਏ ਕਿ ਇਸ ਤੋਂ ਪਹਿਲਾਂ ਐਮੀ ਵਿਰਕ 'ਬੰਬੂਕਾਟ', 'ਅਰਦਾਸ' ,'ਨਿੱਕਾ ਜ਼ੈਲਦਾਰ' ਸਣੇ ਹੋਰ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ ,ਜਿਨਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ । 'ਕਿਸਮਤ' ਫਿਲਮ ਵਿੱਚ ਵੀ ਉਹ ਇੱਕ ਰੋਮਾਂਟਿਕ ਕਿਰਦਾਰ ਨਿਭਾ ਰਹੇ ਨੇ । ਪਰ 'ਬੰਬੂਕਾਟ' ਅਤੇ 'ਨਿੱਕਾ ਜ਼ੈਲਦਾਰ' ਵਰਗੀ ਕਾਮਯਾਬੀ ਦਾ ਸਵਾਦ ਇਸ ਫਿਲਮ ਤੋਂ ਉਨ੍ਹਾਂ ਨੂੰ ਮਿਲੇਗਾ ਜਾਂ ਨਹੀਂ । ਇਹ ਤਾਂ 21 ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਪਰ ਹਾਲ ਦੀ ਘੜੀ ਤਾਂ ਇਸ ਫਿਲਮ ਦੀ ਸਟਾਰ ਕਾਸਟ 21ਸਤੰਬਰ ਦਾ ਇੰਤਜ਼ਾਰ ਕਰ ਰਹੀ ਹੈ । qismat

0 Comments
0

You may also like