ਪਹਿਲੀ ਵਾਰ ਵੈਸਟਰਨ ਡਰੈੱਸ 'ਚ ਸਪਨਾ ਚੌਧਰੀ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

Written by  Gourav Kochhar   |  June 08th 2018 03:10 PM  |  Updated: June 08th 2018 03:10 PM

ਪਹਿਲੀ ਵਾਰ ਵੈਸਟਰਨ ਡਰੈੱਸ 'ਚ ਸਪਨਾ ਚੌਧਰੀ ਨੇ ਕੀਤਾ ਜ਼ਬਰਦਸਤ ਡਾਂਸ (ਵੀਡੀਓ)

ਪੀਟੀਸੀ ਪੰਜਾਬੀ ਫ਼ਿਲਮ ਅਵਾਰ੍ਡ੍ਸ 2017 'ਚ ਨਜ਼ਰ ਆਈ ਹਰਿਆਣਾ ਦੀ ਸਟਾਰ ਸਪਨਾ ਚੌਧਰੀ sapna chaudhary ਅਕਸਰ ਆਪਣੀਆਂ ਡਾਂਸ ਵੀਡੀਓਜ਼ ਦੀ ਵਜ੍ਹਾ ਕਾਰਨ ਚਰਚਾ 'ਚ ਰਹਿੰਦੀ ਹੈ। ਹੁਣ ਉਸ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਫੈਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ ਪਰ ਸਪਨਾ ਦੇ ਸ਼ਾਨਦਾਰ ਡਾਂਸ ਤੋਂ ਇਲਾਵਾ ਇਕ ਹੋਰ ਵਜ੍ਹਾ ਹੈ ਵੀਡੀਓ ਦੇ ਵਾਇਰਲ ਹੋਣ ਦੀ।

sapna chaudhary

ਅਸਲ 'ਚ ਇਸ 'ਚ ਸਪਨਾ ਚੌਧਰੀ ਦਾ ਵੈਸਟਰਨ ਤੇ ਮਾਡਰਨ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਸਾਰਿਆਂ ਦੀ ਚਹੇਤੀ ਸਪਨਾ ਚੌਧਰੀ sapna chaudhary ਬਲੈਕ ਜੰਪਸੂਟ 'ਚ 'ਤੇਰੀ ਆਖਿਆ ਕਾ ਯੋ ਕਾਜਲ' ਗੀਤ 'ਤੇ ਨੱਚਦੀ ਨਜ਼ਰ ਆ ਰਹੀ ਹੈ। ਉਸ ਨੂੰ ਘੱਟ ਹੀ ਵੈਸਟਰਨ ਲੁੱਕ 'ਚ ਦੇਖਿਆ ਜਾਂਦਾ ਹੈ। ਬਲੈਕ ਜੰਪਸੂਟ 'ਚ ਸਪਨਾ ਦਾ ਹੇਅਰਸਟਾਈਲ ਵੀ ਕਾਫੀ ਕਮਾਲ ਦਾ ਹੈ। ਸਪਨਾ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

https://www.instagram.com/p/Bjtx5o5DMX9/

ਸਪਨਾ ਚੌਧਰੀ 'ਬਿੱਗ ਬੌਸ' 'ਚ ਆਉਣ ਤੋਂ ਬਾਅਦ ਪਹਿਲਾਂ ਨਾਲੋਂ ਜ਼ਿਆਦਾ ਪ੍ਰਸਿੱਧ ਹੋ ਗਈ ਹੈ। ਹੁਣ ਉਹ ਵੱਡੇ-ਵੱਡੇ ਇਵੈਂਟਸ 'ਚ ਨਜ਼ਰ ਆਉਂਦੀ ਹੈ। ਸਪਨਾ ਦੇ ਗੀਤ ਹੁਣ ਫਿਲਮਾਂ 'ਚ ਵੀ ਸੁਣਾਈ ਦੇ ਰਹੇ ਹਨ। ਕਈ ਫਿਲਮਾਂ 'ਚ ਉਸ ਨੇ ਆਈਟਮ ਗੀਤ ਕੀਤੇ ਹਨ। ਸਪਨਾ ਚੌਧਰੀ ਪਹਿਲਾਂ ਨਾਲੋਂ ਜ਼ਿਆਦਾ ਫਿੱਟ ਨਜ਼ਰ ਆਉਂਦੀ ਹੈ। 'ਬਿੱਗ ਬੌਸ' ਦੇ ਘਰੋਂ ਬਾਹਰ ਨਿਕਲ ਕੇ ਉਸ ਨੇ ਆਪਣਾ ਭਾਰ ਵੀ ਘਟਾਇਆ ਹੈ। ਉਹ ਹੁਣ ਪਹਿਲਾਂ ਨਾਲੋਂ ਪਤਲੀ ਹੋ ਗਈ ਹੈ।

'ਬਿੱਗ ਬੌਸ' 'ਚੋਂ ਨਿਕਲਣ ਤੋਂ ਬਾਅਦ ਉਸ ਦਾ ਮੇਕਓਵਰ ਹੋਇਆ ਹੈ। ਸਪਨਾ ਦੇਸੀ ਅੰਦਾਜ਼ ਛੱਡ ਕੇ ਗਲੈਮਰੈੱਸ ਲੁੱਕ 'ਚ ਦਿਖਾਈ ਦਿੰਦੀ ਹੈ। ਸਪਨਾ ਦਾ ਮੇਕਅੱਪ ਦੇਖ ਕੇ ਉਸ ਨੂੰ ਪਛਾਣਨਾ ਮੁਸ਼ਕਿਲ ਹੈ। ਸਲਵਾਰ-ਕੁੜਤੇ 'ਚ ਨਜ਼ਰ ਆਉਣ ਵਾਲੀ ਸਪਨਾ ਚੌਧਰੀ sapna chaudhary ਮੈਕਸੀ ਡਰੈੱਸ ਤੇ ਗਾਊਨ 'ਚ ਦਿਖਦੀ ਹੈ। ਕੁਝ ਦਿਨ ਪਹਿਲਾਂ ਉਹ ਸਲਵਾਰ ਸੂਟ ਛੱਡ ਕੇ ਇੰਡੋ-ਵੈਸਟਰਨ ਡਰੈੱਸ 'ਚ ਡਾਂਸ ਕਰਦੀ ਨਜ਼ਰ ਆਈ ਸੀ।

sapna chaudhary


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network