Advertisment

ਬਾਲੀਵੁੱਡ ਦੇ ਇਹਨਾਂ 5 ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕੀਤਾ ਦੂਜਾ ਵਿਆਹ, ਬਸ ਇੱਕ ਨੇ ਲਈ ਸੀ ਇਜ਼ਾਜਤ

author-image
By Rupinder Kaler
New Update
ਬਾਲੀਵੁੱਡ ਦੇ ਇਹਨਾਂ 5 ਸਿਤਾਰਿਆਂ ਨੇ ਬਿਨ੍ਹਾਂ ਤਲਾਕ ਲਏ ਕੀਤਾ ਦੂਜਾ ਵਿਆਹ, ਬਸ ਇੱਕ ਨੇ ਲਈ ਸੀ ਇਜ਼ਾਜਤ
Advertisment
ਬਾਲੀਵੁੱਡ ਵਿੱਚ ਅਫੇਅਰ, ਵਿਆਹ ਤੇ ਤਲਾਕ ਵਰਗੀਆ ਚੀਜ਼ਾਂ ਆਮ ਰਹੀਆਂ ਹਨ, ਅਜਿਹੇ ਵਿੱਚ ਪਹਿਲੀ ਪਤਨੀ ਨੂੰ ਬਿਨ੍ਹਾਂ ਤਲਾਕ ਦਿੱਤੇ ਵਿਆਹ ਕਰਵਾਉਣ ਦੇ ਮਾਮਲੇ ਵੀ ਬਹੁਤ ਹਨ । ਇਸ ਆਰਟੀਕਲ ਵਿੱਚ ਉਹਾਨੂੰ ਇਸੇ ਤਰ੍ਹਾਂ ਦੇ ਮਾਮਲਿਆਂ ਤੋਂ ਜਾਣੂ ਕਰਾਵਾਂਗੇ ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਧਰਮਿੰਦਰ ਦੀ । ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂਅ ਪ੍ਰਕਾਸ਼ ਕੌਰ ਹੈ । ਪਰ ਇਸ ਦੇ ਬਾਵਜੂਦ ਉਹਨਾਂ ਨੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ । ਪ੍ਰਕਾਸ਼ ਕੌਰ ਦੋਹਾਂ ਦੇ ਅਫੇਅਰ ਤੋਂ ਕਾਫੀ ਦੁਖੀ ਸੀ । ਪਰ ਧਰਮਿੰਦਰ ਨੇ ਹੇਮਾ ਨਾਲ ਵਿਆਹ ਕਰਵਾਉਣ ਲਈ ਹਰ ਹੀਲਾ ਵਰਤਿਆ ਉਹਨਾਂ ਨੇ ਧਰਮ ਬਦਲਕੇ ਬਿਨ੍ਹਾਂ ਤਲਾਕ ਦਿੱਤੇ ਹੇਮਾ ਮਾਲਿਨੀ ਨਾਲ ਵਿਆਹ ਕਰਵਾਇਆ । publive-image ਇਸੇ ਤਰ੍ਹਾਂ ਧਰਮਿੰਦਰ ਤੋਂ ਬਾਅਦ ਵਾਰੀ ਆਉਂਦੀ ਹੈ ਰਾਜ ਬੱਬਰ ਦੀ । ਰਾਜ ਬੱਬਰ ਦੀ ਪਹਿਲੀ ਪਤਨੀ ਦਾ ਨਾਂਅ ਨਾਦਿਰਾ ਹੈ । ਰਾਜ ਬੱਬਰ ਵਿਆਹੇ ਹੋਣ ਦੇ ਬਾਵਜੂਦ ਆਪਣਾ ਦਿਲ ਸੰਭਾਲ ਨਹੀਂ ਸਕੇ ਤੇ ਉਹਨਾਂ ਨੇ ਇਹ ਦਿਲ ਸਮਿਤਾ ਪਾਟਿਲ ਨੂੰ ਦੇ ਦਿੱਤਾ । ਰਾਜ ਬੱਬਰ ਨੇ ਸਮਿਤਾ ਪਾਟਿਲ ਨਾਲ ਵਿਆਹ ਵੀ ਕਰਵਾਇਆ ਪਰ ਨਾਦਿਰਾ ਨੇ ਰਾਜ ਬੱਬਰ ਤੋਂ ਤਲਾਕ ਨਹੀਂ ਲਿਆ । ਸਮਿਤਾ ਪਾਟਿਲ ਤੇ ਰਾਜ ਬੱਬਰ ਦਾ ਇੱਕ ਬੇਟਾ ਪ੍ਰਤੀਕ ਬੱਬਰ ਹੈ । ਬੇਟੇ ਦੇ ਜਨਮ ਤੋਂ ਕੁਝ ਚਿਰ ਬਾਅਦ ਹੀ ਸਮਿਤਾ ਦਾ ਦਿਹਾਂਤ ਹੋ ਗਿਆ ਸੀ ।
Advertisment
publive-image ਇਸੇ ਲਿਸਟ ਵਿੱਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਵੀ ਆਉਂਦੇ ਹਨ ।ਉਹਨਾਂ ਦੀ ਪਹਿਲੀ ਪਤਨੀ ਦਾ ਨਾਂ ਸਲਮਾ ਖ਼ਾਨ ਹੈ । ਸਲਮਾ ਖ਼ਾਨ ਤੋਂ ਇਜ਼ਾਜਤ ਲੈਣ ਤੋਂ ਬਾਅਦ ਸਲੀਮ ਖ਼ਾਨ ਨੇ ਵੀ ਬਿਨ੍ਹਾਂ ਤਲਾਕ ਲਏ ਹੈਲਨ ਨਾਲ ਵਿਆਹ ਕਰ ਲਿਆ ਸੀ । publive-image ਇਸ ਲਿਸਟ ਵਿੱਚ ਸੰਜੇ ਖ਼ਾਨ ਦਾ ਨਾਂਅ ਵੀ ਆਉਂਦਾ ਹੈ । ਸੰਜੇ ਦਾ ਪਹਿਲਾ ਵਿਆਹ ਜਰੀਨ ਕਟਰਕ ਨਾਲ ਹੋਇਆ ਸੀ । ਪਰ ਇਸ ਸਭ ਦੇ ਚਲਦੇ ਉਹਨਾਂ ਦਾ ਨਾਂਅ ਜ਼ੀਨਤ ਅਮਾਨ ਨਾਲ ਜੁੜਨ ਲੱਗ ਗਿਆ । ਸੰਜੇ ਨੇ ਵੀ ਬਿਨ੍ਹਾਂ ਤਲਾਕ ਲਏ ਵਿਆਹ ਕਰ ਲਿਆ ਸੀ ਪਰ ਇਹ ਵਿਆਹ ਦੋ ਸਾਲ ਹੀ ਚਲ ਸਕਿਆ । publive-image ਆਖਿਰ ਵਿੱਚ ਇਸ ਲਿਸਟ ਵਿੱਚ ਡਾਇਰੈਕਟਰ ਮਹੇਸ਼ ਭੱਟ ਆਉਂਦੇ ਹਨ । ਉਹਨਾਂ ਨੇ ਸਭ ਤੋਂ ਪਹਿਲਾਂ ਕਿਰਨ ਨਾਲ ਵਿਆਹ ਕਰਵਾਇਆ । ਇਸ ਤੋਂ ਬਾਅਦ ਉਹਨਾਂ ਦਾ ਨਾਂਅ ਪਰਵੀਨ ਬਾਬੀ ਨਾਲ ਜੁੜਨ ਲੱਗਾ ਪਰ ਇਹ ਰਿਸ਼ਤਾ ਚੱਲ ਨਹੀਂ ਸਕਿਆ । ਇਸ ਤੋਂ ਬਾਅਦ ਮਹੇਸ਼ ਭੱਟ ਨੇ ਮੁਸਲਿਮ ਧਰਮ ਅਪਣਾ ਕੇ ਕਿਰਨ ਨੂੰ ਤਲਾਕ ਦਿੱਤੇ ਬਗੈਰ ਹੀ ਸੋਨੀ ਰਾਜਦਾਨ ਵਿਆਹ ਕਰ ਲਿਆ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment