Advertisment

ਇਨ੍ਹਾਂ 5 ਫ਼ਿਲਮਾਂ ਨੂੰ ਵੇਖ ਤੁਹਾਡਾ ਵੀ ਉੱਠ ਜਾਵੇਗਾ ਬਾਬੇਆਂ ਤੋਂ ਭਰੋਸਾ

author-image
By Gourav Kochhar
New Update
ਇਨ੍ਹਾਂ 5 ਫ਼ਿਲਮਾਂ ਨੂੰ ਵੇਖ ਤੁਹਾਡਾ ਵੀ ਉੱਠ ਜਾਵੇਗਾ ਬਾਬੇਆਂ ਤੋਂ ਭਰੋਸਾ
Advertisment

ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5 ਸਾਲ ਦੇ ਵੱਧ ਸਮੇਂ ਤੋਂ ਆਸਾਰਾਮ ਜੇਲ੍ਹ ‘ਚ ਸੀ। ਸਿਰਫ ਆਸਾਰਾਮ ਹੀ ਨਹੀਂ ਰਾਮ ਰਹੀਮ ਤੇ ਰਾਮਪਾਲ ਵੀ ਇਸ ਤੋਂ ਪਹਿਲਾਂ ਜੇਲ੍ਹ ‘ਚ ਹਨ। ਫਿਲਹਾਲ ਬਾਲੀਵੁੱਡ ਅਜਿਹੇ ਬਾਬਿਆਂ ਦਾ ਸੱਚ ਦਿਖਾਉਣ ਲਈ ਕਈ ਫ਼ਿਲਮਾਂ ਬਣਾ ਚੁੱਕਿਆ ਹੈ ਜਿਸ ਤੋਂ ਔਡੀਅੰਸ ਨੂੰ ਕੁਝ ਸਿੱਖਣਾ ਚਾਹੀਦਾ ਹੈ। ਬਾਲੀਵੁੱਡ Bollywood ਦੀਆਂ ਇਨ੍ਹਾਂ ਪੰਜ ਫ਼ਿਲਮਾਂ ਨੂੰ ਦੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਸੋਚ ‘ਚ ਜ਼ਰੂਰ ਪੈ ਜਾਓਗੇ।

Advertisment

1. ਧਰਮ ਸੰਕਟ Dharam Sankat Mein:-

Advertisment

ਪਰੇਸ਼ ਰਾਵਲ, ਨਸੀਰੂਦੀਨ ਸ਼ਾਹ ਤੇ ਅਨੂੰ ਕਪੂਰ ਦੀ ਇਸ ਫ਼ਿਲਮ ‘ਚ ਪਰੇਸ਼ ਅਜਿਹੇ ਰੋਲ ‘ਚ ਨਜ਼ਰ ਆਉਂਦੇ ਨੇ ਜਿਸ ਨੂੰ ਧਰਮ ‘ਚ ਕੋਈ ਦਿਲਚਸਪੀ ਨਹੀਂ ਪਰ ਜਦੋਂ ਪਰੇਸ਼ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਜਨਮ ਮੁਸਲਿਮ ਪਰਿਵਾਰ ‘ਚ ਹੋਇਆ ਸੀ ਤਾਂ ਆਪਣੇ ਅਸਲ ਪਿਓ ਨੂੰ ਮਿਲਣ ਲਈ ਉਸ ਨੂੰ ਮੁਸਲਿਮ ਕਾਇਦੇ ਕਾਨੂੰਨ ਸਿਖਣੇ ਪੈਂਦੇ ਹਨ। ਫੇਰ ਆਪਣੇ ਬੇਟੇ ਦੇ ਵਿਆਹ ਲਈ ਉਹ ਹਿੰਦੂ ਧਰਮ ਦੀਆਂ ਬਾਰੀਕੀਆਂ ਸਿੱਖਦਾ ਹੈ, ਜਿਸ ਕਰਕੇ ਪਰੇਸ਼ ਯਾਨੀ ਧਰਮ ਪਾਲ ਧਰਮ ਸੰਕਟ ‘ਚ ਪੈ ਜਾਂਦਾ ਹੈ। Bollywood ਫ਼ਿਲਮ ‘ਚ ਨਸੀਰ ਬਾਬਾ ਨੀਲ ਆਨੰਦ ਤੇ ਅਨੂੰ ਕਪੂਰ ਬਣੇ ਨੇ ਨਵਾਬ ਮਹਿਮੂਦ ਸ਼ਾਹ ਜੋ ਫ਼ਿਲਮ ‘ਚ ਵਕੀਲ ਹਨ।

2. ਓਹ ਮਾਈ ਗੌਡ OMG Oh My God:-

Advertisment

ਇੱਕ ਗੁਜਰਾਤੀ ਨਾਵਲ ‘ਕੁੰਜੀ ਵਿਰੁੱਧ ਕੁੰਜੀ’ ‘ਤੇ ਬਣੀ ਹੈ ਜਿਸ ਨੂੰ ਬਾਅਦ ‘ਚ ਕਿਸ਼ਨ ਕਨਹਈਆ’ ਨਾਂ ਨਾਲ ਹਿੰਦੀ ‘ਚ ਬਣਾਇਆ ਗਿਆ। ਇਸ ਫ਼ਿਲਮ ‘ਚ ਪਰੇਸ਼ ਰਾਵਲ ਭਗਵਾਨ ਦੀ ਮੁਰਤੀਆਂ ਦੀ ਦੁਕਾਨ ਹੈ, ਜੋ ਰੱਬ ਨੂੰ ਨਹੀਂ ਮੰਨਦਾ। ਭੂਚਾਲ ਕਾਰਨ ਉਸ ਦੀ ਦੁਕਾਨ ਟੁੱਟ ਜਾਂਦੀ ਹੈ ਤੇ ਇੰਸ਼ੋਰਸ ਦਾ ਪੈਸਾ ਨਾ ਮਿਲਣ ਕਾਰਨ ਉਹ ਰੱਬ ਖਿਲਾਫ ਕੇਸ ਲੜਦਾ ਹੈ। Bollywood ਫ਼ਿਲਮ ਦੀ ਕਹਾਣੀ ਵਧੇਰੇ ਲੋਕਾਂ ਦੇ ਦਿਮਾਗ ਖੋਲ੍ਹ ਦਵੇਗੀ।

3. ਪੀਕੇ PK:-

Advertisment

ਅਨੁਸ਼ਕਾ ਸ਼ਰਮਾ, ਸੁਸ਼ਾਤ ਸਿੰਘ ਰਾਜਪੁਤ ਤੇ ਆਮਿਰ ਖਾਨ ਸਟਾਰਰ ਇਹ ਫ਼ਿਲਮ ਵੀ ਪਾਖੰਡੀ ਬਾਬਿਆਂ ਦੀ ਪੋਲ ਖੋਲ੍ਹਦੀ ਹੈ। ਫ਼ਿਲਮ ‘ਚ ਜੱਗਾ (ਅਨੁਸ਼ਕਾ) ਦੀ ਫੈਮਿਲੀ ਅੰਧਵਿਸ਼ਵਾਸੀ ਹੈ। ਪੀਕੇ ‘ਚ ਅਜਿਹੇ ਹਾਲਾਤ ਦਿਖਾਏ ਗਏ ਨੇ ਜਿਸ ਨਾਲ ਪਤਾ ਲੱਗਦਾ ਹੈ ਕਿ ਪਾਖੰਡੀ ਬਾਬੇ ਕਿੰਝ ਆਮ ਜਨਤਾ ਨੂੰ ਬੇਵਕੂਫ ਬਣਾਉਂਦੇ ਹਨ।

Advertisment

4. ਗਲੋਬਲ ਬਾਬਾ Global Baba:-

Advertisment

ਇਸ Bollywood ਫ਼ਿਲਮ ‘ਚ ਦਿਖਾਇਆ ਹੈ ਕਿ ਕਿੰਝ ਇੱਕ ਨਕਲੀ ਬਾਬਾ ਆਪਣੇ ਢੋਂਗੀ ਹੋਣ ਸਹਾਰੇ ਰਾਜਨੀਤੀ ‘ਚ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ। ਫ਼ਿਲਮ ‘ਚ ਬਾਬੇ ਆਮ ਜਨਤਾ ਨੂੰ ਲੁੱਟਦੇ ਹਨ। ਇਸ ‘ਚ ਰਵੀ ਕਿਸ਼ਨ, ਅਭਿਮਨਿਊ ਸਿੰਘ, ਸੰਜੇ ਮਿਸ਼ਰਾ, ਪੰਕਜ ਤ੍ਰਿਪਾਠੀ ਜਿਹੇ ਐਕਟਰ ਹਨ।

5. ਸਿੰਘਮ ਰਿਟਰਨਜ਼ Singham Returns:-

ਬਾਲੀਵੁੱਡ Bollywood ਸਟਾਰ ਅਜੇ ਦੇਵਗਨ Ajay Devgan ਨੇ ਇਸ ਫ਼ਿਲਮ ‘ਚ ਪੁਲਿਸ ਤੇ ਅਮੋਲ ਗੁਪਤੇ ਨੇ ਫਰਜ਼ੀ ਬਾਬੇ ਦਾ ਰੋਲ ਕੀਤਾ ਹੈ। ਇਸ ‘ਚ ਦਿਖਾਇਆ ਹੈ ਕਿ ਬਾਬਾ ਦੁਨੀਆ ਸਾਹਮਣੇ ਚੰਗਾ ਤੇ ਅੰਦਰੋਂ ਕਿਨਾਂ ਖਤਰਨਾਕ ਹੈ। ਉਸ ਦੇ ਪੌਲੀਟੀਕਲ ਕਨੈਕਸ਼ਨ ਹੈ, ਜਿਸ ਨਾਲ ਉਹ ਪੂਰੇ ਸਿਸਟਮ ਨੂੰ ਬਰਬਾਦ ਕਰਨਾ ਚਾਹੁੰਦਾ ਹੈ।

Advertisment

Stay updated with the latest news headlines.

Follow us:
Advertisment
Advertisment
Latest Stories
Advertisment