ਟੀਵੀ ਅਦਾਕਾਰ ਰਘੂਰਾਮ ਨੇ ਜਨਮ ਤੋਂ ਬਾਅਦ ਪਹਿਲੀ ਵਾਰ ਦਿਖਾਇਆ ਆਪਣੇ ਬੇਟੇ ਦਾ ਚਿਹਰਾ

Written by  Lajwinder kaur   |  April 22nd 2020 04:16 PM  |  Updated: April 22nd 2020 04:16 PM

ਟੀਵੀ ਅਦਾਕਾਰ ਰਘੂਰਾਮ ਨੇ ਜਨਮ ਤੋਂ ਬਾਅਦ ਪਹਿਲੀ ਵਾਰ ਦਿਖਾਇਆ ਆਪਣੇ ਬੇਟੇ ਦਾ ਚਿਹਰਾ

ਟੀਵੀ ਤੇ ਬਾਲੀਵੁੱਡ ਦੇ ਅਦਾਕਾਰਾ ਰਘੂਰਾਮ ਨੇ ਪਹਿਲੀ ਵਾਰ ਆਪਣੇ ਪੁੱਤ ਦੇ ਚਿਹਰੇ ਤੋਂ ਪਰਦਾ ਉੱਠਾਇਆ ਹੈ । ਪਿਤਾ ਬਣਨ ਤੋਂ ਬਾਅਦ ਉਹ ਬਹੁਤ ਖੁਸ਼ ਨੇ ਤੇ ਅਕਸਰ ਆਪਣੇ ਪੁੱਤ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ, ਪਰ ਕਦੇ ਚਿਹਰਾ ਨਹੀਂ ਸੀ ਦਿਖਾਇਆ । ਇਹ ਪਹਿਲਾ ਮੌਕਾ ਹੈ ਜਦੋਂ ਰਘੂਰਾਮ ਨੇ ਆਪਣੇ ਪੁੱਤਰ ਦੀ ਫੋਟੋ ਇਸ ਤਰ੍ਹਾਂ ਸ਼ੇਅਰ ਕੀਤੀ ਹੈ । ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਖਾਸ ਬਨਾਉਣ ਦੇ ਲਈ ਇੱਕ ਕਵਿਤਾ ਵੀ ਪੋਸਟ ਕੀਤੀ ਹੈ । ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ,

ਤੇਰੀ ਛੋਟੀ ਸੀ ਦੁਨੀਆ ਮੇ

ਸਭ ਬੜੇ ਤੇਰਾ ਪਾਪਾ

ਤੇਰੀ ਹਰ ਮੁਸੀਬਤ ਕੇ

ਅੱਗੇ ਖੜ੍ਹੇ ਤੇਰਾ ਪਾਪਾ

ਤੇਰੀ ਨੰਨ੍ਹੀ ਸੀ ਮੁੱਠੀ ਮੇਂ

ਸਮਾ ਜਾਏ ਤੇਰਾ ਪਾਪਾ

ਤੂੰ ਰੋਏ ਤੋਂ ਤੂੰ ਹੀ ਬਤਾ

ਕਹਾਂ ਜਾਏ ਤੇਰਾ ਪਾਪਾ?! ......

Meet the apple of our eye

The tune of our song

The Rhythm of our life’

ਰਘੂ ਤੇ ਉਨ੍ਹਾਂ ਦੀ ਲਾਈਫ ਪਾਟਨਰ ਨਤਾਲੀ ਡੀ ਲੁਸੀਓ ਨੇ ਆਪਣੇ ਬੇਟੇ ਦਾ ਨਾਂਅ ਰਿਦਮ ਰੱਖਿਆ ਹੈ ।

ਦੱਸ ਦਈਏ ਨਤਾਲੀ ਤੇ ਰਘੂਰਾਮ ਨੇ ਦਸੰਬਰ 2018 ‘ਚ ਦੱਖਣੀ ਭਾਰਤੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾ ਲਿਆ ਸੀ । ਰਘੂ ਰਾਮ ਦਾ ਨਤਾਲੀ ਦੇ ਨਾਲ ਇਹ ਦੂਜਾ ਵਿਆਹ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਅਦਾਕਾਰਾ ਸੁਗੰਧਾ ਗਰਗ ਨਾਲ ਹੋਇਆ ਸੀ। ਪਰ ਦੋਵੇਂ ਸਾਲ 2016 ‘ਚ ਵੱਖ ਹੋ ਗਏ ਸਨ। ਤਲਾਕ ਤੋਂ ਬਾਅਦ ਰਘੂ ਰਾਮ ਨੇ ਆਪਣੀ ਗਰਲਫ੍ਰੈਂਡ ਨਤਾਲੀ ਡੀ ਲੁਸੀਓ ਦੇ ਨਾਲ ਵਿਆਹ ਕਰਵਾ ਲਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network