Advertisment

ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਆਪਣੀ ਮੈਰਿਜ ਐਨੀਵਰਸਰੀ ਮੌਕੇ ‘ਤੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਵਿਆਹ ਦੀ ਤਸਵੀਰ

author-image
By Lajwinder kaur
New Update
ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਆਪਣੀ ਮੈਰਿਜ ਐਨੀਵਰਸਰੀ ਮੌਕੇ ‘ਤੇ ਪਹਿਲੀ ਵਾਰ ਸ਼ੇਅਰ ਕੀਤੀ ਆਪਣੇ ਵਿਆਹ ਦੀ ਤਸਵੀਰ
Advertisment
ਪੰਜਾਬੀ ਫ਼ਿਲਮ ਜਗਤ ਦੀ ਖ਼ੂਬਸੂਰਤ ਤੇ ਬਾਕਮਾਲ ਦੀ ਅਦਾਕਾਰਾ ਰਹੀ ਕਿਮੀ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਆਪਮੀ ਵੈਡਿੰਗ ਦੀਆਂ ਦੀਆਂ ਕੁਝ ਯਾਦਾਂ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤੀਆਂ ਨੇ ।
Advertisment
Vote for your favourite : https://wp.ptcpunjabi.co.in/voting/ ਕਿਮੀ ਵਰਮਾ ਨੇ ਆਪਣੇ ਲਾਈਫ ਪਾਟਨਰ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬਹੁਤ ਸਾਰੀਆਂ ਤਾਜ਼ੀਆਂ  ਘਟਨਾਵਾਂ ਤੁਹਾਨੂੰ ਇਹ ਅਹਿਸਾਸ ਕਰਾਉਂਦੀਆਂ ਹਨ ਕਿ ਜ਼ਿੰਦਗੀ ਬਹੁਤ ਛੋਟੀ ਹੈ! ਬਹੁਤ ਛੋਟੀ! ਸੋ ਜੋ ਅਸ਼ੀਰਵਾਦ ਮਿਲੇ ਨੇ ਉਨ੍ਹਾਂ ਨੂੰ ਗਿਣੋ! ਅੱਜ ਮੇਰੇ ਵਿਆਹ ਦੀ ਵਰ੍ਹੇਗੰਢ ‘ਤੇ ਮੈਨੂੰ ਬਹੁਤ ਅੱਛਾ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ’ ਇਸ ਪੋਸਟ ਤੋਂ ਬਾਅਦ ਉਨ੍ਹਾਂ ਦੇ ਚਾਹੁਣ ਵਾਲੇ ਜੋੜੀ ਨੂੰ ਵਿਆਹ ਦੀਆਂ ਮੁਬਾਰਕਾਂ ਦੇ ਰਹੇ ਨੇ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਵਿਆਹ ਦੀ ਵੀਡੀਓ ਕਲਿੱਪ ਵੀ ਸ਼ੇਅਰ ਕੀਤੀ ਹੈ । publive-image
Advertisment
ਹੋਰ ਵੇਖੋ:ਹਰਸ਼ਦੀਪ ਕੌਰ ਨੇ ਸ਼ੇਅਰ ਕੀਤੀ ਇਹ ਖ਼ਾਸ ਤਸਵੀਰ, ਬਾਲੀਵੁੱਡ ਸਿੰਗਰ ਤੇ ਪੰਜਾਬੀ ਗਾਇਕ ਦੇ ਰਹੇ ਨੇ ਵਧਾਈਆਂ ਦੱਸ ਦਈਏ ਕਿ ਕਿਮੀ ਵਰਮਾ ਅਮਰੀਕਾ ਦੇ ਲਾਸ ਏਂਜਲਸ ‘ਚ ਆਪਣੇ ਪਤੀ ਨਾਲ ਰਹਿ ਰਹੇ ਨੇ ਅਤੇ ਇਸ ਸਾਲੇ ਉਹ ਇੱਕ ਵਾਰ ਫਿਰ ਤੋਂ ਮਾਂ ਬਣੇ ਨੇ । ਹੁਣ ਉਹ ਦੋ ਬੇਟੀਆਂ ਦੀ ਮੰਮੀ ਹੈ । publive-image publive-image ਦੱਸ ਦਈਏ ਕਿ ਕਿਮੀ ਵਰਮਾ ਦਾ ਸਬੰਧ ਲੁਧਿਆਣਾ ਸ਼ਹਿਰ ਦੇ ਨਾਲ ਹੈ ਅਤੇ ਹਰਭਜਨ ਮਾਨ ਦੇ ਨਾਲ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ‘ਨਸੀਬੋ’ ਫ਼ਿਲਮ ਦੇ ਨਾਲ ਕੀਤੀ ਸੀ । ਜੇ ਗੱਲ ਕਰੀਏ ਉਨ੍ਹਾਂ ਦੇ ਫ਼ਿਲਮੀ ਕਰੀਅਰ ਦੀ ਤਾਂ ਉਹ ਅਸਾਂ ਨੂੰ ਮਾਣ ਵਤਨਾਂ ਦਾ, ਅੱਜ ਦੇ ਰਾਂਝੇ ,ਇੱਕ ਕੁੜੀ ਪੰਜਾਬ ਦੀ ,ਮੇਰਾ ਪਿੰਡ ਮਾਈ ਹੋਮ ,ਸਤਿ ਸ਼੍ਰੀ ਅਕਾਲ ,ਜੀ ਆਇਆਂ ਨੂੰ,ਸ਼ਹੀਦ ਉਧਮ ਸਿੰਘ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment