Advertisment

ਇਨ੍ਹਾਂ ‘ਸਟਾਰ ਕਿਡਜ਼’ ਨੇ ਕੀਤਾ ਇਸ ਸਾਲ ਬਾਲੀਵੁੱਡ ‘ਚ ਡੈਬਿਊ

author-image
By Lajwinder kaur
New Update
ਇਨ੍ਹਾਂ ‘ਸਟਾਰ ਕਿਡਜ਼’ ਨੇ ਕੀਤਾ ਇਸ ਸਾਲ ਬਾਲੀਵੁੱਡ ‘ਚ ਡੈਬਿਊ
Advertisment
ਸਾਲ 2018 ਜੋ ਕੇ ਗੁੱਡ ਬਾਏ ਕਰਨ ਵਾਲਾ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿਹੜੇ-ਕਿਹੜੇ ਫਿਲਮੀ ਸਿਤਾਰਿਆਂ ਦੇ ਬੱਚਿਆਂ ਨੇ ਬਾਲੀਵੁੱਡ ‘ਚ ਆਪਣੀ ਐਂਟਰੀ ਕੀਤੀ। ਇਸ ਸਾਲ ‘ਚ ਕਈ ਨਵੇਂ ਚਿਹਰੇ ਦੇਖਣ ਨੂੰ ਮਿਲੇ ਜਿਹਨਾਂ ‘ਚੋ ਕੁੱਝ ਨੂੰ ਸਫਲਤਾ ਮਿਲ ਪਾਈ ਕੁੱਝ ਨਹੀਂ। ਇਸ ਸਾਲ ਇਸ਼ਾਨ ਖੱਟਰ,  ਜਾਹਨਵੀ ਕਪੂਰ, ਸਾਰਾ ਅਲੀ ਖਾਨ, ਉਤਕਰਸ਼ ਸ਼ਰਮਾ ਅਤੇ ਆਯੁਸ਼ ਸ਼ਰਮਾ ਨੇ ਐਂਟਰੀ ਕੀਤੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੀ ਦੇਵੀ ਦੀ ਧੀ ਜਾਹਨਵੀ ਕਪੂਰ ਦੀ ਜਿਸ ਨੇ ਕਰਨ ਜੌਹਰ ਦੇ ਬੈਨਰ ਹੇਠ ਬਣੀ ਫਿਲਮ ‘ਧੜਕ’ ‘ਚ ਡੈਬਿਊ ਕੀਤਾ। ਜਾਹਨਵੀ ਦੀ ਐਕਟਿੰਗ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ।   https://www.instagram.com/p/BjuVKhZhEO_/ ਉਸ ਤੋਂ ਬਾਅਦ ਕਰਦੇ ਹਾਂ ‘ਧੜਕ’ ਫਿਲਮ ਦੇ ਅਦਾਕਾਰ ਇਸ਼ਾਨ ਖੱਟਰ ਦੀ ਜਿਹਨਾਂ ਨੇ ਵੀ ਇਸ ਫਿਲਮ ਨਾਲ ਬਾਲੀਵੁੱਡ ਚ ਆਪਣੀ ਅਦਾਕਾਰੀ ਨਾਲ ਸਰੋਤਿਆਂ ਦਾ ਦਿਲ ਜਿੱਤਣ ਚ ਕਾਮਯਾਬ ਰਹੇ। ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਦੀ ਪਹਿਲੀ ਫਿਲਮ ‘ਬਿਆਂਡ ਦਿ ਕਲਾਊਡਜ਼’ ਜਿਸਦਾ ਨਿਰਦੇਸ਼ਨ ਇਰਾਨੀ ਫ਼ਿਲਮਸਾਜ਼ ਮਜੀਦ ਮਜੀਦੀ ਨੇ ਕੀਤਾ ਹੈ। ਪਰ ਇਹ ਫਿਲਮ ਬਾਕਸ ਆਫਿਸ ਉੱਤੇ ਕੁੱਝ ਖਾਸ ਕਮਾਲ ਨਹੀਂ ਸੀ ਕਰ ਪਾਈ। ਪਰ ਫ਼ਿਲਮ ‘ਧੜਕ’ ਜੋ ਕੇ ਮਰਾਠੀ ਭਾਸ਼ਾ ਦੀ ਸੁਪਰ ਹਿੱਟ ਫ਼ਿਲਮ ‘ਸੈਰਾਟ’ ਦਾ ਹਿੰਦੀ ਰੀਮੇਕ ਸੀ। ਕਰਨ ਜੌਹਰ ਦੀ ਇਸ ਫ਼ਿਲਮ ਚ ਇਸ਼ਾਨ ਖੱਟਰ ਨੇ ਉਦੈਪੁਰ ਵਿੱਚ ਰਹਿਣ ਵਾਲੇ ਮੁੰਡੇ ਦਾ ਕਿਰਦਾਰ ਨਿਭਾਇਆ।
Advertisment
https://www.instagram.com/p/BrezABIgExY/ ਹੁਣ ਗੱਲ ਕਰਦੇ ਹਾਂ ਇਸ ਸਾਲ ਜਿਸ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਆਪਣਾ ਦਿਵਾਨਾ ਬਣਾ ਲਿਆ ਹੈ ਉਹ ਹੈ ਸਾਰਾ ਅਲੀ ਖਾਨ। ਸੈਫ ਅਲੀ ਖਾਨ ਤੇ ਅਮ੍ਰਿਤਾ ਸਿੰਘ ਦੀ ਲਾਡਲੀ ਧੀ ਸਾਰਾ ਅਲੀ ਖਾਨ ਜਿਸ ਦੇ ਬਾਲੀਵੁੱਡ ਚ ਪੂਰੇ ਚਰਚੇ ਹਨ। ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਨਾਲ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ ‘ਚ ਬਣੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਸਾਰਾ ਅਲੀ ਖਾਨ ਦੀ ਅਦਾਕਾਰੀ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ, ਤੇ ਜਲਦ ਹੀ ਉਹਨਾਂ ਦੀ ਦੂਜੀ ਮੂਵੀ ਸਿੰਬਾ ਚ ਰਣਵੀਰ ਸਿੰਘ ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣਗੇ। https://www.instagram.com/p/Bq9tVCYj6HB/ ਹੁਣ ਗੱਲ ਕਰਦੇ ਹਾਂ ਸਲਮਾਨ ਖਾਨ ਦੇ ਜੀਜੇ ਆਯੁਸ਼ ਸ਼ਰਮਾ ਦੀ ਜਿਸ ਨੇ ਲ ਲਵਯਾਤਰੀ ਨਾਲ ਹਿੰਦੀ ਮੂਵੀ 'ਚ ਡੈਬਿਊ ਕੀਤਾ ਹੈ। ਫਿਲਮ 'ਲਵਯਾਤਰੀ' ਸਲਮਾਨ ਖਾਨ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਸੀ। ਪਰ ਇਹ ਮੂਵੀ ਸਿਨੇਮਾਂ ਘਰਾਂ ਚ ਕੁੱਝ ਖਾਸ ਕਮਾਲ ਨਹੀਂ ਕਰ ਪਾਈ ਤੇ ਆਯੁਸ਼ ਸ਼ਰਮਾ ਦੀ ਐਕਟਿੰਗ ਨੂੰ ਠੀਕ-ਠਾਕ ਦੱਸਿਆ ਗਿਆ। Five Star Kids made their Debut in Bollywood 2018 ਇਨ੍ਹਾਂ ‘ਸਟਾਰ ਕਿਡਜ਼’ ਨੇ ਕੀਤਾ ਇਸ ਸਾਲ ਬਾਲੀਵੁੱਡ ‘ਚ ਡੈਬਿਊ  ਹੋਰ ਵੇਖੋ: ਕਿਊਟ ਤੈਮੂਰ ਹੋਏ 2 ਸਾਲ ਦੇ, ਦੇਖੋ ਤਸਵੀਰਾਂ ਨਿਰਦੇਸ਼ਕ ਅਨਿਲ ਸ਼ਰਮਾ ਨੇ ਫਿਲਮ 'ਜਿਨੀਅਸ' ਨਾਲ ਆਪਣੇ ਬੇਟੇ ਉਤਕਰਸ਼ ਸ਼ਰਮਾ ਨੂੰ ਲਾਂਚ ਕੀਤਾ। ਉਤਕਰਸ਼ ਨੇ 'ਗਦਰ' ਫ਼ਿਲਮ ‘ਚ ਸੰਨੀ ਦਿਓਲ ਦੇ ਪੁੱਤਰ ਜੀਤਾ ਦਾ ਰੋਲ ਕੀਤਾ ਸੀ। ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ 'ਜਿਨੀਅਸ' ‘ਚ ਵੀ ਦਰਸ਼ਕਾਂ ਨੂੰ ਉਤਕਰਸ਼ ਦੀ ਅਦਾਕਾਰੀ ਪਸੰਦ ਆਈ। Five Star Kids made their Debut in Bollywood 2018 ਇਨ੍ਹਾਂ ‘ਸਟਾਰ ਕਿਡਜ਼’ ਨੇ ਕੀਤਾ ਇਸ ਸਾਲ ਬਾਲੀਵੁੱਡ ‘ਚ ਡੈਬਿਊ
Advertisment

Stay updated with the latest news headlines.

Follow us:
Advertisment
Advertisment
Latest Stories
Advertisment