ਕਮਾਈ ਦੇ ਮਾਮਲੇ ’ਚ ਬਾਲੀਵੁੱਡ ਸਿਤਾਰਿਆਂ ਨੂੰ ਮਾਤ ਦਿੰਦੇ ਹਨ ਕਪਿਲ ਸ਼ਰਮਾ, ਏਨੀਂ ਮਹਿੰਗੀ ਜ਼ਿੰਦਗੀ ਜਿਉਂਦੇ ਹਨ ਕਪਿਲ ਸ਼ਰਮਾ …!

Written by  Rupinder Kaler   |  March 02nd 2020 11:17 AM  |  Updated: March 02nd 2020 11:17 AM

ਕਮਾਈ ਦੇ ਮਾਮਲੇ ’ਚ ਬਾਲੀਵੁੱਡ ਸਿਤਾਰਿਆਂ ਨੂੰ ਮਾਤ ਦਿੰਦੇ ਹਨ ਕਪਿਲ ਸ਼ਰਮਾ, ਏਨੀਂ ਮਹਿੰਗੀ ਜ਼ਿੰਦਗੀ ਜਿਉਂਦੇ ਹਨ ਕਪਿਲ ਸ਼ਰਮਾ …!

ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਕਿਸੇ ਪਹਿਚਾਣ ਦੀ ਜ਼ਰੂਰਤ ਨਹੀਂ । ਆਮ ਤੋਂ ਲੈ ਕੇ ਖ਼ਾਸ ਤੱਕ ਹਰ ਬੰਦਾ ਉਹਨਾਂ ਨੂੰ ਜਾਣਦਾ ਹੈ । ਹਰ ਕੋਈ ਉਹਨਾਂ ਦੀ ਕਮੇਡੀ ਨੂੰ ਦੇਖ ਕੇ ਹੱਸਦਾ ਹੈ । ਉਹਨਾਂ ਨੇ ਆਪਣੀ ਕਮੇਡੀ ਨਾਲ ਲੋਕਾਂ ਦੇ ਦਿਲ ਵਿੱਚ ਖ਼ਾਸ ਜਗ੍ਹਾ ਬਣਾਈ ਹੈ । ਅੰਮ੍ਰਿਤਸਰ ਦੀਆਂ ਗਲੀਆਂ ਵਿੱਚੋਂ ਨਿਕਲ ਕੇ ਕਮੇਡੀ ਸ਼ੋਅ ‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ’ ਤੇ ਫਿਰ ਕਮੇਡੀ ਦਾ ਕਿੰਗ ਬਣਨ ਤੱਕ ਕਪਿਲ ਸ਼ਮਾ ਦਾ ਸਫ਼ਰ ਕਾਫੀ ਦਿਲਚਸਪ ਰਿਹਾ ਹੈ ।

‘ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਸੀਜ਼ਨ-3’ ਤੋਂ ਕਪਿਲ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਇਹ ਸੀਜ਼ਨ ਜਿੱਤ ਕੇ ਉਹਨਾਂ ਨੇ ਨਵਾਂ ਇਤਿਹਾਸ ਰਚਿਆ ਸੀ । ਇਸ ਤੋਂ ਬਾਅਦ ਸ਼ੁਰੂ ਹੋਇਆ ਕਪਿਲ ਦਾ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ, ਜਿਹੜਾ ਕਿ ਕਾਫੀ ਉਤਰਾਅ ਚੜਾਅ ਵਾਲਾ ਰਿਹਾ ਹੈ । ਕਪਿਲ ਸ਼ਰਮਾ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ ਤੇ ਅੱਜ ਉਹ ਉਸ ਮੁਕਾਮ ਤੇ ਹਨ ਜਿਸ ਤੇ ਪਹੁੰਚਣ ਦਾ ਹਰ ਇੱਕ ਦਾ ਸੁਫ਼ਨਾ ਹੁੰਦਾ ਹੈ ।

ਕਮੇਡੀ ਦੇ ਕਿੰਗ ਨਾਂਅ ਨਾਲ ਮਸ਼ਹੂਰ ਕਪਿਲ ਅੱਜ ਕਰੋੜਾਂ ਰੁਪਏ ਦੇ ਬੰਗਲੇ ਤੇ ਕਈ ਗੱਡੀਆਂ ਦੇ ਮਾਲਕ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਪਿਲ ਕਿੰਨੀ ਮਹਿੰਗੀ ਜ਼ਿੰਦਗੀ ਜਿਉਂਦੇ ਹਨ ਤੇ ਉਹਨਾਂ ਨੂੰ ਕਿੰਨੀਆਂ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ । ਕਪਿਲ ਦੇ ਇਸ ਸ਼ੌਂਕ ਅੱਗੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਫਿੱਕੇ ਪੈ ਜਾਂਦੇ ਹਨ । ਮੌਜੂਦਾ ਸਮਂੇ ਵਿੱਚ ਕਪਿਲ ਦੇ ਕੋਲ 5 ਸਭ ਤੋਂ ਮਹਿੰਗੀਆਂ ਚੀਜ਼ਾਂ ਹਨ ।

ਜਿਸ ਵਿੱਚ ਕਾਰ ਤੋਂ ਲੈ ਕੇ ਉਹਨਾਂ ਦਾ ਬੰਗਲਾ ਵੀ ਸ਼ਾਮਿਲ ਹੈ । ਕਪਿਲ ਸ਼ਰਮਾ ਦੇ ਕੋਲ ਪੰਜਾਬ ਵਿੱਚ 25 ਕਰੋੜ ਦਾ ਬੰਗਲਾ ਹੈ, ਜਿਸ ਦੀ ਖੂਬਸੁਰਤੀ ਦੇਖਦੇ ਹੀ ਬਣਦੀ ਹੈ । ਇਸ ਤੋਂ ਇਲਾਵਾ ਉਹਨਾਂ ਕੋਲ ਡੀ ਐੱਚ ਐੱਲ ਇਨਕਲੇਵ ਵਿੱਚ 15 ਕਰੋੜ ਦਾ ਇੱਕ ਫਲੈਟ ਵੀ ਹੈ । ਕਪਿਲ ਕੋਲ 1.19 ਕਰੋੜ ਦੀ ਕੀਮਤ ਦੀ ਮਰਸਡੀਜ ਬੈਂਜ ਐੱਸ ਕਲਾਸ ਕਾਰ ਵੀ ਹੈ । 1.3 ਕਰੋੜ ਦੀ ਵਾਲਵੋ ਐਕਸ ਸੀ 90 ਵੀ ਹੈ । ਇਸੇ ਤਰ੍ਹਾਂ ਕਪਿਲ ਕੋਲ ਪੰਜ ਕਰੋੜ ਦੀ ਵੈਨਿਟੀ ਵੈਨ ਵੀ ਹੈ ।

https://twitter.com/KapilSharmaK9/status/969530899682480129


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network