Advertisment

ਲਾਵਾਂ ਫੇਰੇ ਫ਼ਿਲਮ ਦਾ ਪਹਿਲਾ ਗੀਤ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

author-image
By Gourav Kochhar
New Update
ਲਾਵਾਂ ਫੇਰੇ ਫ਼ਿਲਮ ਦਾ ਪਹਿਲਾ ਗੀਤ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ
Advertisment
9 ਫਰਵਰੀ ਨੂੰ ਪੰਜਾਬੀ ਫਿਲਮ 'ਲਾਵਾਂ ਫੇਰੇ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੂੰ ਕਾਫ਼ੀ ਪਿਆਰ ਮਿਲ ਰਿਹਾ ਹੈ ਤੇ ਹੁਣ ਫ਼ਿਲਮ ਦਾ ਪਹਿਲਾ ਗੀਤ 'ਪਰਹੁਣੇ' ਰਿਲੀਜ਼ ਹੋ ਗਿਆ ਹੈ। publive-image ਥੋੜ੍ਹਾ ਜਿੰਨਾ ਗੀਤ ਸਾਨੂੰ ਉਂਝ ਟਰੇਲਰ 'ਚ ਵੀ ਸੁਣਨ ਨੂੰ ਮਿਲ ਰਿਹਾ ਹੈ। ਗੀਤ ਨੂੰ ਰਣਜੀਤ ਬਾਵਾ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਲਾਡੀ ਗਿੱਲ ਦਾ ਹੈ।
Advertisment
ਰੌਸ਼ਨ ਪ੍ਰਿੰਸ Roshan Prince ਨੇ ਗੀਤ ਨਾਲ ਸਬੰਧਤ ਕੁਝ ਤਸਵੀਰਾਂ ਪੋਸਟ ਕਰਕੇ ਦੱਸਿਆ ਕਿ 'ਪਰਹੁਣੇ' ਗੀਤ ਜੀਜਿਆਂ ਲਈ ਖਾਸ ਤੌਰ 'ਤੇ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, 'ਦੁਨੀਆ ਭਰ ਦੇ ਜੀਜਿਆਂ ਨੂੰ ਡਾਂਸ ਫਲੋਰ 'ਤੇ ਸੱਦਾ ਦੇਣ ਜਾ ਰਹੇ ਹਾਂ।' ਦੱਸਣਯੋਗ ਹੈ ਕਿ 'ਲਾਵਾਂ ਫੇਰੇ' ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ ਹੈ, ਜਿਸ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਜੀਜਿਆਂ ਦੇ ਰੋਲ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਹੜੇ ਪਹਿਲਾਂ ਵੀ ਸੁਪਰਹਿੱਟ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment