Advertisment

ਰਣਜੀਤ ਬਾਵਾ ਆਪਣੀ ਐਲਬਮ ਦੇ ਪਹਿਲੇ ਗੀਤ ‘ਇਕ ਤਾਰੇ ਵਾਲਾ’ ਨੂੰ ਰਿਲੀਜ਼ ਕਰਨ ਲਈ ਤਿਆਰ

author-image
By Gourav Kochhar
New Update
ਰਣਜੀਤ ਬਾਵਾ ਆਪਣੀ ਐਲਬਮ ਦੇ ਪਹਿਲੇ ਗੀਤ ‘ਇਕ ਤਾਰੇ ਵਾਲਾ’ ਨੂੰ ਰਿਲੀਜ਼ ਕਰਨ ਲਈ ਤਿਆਰ
Advertisment
ਦਿਲਜੀਤ ਦੁਸਾਂਝ ਦੀ ਕੌਨ.ਫੀ.ਡੈਨ.ਸ਼ਿਯਲ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਵਧੇਰੇ ਗਾਇਕ ਤੁਰੰਤ ਸਫ਼ਲਤਾ ਪਾਉਣ ਲਈ ਫੁੱਲ ਮਿਊਜ਼ਿਕ ਐਲਬਮ ਦੇ ਫਾਰਮੂਲੇ ਅਪਨਾਉਣ ਦੀ ਕੋਸ਼ਿਸ਼ ਕਰਨ ਲਈ ਤਿਆਰ ਹਨ | ਜਿਥੇ ਕਈ ਗਾਇਕ ਜਿਵੇਂ ਗੁਰਿ ਤੇ ਸਤਿੰਦਰ ਸਰਤਾਜ ਪਹਿਲਾਂ ਹੀ ਆਪਣੇ ਆਉਣ ਵਾਲੇ ਐਲਬਮ ਦੀ ਘੋਸ਼ਣਾ ਕਰ ਚੁਕੇ ਹਨ, ਇਸ ਸੂਚੀ ਵਿਚ ਇਕ ਹੋਰ ਨਾਮ ਸ਼ਾਮਿਲ ਹੋ ਗਿਆ ਹੈ | ਤੇ ਉਹ ਨਾਮ ਹੈ ਰਣਜੀਤ ਬਾਵਾ ਦਾ | ਇਹ ਮਿੱਟੀ ਦਾ ਬਾਵਾ ਇੱਕ ਸੁਰੀਲੀ ਅਵਾਜ਼ ਦਾ ਮਾਲਕ ਹੈ. ਉਨ੍ਹਾਂ ਦਾ ਪਿਛਲਾ ਗੀਤ, ਦਿਲਜਾਨੀਆ, ਇੱਕ ਰੋਮਾਂਟਿਕ ਗਾਣਾ ਸੀ ਤੇ ਉਨ੍ਹਾਂ ਦੇ ਫੈਨਸ ਨੂੰ ਬਹੁਤ ਪਸੰਦ ਆਇਆ ਸੀ | ਹੁਣ, ਰਣਜੀਤ ਬਾਵਾ ਆਪਣੀ ਐਲਬਮ ਦੇ ਰੀਲਿਜ਼ ਲਈ ਤਿਆਰ ਹਨ ਅਤੇ ਹਾਲ ਹੀ ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਐਲਬਮ ਪੋਸਟਰ ਸਾਂਝਾ ਕੀਤਾ: publive-image ਉਨ੍ਹਾਂ ਦੀ ਐਲਬਮ ਦਾ ਸਿਰਲੇਖ ਹੈ ਇਕ ਤਾਰੇ ਵਾਲਾ ਅਤੇ ਇਸਦਾ ਪਹਿਲਾ ਗਾਣਾ 14 ਮਾਰਚ ਨੂੰ ਰਿਲੀਜ਼ ਹੋਵੇਗਾ | ਦਿਲਚਸਪ ਗੱਲ ਇਹ ਹੈ ਕਿ 14 ਮਾਰਚ ਨੂੰ ਰਣਜੀਤ ਬਾਵਾ ਦਾ ਜਨਮਦਿਨ ਵੀ ਹੈ | ਗਾਇਕ ਦੇ ਪੋਸਟ ਦੇ ਅਨੁਸਾਰ, ਇਹ ਐਲਬਮ ਪੰਜਾਬ, ਪੰਜਾਬੀਆਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਸਮਰਪਿਤ ਹੈ | ਪਹਿਲੇ ਗਾਣੇ ਦੇ ਬੋਲ ਚਰਣ ਲਿਖਾਰੀ ਦੁਆਰਾ ਲਿਖੇ ਗਏ ਹਨ ਅਤੇ ਇਹ ਗੀਤ ਮਿਲਿੰਦ ਗਾਬਾ ਨੇ ਰਚਿਆ ਹੈ | ਇਕ ਤਾਰੇ ਵਾਲਾ ਦੀ ਵੀਡੀਓ ਦਾ ਸੰਚਾਲਨ ਪਰਮ ਸ਼ਿਵ ਦੁਵਾਰਾ ਕੀਤਾ ਗਿਆ ਹੈ ਤੇ ਐਲਬਮ ਨੂੰ ਟੀ-ਸੀਰੀਜ਼ ਸੰਗੀਤ ਬੈਨਰ ਦੇ ਅਧੀਨ ਪੇਸ਼ ਕੀਤੀ ਜਾਏਗਾ |
Advertisment
ਰਣਜੀਤ ਬਾਵਾ Ranjit Bawa ਨੇ ਆਪਣੀ ਰਿਕਾਰਡ ਤੋੜਵੇਂ ਗੀਤ, ਜੱਟ ਦੀ ਅਕਾਲ ਨਾਲ ਪ੍ਰਸਿੱਧੀ ਹਾਸਲ ਕੀਤੀ | ਨਾਲ ਹੀ ਰਣਜੀਤ ਬਾਵਾ ਨੇ ਆਪਣੀ ਪਹਿਲੀ ਐਲਬਮ 'ਮਿੱਟੀ ਦਾ ਬਾਵਾ' ਤੋਂ ਕਈ ਅਵਾਰਡ ਲਈ ਆਪਣਾ ਨਾਂ ਦਰਜ ਕਰਾਇਆ | ਰਣਜੀਤ ਬਾਵਾ ਨੇ "ਸਰਵਨ" ਨਾਲ ਸਿਲਵਰ ਸਕ੍ਰੀਨ 'ਤੇ ਸ਼ੁਰੂਆਤ ਕੀਤੀ | ਛੇਤੀ ਹੀ ਉਹ ਮੈਂਡੀ ਤੱਖਰ ਦੇ ਨਾਲ ਖਿੱਦੋ ਖੂੰਡੀ ਵਿਚ ਨਜ਼ਰ ਆਉਣਗੇ | ਖਿੱਦੋ ਖੂੰਡੀ 20 ਅਪ੍ਰੈਲ 2018 ਨੂੰ ਰਿਲੀਜ਼ ਹੋਵੇਗੀ | ਹੁਣ ਇਹ ਦੇਖਣਾ ਬਾਕੀ ਹੈ ਕਿ 'ਇਕ ਤਾਰੇ ਵਾਲਾ' ਰਿਕਾਰਡ ਬਣਾ ਪਾਵੇਗਾ ਅਤੇ ਉਹੀ ਉਤਸ਼ਾਹ ਪ੍ਰਾਪਤ ਕਰ ਪਾਵੇਗਾ ਜੋ ਉਨ੍ਹਾਂ ਦੀ ਪਹਿਲੀ ਐਲਬਮਾਂ ਨੂੰ ਮਿਲਿਆ ਸੀ | ਹਾਲਾਂਕਿ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਰਣਜੀਤ ਬਾਵਾ ਨਿਸ਼ਚਤ ਤੌਰ ਤੇ ਆਪਣੀ ਸੁਰੀਲੀ ਆਵਾਜ਼ ਅਤੇ ਪੰਜਾਬ ਤੇ ਪੰਜਾਬੀਆਂ ਲਈ ਉਨ੍ਹਾਂ ਦੇ ਪਿਆਰ ਨਾਲ ਬਹੁਤ ਸਾਰੇ ਦਿਲ ਜ਼ਰੂਰ ਜਿੱਤ ਲਵੇਗਾ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment