Advertisment

ਪਹਿਲੀ ਵਾਰ ਨਜ਼ਰ ਆਈ ਮਾਨਸੀ ਸ਼ਰਮਾ ਆਪਣੇ ਨਵਜੰਮੇ ਪੁੱਤਰ ਦੇ ਨਾਲ, ਯੁਵਰਾਜ ਹੰਸ ਨੇ ਸ਼ੇਅਰ ਕੀਤੀਆਂ ਤਸਵੀਰਾਂ

author-image
By Lajwinder kaur
New Update
ਪਹਿਲੀ ਵਾਰ ਨਜ਼ਰ ਆਈ ਮਾਨਸੀ ਸ਼ਰਮਾ ਆਪਣੇ ਨਵਜੰਮੇ ਪੁੱਤਰ ਦੇ ਨਾਲ, ਯੁਵਰਾਜ ਹੰਸ ਨੇ ਸ਼ੇਅਰ ਕੀਤੀਆਂ ਤਸਵੀਰਾਂ
Advertisment
ਪਾਲੀਵੁੱਡ ਦਾ ਖ਼ੂਬਸੂਰਤ ਜੋੜਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ 12 ਮਈ ਨੂੰ ਮੰਮੀ ਪਾਪਾ ਬਣ ਚੁੱਕੇ ਨੇ । ਮਾਨਸੀ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ । ਪਹਿਲੀ ਵਾਰ ਮਾਨਸੀ ਸ਼ਰਮਾ ਆਪਣੇ ਬੇਟੇ ਦੇ ਨਾਲ ਨਜ਼ਰ ਆਈ ਹੈ । ਜੀ ਹਾਂ ਇਹ ਤਸਵੀਰਾਂ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ ‘ਚ ਸ਼ੇਅਰ ਕੀਤੀਆਂ ਨੇ । publive-image
Advertisment
publive-image ਤਸਵੀਰਾਂ ‘ਚ ਮਾਨਸੀ ਸ਼ਰਮਾ ਨੇ ਬੇਟੇ ਹ੍ਰੇਦਾਨ ਨੂੰ ਗੋਦੀ ‘ਚ ਲਿਆ ਹੋਇਆ ਹੈ । ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੋਵਾਂ ਨੇ ਮਾਸਕ ਵੀ ਪਹਿਨੇ ਹੋਏ ਨੇ । ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਨੇ । ਲਾਕਡਾਊਨ ਦੇ ਚੱਲਦੇ ਹੰਸ ਰਾਜ ਹੰਸ ਆਪਣੇ ਪੋਤੇ ਨੂੰ ਮਿਲ ਨਹੀਂ ਸੀ ਪਾਏ ਪਰ ਉਨ੍ਹਾਂ ਨੇ ਆਪਣੇ ਪੋਤੇ ਦੇ ਲਈ ਲੋਰੀ ਗਾਈ ਜਿਸ ਨੂੰ ਯੁਵਰਾਜ ਹੰਸ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਵੀ ਕੀਤੀ ਹੈ । publive-image ਦੱਸ ਦਈਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਇੱਕ-ਦੂਜੇ ਨੂੰ ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਪਿਛਲੇ ਸਾਲ ਵਿਆਹ ਕਰਵਾ ਲਿਆ ਸੀ । ਮਾਨਸੀ ਸ਼ਰਮਾ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਹੈ ਤੇ ਯੁਵਰਾਜ ਹੰਸ ਕਈ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਬਹੁਤ ਜਲਦ ਇਹ ਜੋੜੀ ਪੰਜਾਬੀ ਫ਼ਿਲਮ ‘ਪਰਿੰਦੇ’ ‘ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।  
 
View this post on Instagram
 

Yuvraj and Mansi blessed with baby boy ? Follow @ipollywoodlife !! #ipollywoodlife #yuvrajhans #mansisharma

A post shared by IPollywoodLife (@ipollywoodlife) on

Advertisment
 
Advertisment

Stay updated with the latest news headlines.

Follow us:
Advertisment
Advertisment
Latest Stories
Advertisment