ਬਾਗੀ 2 ਦਾ ਪਹਿਲਾ ਗੀਤ ਹੋਇਆ ਜਾਰੀ, ਨਵਰਾਜ ਹੰਸ ਦੀ ਅਵਾਜ਼ ਦਾ ਚਲਿਆ ਜਾਦੂ
First song of Baaghi 2: ਬਾਲੀਵੁੱਡ ਦੇ ਵਿਚ ਇਕ ਤੋਂ ਬਾਅਦ ਇਕ ਪੰਜਾਬੀ ਗੀਤਾਂ ਦਾ ਜਾਦੂ ਚਲ ਰਿਹਾ ਹੈ ਤੇ ਨਾਲ ਹੀ ਚਾਲ ਰਿਹਾ ਸਾਡੇ ਪੰਜਾਬੀ ਗਾਇਕ ਦੀ ਅਵਾਜ਼ ਦਾ ਜਾਦੂ | ਹੁਣ ਤੇ ਪੰਜਾਬੀ ਗੀਤ ਬੌਲੀਵੁੱਡ ਫ਼ਿਲਮਾਂ ਦੇ ਲਈ ਸ਼ਗੁਨ ਬਣ ਗਏ ਨੇ , ਜੇ ਕਿੱਸੇ ਫਿਲਮ ਦੇ ਵਿਚ ਪੰਜਾਬੀ ਗੀਤ ਨਾ ਹੋਵੇ ਤੇ ਉਸ ਫਿਲਮ ਨੂੰ ਪੂਰਾ ਹੀ ਨਹੀਂ ਮਨਯਾ ਜਾਏਗਾ | ਬਾਗੀ 2 ਦਾ ਟ੍ਰੇਲਰ ਤਾਂ ਤੁਸੀਂ ਸਾਰੀਆਂ ਨੇ ਦੇਖ ਹੀ ਲਿਆ ਹੋਏਗਾ ਤੇ ਇਹ ਗੱਲ ਤਾਂ ਅਸੀਂ ਜਾਣਦੇ ਹੀ ਨੇ ਕਿ ਟ੍ਰੇਲਰ ਤੁਹਾਨੂੰ ਸਾਰੀਆਂ ਨੂੰ ਇਕ ਦਮ ਬੰਬ ਲੱਗਿਆ ਹੈ |
ਸੋ ਇਸ ਫਿਲਮ ਦਾ ਟ੍ਰੇਲਰ ਹੀ ਬੰਬ ਨਹੀਂ ਹੈ ਇਸ ਫਿਲਮ ਦਾ ਪਹਿਲਾ ਗੀਤ ਵੀ ਪੂਰਾ ਪੂਰਾ ਧਮਾਕੇ ਪਾ ਰਿਹਾ ਹੈ ਤੇ ਨਾਲ ਨਾਲ ਧਮਾਕੇ ਪਾ ਰਹੀ ਹੈ ਸਾਡੇ ਪੰਜਾਬੀ ਏਂਟਰਟੇਨਮੇਂਟ ਇੰਡਸਟਰੀ ਦੇ ਹੈਂਡਸਮ ਹੰਕ ਨਵਰਾਜ ਹੰਸ Navraj Hans ਦੀ ਅਵਾਜ਼ | ਜੀ ਹਾਂ ਬਾਗੀ 2 ਦੇ ਪਹਿਲਾ ਗੀਤ "ਮੁੰਡਿਆਂ " (Mundiyan ) ਰਿਲੀਜ਼ ਹੋ ਚੁਕਿਆ ਹੈ ਤੇ ਇਸ ਗੀਤ ਨੂੰ ਗਾਇਆ ਹੈ ਨਵਰਾਜ ਹੰਸ ਨੇ | ਵੈਸੇ ਤਾਂ ਇਹ ਗੀਤ ਪੰਜਾਬੀ ਲੇਜੇਂਡਰੀ ਸਿੰਗਰ ਲੈਮਬਰ ਹੂਸੈਨਪੁਰੀ ਦਾ ਹੈ, ਉਨ੍ਹਾਂ ਦਾ ਗਾਇਆ ਹੋਇਆ ਗੀਤ ਵੀ ਹਿੱਟ ਸੀ ਤੇ ਜਦੋ ਹੀ ਹਿੱਟ ਗੀਤ ਦੁਬਾਰਾ ਬਾਲੀਵੁੱਡ ਦੇ ਵਿਚ ਬਣਾਇਆ ਗਿਆ ਤੇ ਇਹ ਫੇਰ ਤੋਂ ਹਿੱਟ ਹੀ ਹੋਇਆ, ਸੋ ਗੀਤ ਰਿਲੀਜ਼ ਹੋ ਚੁਕਿਆ ਹੈ, ਜੇ ਤੁਸੀਂ ਹਲੇ ਤਕ ਇਹ ਗੀਤ ਨਹੀਂ ਸੁਣਿਆ ਤੇ ਜਰੂਰ ਸੁਣੋ, ਕਿਉਕਿ ਇਹ ਗੀਤ ਬਾਹਲਾ ਈ ਘੈਂਟ ਹੈ |
Edited By: Gourav Kochhar